ਪਸ਼ੂ ਪਾਲਣ , ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਪਸ਼ੂ ਪਾਲਣ , ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ: ਪਸ਼ੂ ਪਾਲਣ , ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ

2.  ਇਨਚਾਰਜ ਮੰਤਰੀ:

ਨਾਮ ਈਮੇਲ ਟੈਲੀਫ਼ੋਨ ਨੰ ਫ਼ੋਟੋ
ਦਫ਼ਤਰ ਘਰ ਮੋਬਾਇਲ
ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ
ਕੈਬਨਿਟ ਮੰਤਰੀ
rdpministerpb
@gmail.com
0172-2740024 - 9815360061  

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਨੰ
ਦਫ਼ਤਰ ਮੋਬਾਇਲ
ਸ੍ਰੀ ਐਨ.ਐਸ ਕਲਸੀ, ਆਈ.ਏ.ਐਸ. ,ਵਧੀਕ ਮੁੱਖ ਸਕੱਤਰ, ਪਸ਼ੂ ਪਾਲਣ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ fcah@punjab.gov.in 0172-2740459 9999997861
ਸ਼੍ਰੀ ਰਾਜ ਕਮਲ ਚੌਧਰੀ, ਆਈ.ਏ.ਐਸ. ,ਸਕੱਤਰ ਪਸ਼ੂ ਪਾਲਣ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ secy.ah@punjab.gov.in 0172-2740190 9872139600
ਸ਼੍ਰੀ ਅਰਵਿੰਦਪਾਲ ਸਿੰਘ ਸੰਧੂ, ਆਈ.ਏ.ਐਸ., ਵਿਸ਼ੇਸ਼ ਸਕੱਤਰ ਪਸ਼ੂ ਪਾਲਣ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ - 0172-2740771 9530512211

 

1.  ਪ੍ਰਬੰਧਕੀ ਵਿਭਾਗ ਦਾ ਨਾਮ: ਪਸ਼ੂ ਪਾਲਣ ਵਿਭਾਗ

2. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਨੰ
ਦਫ਼ਤਰ ਮੋਬਾਇਲ
ਡਾ. ਅਮਰਜੀਤ ਸਿੰ
ਡਾਇਰੈਕਟਰ
dahpunjab@gmail.com 2217083 -

 

3.  ਵਿਭਾਗ ਦੇ ਕਾਰਜਕਾਰੀ ਨਿਯਮ:

ਨੰ ਅਹੁਦਾ ਅਧਿਕਾਰੀਆਂ ਦੇ ਅਧਿਕਾਰ ਅਤੇ ਡਿਊਟੀਆਂ
1 ਡਾਇਰੈਕਟਰ,
ਪਸ਼ੂ ਪਾਲਣ,
ਪੰਜਾਬ

ਉਹ ਵਿਭਾਗ ਦਾ ਸਮੁੱਚਾ ਇਨਚਾਰਜ ਅਤੇ ਪ੍ਰਬੰਧਕੀ ਮੁਖੀ ਹੁੰਦਾ ਹੈ|
ਹੈੱਡਕੁਆਟਰ ਵਿਖੇ ਹੇਠ ਅਨੁਸਾਰ ਉਸ ਦੀ ਸਹਾਇਤਾ ਲਈ ਚਾਰ ਸੰਯੁਕਤ ਡਾਇਰੈਕਟਰ ਤਾਇਨਾਤ ਹੁੰਦੇ ਹਨ:-

2 ਸੰਯੁਕਤ ਡਾਇਰੈਕਟਰ,
ਪਸ਼ੂ ਪਾਲਣ,
(ਪਸ਼ੂ ਸਿਹਤ)

ਉਸ ਦੀਆਂ ਡਿਊਟੀਆਂ ਹੇਠ ਅਨੁਸਾਰ ਹਨ:- 

 1. ਪਸ਼ੂ ਸਿਹਤ ਨਾਲ ਸਬੰਧਤ ਪਲਾਨ ਅਤੇ ਨਾਨ ਪ੍ਲਾਨ ਸਕੀਮਾਂ ਨੂੰ ਲਾਗੂ ਕਰਨਾ|
 2. ਵਿਭਾਗ ਦੇ ਗਰੁੱਪ ਏ ਵਰਗ ਦੇ ਅਧਿਕਾਰੀਆਂ ਦੀ ਸਥਾਪਨਾ|
 3. ਅਧਿਕਾਰ ਖੇਤਰ ਤੋਂ ਬਾਹਰ ਦੇ ਦੌਰਾ ਪ੍ਰੋਗ੍ਰਾਮਾਂ ਅਤੇ ਟੀ ਏ ਬਿਲਾਂ ਨਾਲ ਸਬੰਧਤ|
 4. ਐਸਪੀਸੀਏ ਦਾ ਸਮੁੱਚਾ ਕਾਰਜ|
 5. ਕੰਡੀ ਖੇਤਰ ਵਾਟਰ ਸ਼ੈਡ ਸਕੀਮ / ਵਿਸ਼ਵ ਬੈਂਕ ਪ੍ਰਾਜੈਕਟ ਨਾਲ ਸਬੰਧਤ ਕਾਰਜ|
 6. ਜਾਗਰੂਕਤਾ ਕੈਂਪਾਂ ਨਾਲ ਸਬੰਧਤ ਕਾਰਜ|
 7. ਖੇਤੀਬਾੜੀ ਤਕਨਾਲੌਜੀ ਪ੍ਰਬੰਧਨ ਏਜੰਸੀ (ਏਟੀਐਮਏ)
3 ਸੰਯੁਕਤ ਡਾਇਰੈਕਟਰ,
ਪਸ਼ੂ ਪਾਲਣ – ਵਿਸ਼ੇਸ਼
ਪਸ਼ੂਧਨ ਨਸਲਕੁਸ਼ੀ ਪ੍ਰੋਗਰਾਮ
(ਐਸਐਲਬੀਪੀ)
 • ਪਸ਼ੂਆਂ ਅਤੇ ਮੱਝ੍ਹਾਂ ਦੀ ਨਸਲਕੁਸ਼ੀ| ਬਣਾਉਟੀ ਗਰਭਾਧਾਨ ਅਤੇ ਪਸ਼ੂ ਉਤਪਾਦਨ ਕਾਰਜ|
 • ਪਸ਼ੂਧਨ ਫ਼ਾਰਮਾਂ ਅਤੇ ਵੀਰਜ ਬੈਂਕਾਂ ਨਾਲ ਸਬੰਧਤ ਕਾਰਜ|
 • ਵੈਟਰਨਰੀ ਫ਼ਾਰਮਾਸਿਸਟਾਂ ਦੀ ਸਥਾਪਨਾ|
 • ਪਸ਼ੂ ਉਤਪਾਦਨ ਨਾਲ ਸਬੰਧਤ ਸਮੂਹ ਪਲਾਨ / ਨਾਨ-ਪਲਾਨ ਸਕੀਮਾਂ ਲਾਗੂ ਕਰਨੀਆਂ|
 • ਗਊਸ਼ਾਲਾ ਵਿਕਾਸ ਕਾਰਜ
4 ਸੰਯੁਕਤ ਡਾਇਰੈਕਟਰ,
ਪਸ਼ੂ ਪਾਲਣ -
ਪਸ਼ੂ ਉਤਪਾਦਨ
(A.P.)
 1. ਬਜਟ/ਪਲਾਨਿੰਗ, ਪ੍ਰਾਜੈਕਟ ਬਨਾਉਣਾ ਅਤੇ ਨਿਗਰਾਨੀ। ਸਟੋਰਾਂ ਵੱਲੋਂ ਖਰੀਦ
 2. ਗਰੁੱਪ ਬੀ, ਸੀ ਅਤੇ ਡੀ ਕਰਮਚਾਰੀਆਂ ਦੀ ਸਥਾਪਨਾ
 3. ਲੋਕ ਸਭਾ ਅਤੇ ਵਿਧਾਨ ਸਭਾ ਦੇ ਅਸੈਂਬਲੀ ਪ੍ਰਸ਼ਨਾਂ ਸਬੰਧੀ ਕਾਰਵਾਈ ਅਤੇ ਪੀਏਸੀ ਅਤੇ ਵਿਧਾਨ ਸਭਾ ਕਮੇਟੀ ਨਾਲ ਸਬੰਧਤ ਕਾਰਜ।
 4. ਵਿਭਾਗ ਵੱਲੋਂ ਸਰਕਾਰ ਨੂੰ ਭੇਜੀਆਂ ਜਾਣ ਵਾਲੀਆਂ ਰਿਪੋਟ/ਫੁਟਕਲ ਕਾਰਜਾਂ ਵਿਚਕਾਰ ਤਾਲਮੇਲ।
 5. ਵਿਭਾਗ ਨਾਲ ਸਬੰਧਤ ਆਡਿਟ ਪੈਰ੍ਹਿਆਂ ਸਬੰਧੀ ਕਾਰਜ।
 6. ਕਾਨੂੰਨੀ ਮਾਮਲੇ
5 ਸੰਯੁਕਤ ਡਾਇਰੈਕਟਰ
ਪਸ਼ੂ ਪਾਲਣ
-ਖੇਤਰੀ ਬੀਮਾਰੀ
ਲੱਛਣ ਲੈਬਾਰਟਰੀ-
- ਨਾਰਥ ਜ਼ੋਨ
ਜਲੰਧਰ (RDDL).
ਉਹ ਉੱਤਰੀ ਰਾਜਾਂ ਜਿਨ੍ਹਾਂ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ (ਯੂਟੀ), ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਦਿੱਲੀ ਅਤੇ ਰਾਜਸਥਾਨ ਸ਼ਾਮਲ ਹਨ ਵਿਖੇ ਪਸ਼ੂਆਂ ਨੂੰ ਹੋਣ ਵਾਲੀਆਂ ਵੱਖ-ਵੱਖ ਬੀਮਾਰੀਆਂ ਦੀ ਨਿਗਰਾਨੀ, ਲੱਛਣ, ਚੌਕਸੀ ਅਤੇ ਨਿਯੰਤ੍ਰਣ ਲਈ ਜਿੰਮੇਵਾਰ ਹੁੰਦਾ ਹੈ।
6 ਸੰਯੁਕਤ ਡਾਇਰੈਕਟਰ
ਪਸ਼ੂ ਪਾਲਣ
(ਚਾਰਾ)
 • ਉਹ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਚਾਰਾ ਭਾਗ ਨਾਲ ਸਬੰਧਤ ਸਕੀਮਾਂ ਦੀ ਤਿਆਰੀ ਅਤੇ ਲਾਗੂਕਰਣ ਲਈ ਜ਼ਿੰਮੇਵਾਰ ਹੋਵੇਗਾ।
 • ਪਸ਼ੂ ਪਾਲਣ ਵਿਭਾਗ ਪੰਜਾਬ ਦੇ ਚਾਰਾ ਵਿਭਾਗ ਨਾਲ ਸਬੰਧਤ ਅਮਲੇ ਦੇ ਸਾਰੇ ਮਾਮਲੇ ਉਸ ਦੇ ਰਾਹੀਂ ਡਾਇਰੈਕਟਰ ਪਸ਼ੂ ਪਾਲਣ ਨੂੰ ਭੇਜੇ ਜਾਣਗੇ।
 • ਪਸ਼ੂ ਪਾਲਣ ਵਿਭਾਗ ਪੰਜਾਬ ਦੇ ਚਾਰਾ ਵਿਭਾਗ ਨਾਲ ਸਬੰਧਤ ਪਾਲਸੀਆਂ ਦੀ ਤਿਆਰੀ ਅਤੇ ਲਾਗੂਕਰਣ ਅਤੇ ਸਕੀਮਾਂ ਨੂੰ ਲਾਗੂ ਕਰਨ ਵਿਚ ਡਾਇਰੈਕਟਰ ਪਸ਼ੂ ਪਾਲਣ ਦੀ ਸਹਾਇਤਾ ਕਰਨਾ।
 • ਡਾਇਰੈਕਟਰ ਪਸ਼ੂ ਪਾਲਣ ਵੱਲੋਂ ਦਿੱਤਾ ਗਿਆ ਕੋਈ ਵੀ ਹੋਰ ਕਾਰਜ।
7 ਡਿਪਟੀ ਡਾਇਰੈਕਟਰ,
ਪਸ਼ੂ ਪਾਲਣ
(ਪੋਲਟਰੀ ਵਿਕਾਸ)
 • ਇਹ ਰਾਜ ਵਿਚ ਪੋਲਟਰੀ ਵਿਕਾਸ ਪ੍ਰੋਗਰਾਮਾਂ ਦਾ ਇੰਚਾਰਜ ਹੈ।
 • ਰਾਜ ਵਿਚ ਪੋਲਟਰੀ ਨਸਲਕੁਸ਼ੀ ਅਤੇ ਹੈਚਰੀਆਂ ਦਾ ਸੰਚਾਲਨ ਅਤੇ ਤਾਲਮੇਲ।
8 ਡਿਪਟੀ ਡਾਇਰੈਕਟਰ,
ਪਸ਼ੂ ਪਾਲਣ
(ਅੰਕੜਾ).
 • ਇਹ ਵਿਭਾਗ ਦੀਆਂ ਅੰਕੜਾ ਗਤੀਵਿਧੀਆਂ ਦੇ ਸਮੁੱਚੇ ਅਨੁਮਾਨ ਲਈ ਜ਼ਿੰਮੇਵਾਰ ਹੰੁਦਾ ਹੈ ਜਿਸ ਵਿਚ ਪਸ਼ੂ ਧਨ ਉਤਪਾਦਨ ਅਤੇ ਪਸ਼ੂ ਉਤਪਾਦ ਜਿਵੇਂ ਕਿ ਦੁੱਧ, ਮੀਟ, ਅੰਡੇ ਅਤੇ ਉੱਨ ਸ਼ਾਮਲ ਹਨ।
 • ਪਸ਼ੂ ਵਿਕਾਸ ਪ੍ਰੋਗਰਾਮ ਦੇ ਅਧੀਨ ਡਿਪਟੀ ਡਾਇਰੈਕਟਰ (ਅੰਕੜਾ) ਕ੍ਰਾਸ ਨਸਲਕੁਸ਼ੀ ਪ੍ਰੋਗਰਾਮ, ਵੀਰਜ ਦੇ ਉਤਪਾਦ, ਵੱਖ-ਵੱਖ ਏਆਈ ਕੇਂਦਰਾਂ ਨੂੰ ਨਰਾਂ ਦੀ ਸਪਲਾਈ ਅਤੇ ਪਸ਼ੂ ਨਸਲਕੁਸ਼ੀ ਫਾਰਮ ਵਿਖੇ ਪਸ਼ੂਆਂ ਦੀ ਛਟਾਈ ਨਾਲ ਸਬੰਧਤ ਅੰਕੜਿਆਂ ਦੇ ਇਕੱਤਰੀਕਰਨ ਅਤੇ ਵਿਸ਼ਲੇਸ਼ਣ ਲਈ ਜ਼ਿੰਮੇਵਾਰ ਹੁੰਦਾ ਹੈ।
 • ਵਿਭਾਗ ਵੱਲੋਂ ਰਾਜ ਵਿਚ ਵੱਖ-ਵੱਖ ਨਮੂਨਾ ਸਰਵੇਖਣ / ਅਧਿਐਨ ਕਰਵਾਏ ਜਾਂਦੇ ਹਨ। ਡਿਪਟੀ ਡਾਇਰੈਕਟਰ (ਅੰਕੜਾ) ਇਨ੍ਹਾਂ ਸਰਵੇਖਣਾਂ / ਅਧਿਐਨਾਂ ਦੀ ਯੋਜਨਾਬੰਦੀ ਅਤੇ ਵਿਉਂਤਕਾਰੀ ਲਈ ਜ਼ਿੰਮੇਵਾਰ ਹੁੰਦਾ ਹੈ।ਮੌਜੂਦਾ ਸਮੇਂ ਵਿਚ ਰਾਜ ਵਿਖੇ ਵੱਖ-ਵੱਖ ਪਸ਼ੂ ਉਤਪਾਦਾਂ, ਚਾਰਾ ਫਸਲ ਅਤੇ ਚਾਰਾ ਫਸਲਾਂ ਅਧੀਨ ਇਲਾਕੇ ਦੇ ਅਨੁਮਾਨ ਲਈ ਨਮੂਨਾ ਸਰਵੇਖਣ ਅਤੇ ਕ੍ਰਾਸ ਨਸਲਕੁਸ਼ੀ ਵਾਲੀਆਂ ਗਊਆਂ ਦੇ ਔਸਤ ਦੁੱਧ ਉਤਪਾਦਨ ਖੇਤਰੀ ਪਰਿਸਥਿਤੀਆਂ ਅਧੀਨ ਹਨ।
 • ਵੱਖ-ਵੱਖ ਪਲਾਨ/ਨਾਨ ਪਲਾਨ ਸਕੀਮਾਂ ਅਧੀਨ ਕੀਤੀ ਪ੍ਰਗਤੀ, ਰਾਜ ਵਿਚ ਵੱਖ-ਵੱਖ ਵੈਟਰਨਰੀ ਸੰਸਥਾਵਾਂ ਵੱਲੋਂ ਕੀਤੇ ਗਏ ਕਾਰਜ, ਵਿਭਾਗ ਦੀ ਸਲਾਨਾ ਪ੍ਰਬੰਧਕੀ ਰਿਪੋਟ ਦੀ ਤਿਆਰੀ, ਅੰਕੜਾ ਬੁਲਿਟਨ ਡਾਇਰੈਕਟਰੀ ਦੀ ਤਿਆਰੀ ਅਤੇ ਵਿਭਾਗ ਦੀਆਂ ਹੋਰ ਪ੍ਰਕਾਸ਼ਨਾਵਾਂ ਵੀ ਡਿਪਟੀ ਡਾਇਰੈਕਟਰ (ਅੰਕੜਾ) ਦੀਆਂ ਜ਼ਿੰਮੇਵਾਰੀਆਂ ਹਨ।
 • ਡਾਇਰੈਕਟਰ ਪਸ਼ੂ ਪਾਲਣ ਵੱਲੋਂ ਦਿੱਤਾ ਹੋਰ ਕੋਈ ਵੀ ਕਾਰਜ।
9 ਡਿਪਟੀ ਡਾਇਰੈਕਟਰ
(ਭੇਡ ਅਤੇ ਉੱਨ)
ਉਹ ਰਾਜ ਵਿਚ ਭੇਡ ਪਾਲਣ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਦੇ ਵਿਸਤਾਰ ਨਾਲ ਸਬੰਧਤ ਸਕੀਮਾਂ ਦੇ ਲਾਗੂਕਰਣ ਲਈ ਜ਼ਿੰਮੇਵਾਰ ਹੁੰਦਾ ਹੈ।
10 ਸਹਾਇਕ ਡਾਇਰਕਟਰ
(ਭੇਡ ਅਤੇ ਉੱਨ)
 • ਰਾਜ ਵਿਚ ਭੇਡ ਪਾਲਣ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਦੇ ਵਿਸਤਾਰ ਨਾਲ ਸਬੰਧਤ ਸਕੀਮਾਂ ਨੂੰ ਤਿਆਰ ਕਰਨ ਲਈ ਡਿਪਟੀ ਡਾਇਰੈਕਟਰ ਪਸ਼ੂ ਪਾਲਣ (ਭੇਡ ਅਤੇ ਉੱਨ) ਦੀ ਸਹਾਇਤਾ ਕਰਨਾ।
 • ਉਹ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸਿਖਲਾਈਆਂ ਨੂੰ ਨਿਰਧਾਰਿਤ ਕਰਨ ਵਾਲਾ ਨੋਡਲ ਅਫਸਰ ਹੁੰਦਾ ਹੈ।
 • ਉਹ ਆਪਣੀਆਂ ਡਿਊਟੀਆਂ ਨਿਭਾਉਣ ਤੋਂ ਇਲਾਵਾ ਪੰਜਾਬ ਪੋਲਟਰੀ ਕਾਰਪੋਰੇਸ਼ਨ ਦਾ ਜਨਰਲ ਮੈਨੇਜਰ ਅਤੇ ਪੰਜਾਬ ਪਸ਼ੂ ਧਨ ਵਿਕਾਸ ਬੋਰਡ ਦਾ ਮੁੱਖ ਕਾਰਜਕਾਰੀ ਅਫਸਰ ਵੀ ਹੁੰਦਾ ਹੈ।
11 ਪੋਲਟਰੀ ਪ੍ਰਜਨਨ
ਵਿਗਿਆਨੀ
 • ਰਾਜ ਵਿਚ ਪੋਲਟਰੀ ਨਸਲਕੁਸ਼ੀ ਲਈ ਜ਼ਿੰਮੇਵਾਰ ਹੁੰਦਾ ਹੈ।
 • ਪੈਨਸ਼ਨਾਂ ਦਾ ਕਾਰਜਕਾਰੀ ਨੋਡਲ ਅਫਸਰ ਹੁੰਦਾ ਹੈ।
 • ਵਿਭਾਗ ਦੀਆਂ ਸ਼ਿਕਾਇਤਾਂ ਅਤੇ ਸ਼ਿਕਾਇਤ ਨਿਵਾਰਣ ਅਤੇ ਵਿਜੀਲੈਂਸ ਕੇਸਾਂ ਦਾ ਨੋਡਲ ਅਫਸਰ ਹੁੰਦਾ ਹੈ।
 • ਰਾਜ ਦੇ ਕਿਸਾਨਾਂ ਦੀ ਸਹਾਇਤਾ ਅਤੇ ਤਕਨੀਕੀ ਸਲਾਹ ਦੇਣ ਵਾਲੇ ਕਿਸਾਨ ਕਾਲ ਸੈਂਟਰ ਦਾ ਇੰਚਾਰਜ ਹੁੰਦਾ ਹੈ।
 • ਵਿਭਾਗ ਦੀ ਰੋਜ਼ਾਨਾ ਦੀ ਤਕਨੀਕੀ ਅਤੇ ਸਰਕਾਰੀ ਕਾਰਜ ਪ੍ਰਣਾਲੀ ਵਿਚ ਡਾਇਰੈਕਟਰ ਅਤੇ ਸੰਯੁਕਤ ਡਾਇਰੈਕਟਰ ਦੀ ਸਹਾਇਤਾ ਕਰਨਾ।
12 ਖੇਤੀਬਾੜੀ ਵਿਕਾਸ
ਅਫਸਰ
(ਫੀਡ ਅਤੇ ਚਾਰਾ)
ਮੁੱਖ ਦਫਤਰ ਵਿਖੇ ਰਾਜ ਵਿਚ ਫੀਡ ਅਤੇ ਚਾਰਾ ਵਿਕਾਸ ਸਕੀਮਾਂ ਅਤੇ ਵਿਸਤਾਰ ਗਤੀਵਿਧੀਆਂ ਵਿਚ ਸੰਯੁਕਤ ਡਾਇਰੈਕਟਰ ਪਸ਼ੂ ਪਾਲਣ (ਫੀਡ ਅਤੇ ਚਾਰਾ) ਦੀ ਸਹਾਇਤਾ ਕਰਨਾ।
13 ਸਹਾਇਕ ਕੰਟਰੋਲਰ
(ਵਿੱਤ ਅਤੇ ਲੇਖਾ)
ਲੇਖੇ ਦੀ ਉਚਿਤ ਸਾਂਭ-ਸੰਭਾਲ ਅਤੇ ਆਡਿਟ ਇਤਰਾਜਾਂ ਨੂੰ ਦੂਰ ਕਰਵਾਉਣ ਨੂੰ ਯਕੀਨੀ ਬਨਾਉਣਾ।
14 ਅੰਕੜਾ ਅਫਸਰ
 • ਉਹ ਡਿਪਟੀ ਡਾਇਰੈਟਰ (ਏਐਚ ਭਾਗ) ਦੀ ਸਹਾਇਤਾ ਕਰਦਾ ਹੈ।
 • ਪ੍ਰਮੁੱਖ ਪਸ਼ੂ ਧਨ ਉਤਪਾਦਾਂ ਆਦਿ ਦੇ ਅਨੁਮਾਨ ਹਿਤ ਨਮੂਨਾ ਸਰਵੇਖਣ ਅਲਾਟ ਕਰਨਾ।
 • ਨਮੂਨਾ ਸਰਵੇਖਣਾਂ ਅਧੀਨ ਇਕੱਤਰ ਕੀਤੇ ਅੰਕੜਿਆਂ ਦਾ ਵਿਸ਼ਲੇਸ਼ਣ ਅਤੇ ਰਿਪੋਟਾਂ ਆਦਿ ਦੀ ਤਿਆਰੀ।
 • ਨਸਲਕੁਸ਼ੀ ਕੁਸ਼ਲਤਾ ਅਤੇ ਅਤੇ ਏਆਈ ਵੱਲੋਂ ਇਲਾਜ ਕੀਤੇ ਗਏ ਮਾਮਲਿਆਂ ਦੀ ਗਿਣਤੀ ਬਾਰੇ ਸਰਕਾਰੀ ਨਸਲਕੁਸ਼ੀ ਫਾਰਮਾਂ, ਵੈਟਰਨਰੀ ਸੰਸਥਾਵਾਂ ਅਤੇ ਖੇਤਰੀ ਅੰਕੜਿਆਂ ਦਾ ਵਿਸ਼ਲੇਸ਼ਣ।
 • ਡਿਪਟੀ ਡਾਇਰੈਕਟਰ (ਏਐਚ ਭਾਗ) ਦੀ ਨਿਗਰਾਨੀ ਅਧੀਨ ਸਲਾਨਾ ਪ੍ਰਬੰਧਕੀ ਰਿਪੋਟਾਂ ਅਤੇ ਹੋਰ ਰਿਪੋਟਾਂ ਦੀ ਤਿਆਰੀ।
 • ਰੋਜ਼ਾਨਾਂ ਦੇ ਪ੍ਰਬੰਧਕੀ ਕਾਰਜਾਂ ਵਿਚ ਸਹਾਇਤਾ।
15 ਸੁਪਰਡੰਟ ਸੁਪਰਡੰਟ ਆਪਣੇ ਭਾਗ ਦਾ ਇੰਚਾਰਜ ਹੁੰਦਾ ਹੈ। ਸਾਰੀਆਂ ਸਰਕਾਰੀ ਫਾਈਲਾਂ ਉਸ ਦੇ ਰਾਹੀਂ ਜਾਂਦੀਆਂ ਹਨ। ਆਪਣੀ ਸੰਤੁਸ਼ਟੀ ਅਨੁਸਾਰ ਫਾਈਲਾਂ ਦੀ ਘੋਖ ਕਰਨ ਉਪਰੰਤ ਅਤੇ ਇਤਰਾਜ ਦੂਰ ਕਰਨ ਤੋਂ ਬਾਅਦ ਉੱਚ ਅਧਿਕਾਰੀਆਂ ਕੋਲ ਭੇਜਦਾ ਹੈ। ਰੋਜਾਨਾਂ ਦੀ ਡਾਕ ਨੂੰ ਸਬੰਧਤ ਕਰਮਚਾਰੀ ਨੂੰ ਭੇਜਦਾ ਹੈ। ਸਰਕਾਰੀ ਰਿਕਾਰਡ ਨੂੰ ਸਹੀ ਸਥਿਤੀ ਵਿਚ ਰੱਖਣ ਲਈ ਫੌਰੀ ਮਾਮਲਿਆਂ ਦਾ ਰਿਕਾਰਡ ਆਪਣੇ ਕੋਲ ਵੀ ਰੱਖਦਾ ਹੈ, ਆਪਣੀ ਸ਼ਾਖਾ ਵਿਚ ਮਾਤਹਿਤ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਾ ਹੈ।
16 ਸੈਕਸ਼ਨ ਅਫਸਰ ਲੇਖਾ ਅਤੇ ਆਡਿਟ ਮਾਮਲਿਆਂ ਅਤੇ ਵਿਭਾਗ ਦੇ ਅੰਦਰੂਨੀ ਆਡਿਟ ਅਤੇ ਸਹਾਇਕ ਕੰਟਰੋਲਰ ਦੀ ਸਹਾਇਤਾ ਕਰਦਾ ਹੈ।
17 ਡਿਪਟੀ ਡਾਇਰੈਕਟਰ,
ਪਸ਼ੂ ਪਾਲਣ
(ਜਿਲ੍ਹਾ ਪੱਧਰ)
 1. ਉਹ ਆਪੋ ਆਪਣੇ ਜਿਲ੍ਹਿਆਂ ਵਿਚ ਪਸ਼ੂ ਧਨ ਵਿਕਾਸ, ਨਸਲਕੁਸ਼ੀ ਗਤੀਵਿਧੀਆਂ, ਸਿਹਤ ਸੰਭਾਲ ਅਤੇ ਹੋਰ ਫੁਟਕਲ ਕੰਮਾਂ ਦੇ ਸਮੁੱਚੇ ਇੰਚਾਰਜ ਹੁੰਦੇ ਹਨ।
 2. ਉਹ ਆਪਣੇ ਜਿਲ੍ਹੇ ਵਿਚ ਸਕੀਮਾਂ / ਪ੍ਰੋਗਰਾਮਾਂ ਦਾ ਡਰਾਇੰਗ ਅਤੇ ਡਿਸਬਰਸਿੰਗ ਅਫਸਰ ਹੁੰਦਾ ਹੈ।
 3. ਆਪਣੇ ਇਲਾਕੇ ਵਿਚ ਵੱਖ-ਵੱਖ ਏ.ਆਈ/ ਨਸਲਕੁਸ਼ੀ ਕੇਂਦਰਾਂ ਵਿਖੇ ਪਸ਼ੂ ਨਸਲਕੁਸ਼ੀ ਕਾਰਜਾਂ ਦਾ ਨਿਰਦੇਸ਼ਨ, ਨਿਗਰਾਨੀ ਅਤੇ ਪ੍ਰਬੰਧਨ ਕਰਨਾ।
 4. ਨਿਯਮਿਤ ਰੂਪ ਨਾਲ ਡਾਇਰੈਕਟਰ ਪਸ਼ੂ ਪਾਲਣ ਕੋਲ ਭੌਤਿਕ/ਵਿੱਤੀ ਪ੍ਰਾਪਤੀਆਂ ਨਾਲ ਸਬੰਧਤ ਵੱਖ-ਵੱਖ ਰਿਪੋਟਾਂ ਅਤੇ ਰਿਟਰਨਾਂ ਜਮ੍ਹਾਂ ਕਰਵਾਉਣਾ।
18 ਸੀਨੀਅਰ ਵੈਟਰਨਰੀ
ਅਫਸਰ:
 • ਇਹ ਵੈਟਰਨਰੀ ਹਸਪਤਾਲਾਂ/ ਡਿਸਪੈਂਸਰੀਆਂ ਅਤੇ ਸਬ ਡਵੀਜਨਾਂ ਵਿਚ ਏਆਈ ਕੇਂਦਰਾਂ/ਯੂਨਿਟਾਂ ਦੇ ਕਾਰਜ ਦੀ ਨਿਗਰਾਨੀ ਕਰਨਗੇ।
 • ਉਹ ਸਬ ਡਵੀਜਨ ਵਿਖੇ ਪਸ਼ੂ ਵਿਕਾਸ ਪ੍ਰੋਗਰਾਮਾਂ ਦੀ ਕਾਰਜ ਪ੍ਰਣਾਲੀ ਦੀ ਨਿਗਰਾਨੀ ਕਰਨਗੇ।
 • ਉਹ ਉਪ ਡਵੀਜਨ ਪੱਧਰ ਤੇ ਹੋਰ ਵਿਭਾਗਾਂ ਨਾਲ ਵਿਭਾਗ ਦੇ ਪ੍ਰਤੀਨਿਧੀ ਵਜੋਂ ਕਾਰਜ ਕਰਨਗੇ।
 • ਉਹ ਅਜਿਹੇ ਮਾਮਲਿਆਂ ਵਿਚ ਵਿਸ਼ੇਸ਼ ਤੌਰ ਤੇ ਕੰਮ ਸੌਂਪੇ ਜਾਣ ਤੇ ਡਾਇਰੈਕਟਰ ਪੱਧਰ ਤੇ ਪ੍ਰਾਜੈਕਟ ਅਫਸਰਾਂ ਦੀ ਮੱਦਦ ਕਰਨਗੇ।
 • ਉਹ ਸਬ ਡਵੀਜਨਾਂ ਵਿਚ ਵੈਟਰਨਰੀ ਸਟਾਫ ਨੂੰ ਤਕਨੀਕੀ ਸਹਾਇਤਾ ਅਤੇ ਸਲਾਹ ਦੇਣਗੇ।
 • ਉਹ ਸਬ ਡਵੀਜਨਾਂ ਵਿਖੇ ਵੈਟਰਨਰੀ ਹਸਪਤਾਲਾਂ / ਡਿਸਪੈਂਸਰੀਆਂ / ਏਆਈ ਕੇਂਦਰਾਂ ਵਿਖੇ ਦਵਾਈਆਂ ਅਤੇ ਉਪਕਰਣਾਂ ਦੀ ਸਪਲਾਈ ਲਈ ਪ੍ਰਬੰਧ ਕਰਨਗੇ।
 • ਉਹ ਸਬ ਡਵੀਜਨਾਂ ਵਿਖੇ ਵੈਟਰਨਰੀ ਹਸਪਤਾਲਾਂ / ਡਿਸਪੈਂਸਰੀਆਂ / ਏਆਈ ਕੇਂਦਰਾਂ ਵਿਖੇ ਅਮਲੇ ਦੀ ਅਚਨਚੇਤੀ ਛੁੱਟੀ ਮਨਜੂਰ ਕਰਨਗੇ।
 • ਉਹ ਸਬ ਡਵੀਜਨਾਂ ਵਿਖੇ ਵੈਟਰਨਰੀ ਹਸਪਤਾਲਾਂ / ਡਿਸਪੈਂਸਰੀਆਂ / ਏਆਈ ਕੇਂਦਰਾਂ ਵਿਖੇ ਕਾਰਜਸ਼ੀਲ ਅਮਲੇ ਦੀਆਂ ਸਲਾਨਾ ਗੁਪਤ ਰਿਪੋਟਾਂ ਸ਼ੁਰੂ ਕਰਨਗੇ।
 • ਉਹ ਸਬ ਡਵੀਜਨਲ ਹੈਡ ਕੁਆਟਰ ਵਿਖੇ ਵੈਟਰਨਰੀ ਹਸਪਤਾਲਾਂ ਦੇ ਇੰਚਾਰਜ ਹੋਣਗੇ।
 • ਉਹ ਸਜੇਰੀਅਨ ਆਪ੍ਰੇਸ਼ਨਾਂ, ਡਿਸਟੋਕੀਆ, ਨਸਬੰਦੀ, ਪ੍ਰੋਲੈਪਸ, ਹਰਨੀਆਂ ਆਦਿ ਵਰਗੇ ਵੱਡੇ ਅਤੇ ਛੋਟੇ ਆਪ੍ਰੇਸ਼ਨ ਵੀ ਕਰਨਗੇ।
 • ਉਹ ਅਣਜਾਣ ਬੀਮਾਰੀਆਂ ਨਾਲ ਪੀੜ੍ਹਤ ਮਾਮਲਿਆਂ ਦੇ ਖੂਨ, ਸਟੂਲ ਅਤੇ ਯੂਰਿਨ ਨਮੂਨਿਆਂ ਦੇ ਲੈਬਾਰਟਰੀ ਪਰੀਖਣ ਲਈ ਵੀ ਜ਼ਿੰਮੇਵਾਰ ਹੋਣਗੇ।
19 ਵੈਟਰਨਰੀ ਅਫਸਰ:
 1. ਵੈਟਰਨਰੀ ਹਸਪਤਾਲਾਂ ਵਿਚ ਇਨਡੋਰ ਅਤੇ ਆਊਟਡੋਰ ਮਾਮਲਿਆਂ ਦੇ ਲੱਛਣ, ਦਵਾਈ ਅਤੇ ਇਲਾਜ।
 2. ਪਸ਼ੂਆਂ ਦਾ ਐਂਟੇ ਅਤੇ ਪੋਸਟਮਾਰਟਮ ਪਰੀਖਣ।
 3. ਪਸ਼ੂਆਂ ਵਿਚ ਛੂਤ ਵਾਲੀਆਂ ਬੀਮਾਰੀਆਂ ਤੇ ਨਿਯੰਤ੍ਰਣ।
 4. ਨਰ ਪਸ਼ੂਆਂ ਦੀ ਨਸਬੰਦੀ।
 5. ਗਊਸ਼ਾਲਾਵਾਂ ਦਾ ਨਿਰੀਖਣ।
 6. ਪਸ਼ੂਆਂ ਦੀ ਨਸਲਕੁਸ਼ੀ, ਖੁਰਾਕ ਅਤੇ ਪ੍ਰਬੰਧਨ ਨਾਲ ਸਬੰਧਤ ਪਬਲੀਸਿਟੀ, ਪ੍ਰਾਪੇਗੰਡਾ ਅਤੇ ਪ੍ਰਸਾਰ ਕਾਰਜ।
 7. ਗਾਵਾਂ ਅਤੇ ਮੱਝਾਂ ਵਿਚ ਬਣਾਉਟੀ ਗਰਭਾਧਾਨ।
 8. ਵਿਭਾਗ ਦੀਆਂ ਲਾਭ ਪਾਤਰ ਮੁਖੀ ਅਤੇ ਹੋਰ ਸਕੀਮਾਂ ਦਾ ਲਾਗੂਕਰਣ।
 9. ਆਊਟਡੋਰ ਅਤੇ ਏਆਈ ਮਾਮਲੇ ਦਰਜ ਕਰਨਾ ਅਤੇ ਸਟਾਕ ਅਤੇ ਸਟੋਰਾਂ ਦਾ ਸਮੁੱਚਾ ਨਿਯੰਤ੍ਰਣ।
 10. ਹਸਪਤਾਲ ਦੇ ਰਿਕਾਰਡ ਦੀ ਸਾਂਭ ਸੰਭਾਲ ਅਤੇ ਰਿਪੋਟਾਂ ਜਮ੍ਹਾਂ ਕਰਨਾ ਯਕੀਨੀ ਬਨਾਉਣਾ।
 11. ਸਲਾਹ ਦੇਣ ਲਈ ਉਸ ਦੇ ਨਿਯੰਤ੍ਰਣ ਅਧੀਨ ਡਿਸਪੈਂਸਰੀਆਂ ਦਾ ਨਿਯਮਿਤ/ ਸਮੇਂ ਸਮੇਂ ਸਿਰ ਦੌਰਾ ਅਤੇ ਨਿਗਰਾਨੀ ਅਤੇ ਆਪਣੇ ਅਧਿਕਾਰ ਖੇਤਰ ਅਧੀਨ ਗੰਭੀਰ ਮਾਮਲਿਆਂ ਨੂੰ ਦੇਖਣਾ।
 12. ਪਸ਼ੂ ਧਨ ਫਾਰਮਾਂ ਦਾ ਪ੍ਰਬੰਧਨ।
 13. ਫਰੋਜ਼ਨ ਵੀਰਜ ਬੈਂਕਾਂ / ਬਣਾਉਟੀ ਗਰਭਾਧਾਨ ਕੇਂਦਰਾਂ ਦਾ ਪ੍ਰਬੰਧਨ।
 14. ਸਿਹਤ ਸਰਟੀਫਿਕੇਟ ਅਤੇ ਪੋਸਟ ਮਾਰਟਮ ਸਰਟੀਫਿਕੇਟ ਜਾਰੀ ਕਰਨਾ।
 15. ਐਕਸਪੋਰਟ ਪਰਮਿਟ ਜਾਰੀ ਕਰਨਾ।
 16. ਵੈਟਰੋ-ਕਾਨੂੰਨੀ ਮਾਮਲੇ ਦੇਖਣਾ।
 17. ਸਮਰੱਥ ਅਧਿਕਾਰੀਆਂ ਵੱਲੋਂ ਸੌਂਪੀਆਂ ਗਈਆਂ ਕੋਈ ਵੀ ਹੋਰ ਡਿਊਟੀਆਂ।
20 ਵੈਟਰਨਰੀ ਇੰਸਪੈਕਟਰ:
 1. ਹਸਪਤਾਲ ਦੇ ਸਾਜੋ-ਸਮਾਨ ਨੂੰ ਸਾਫ ਸੁਥਰਾ ਰੱਖਣਾ।
 2. ਦਵਾਈਆਂ ਦੇਣਾ।
 3. ਜਖਮਾਂ ਦੀ ਸਫਾਈ ਅਤੇ ਪੱਟੀ ਕਰਨਾ।
 4. ਪਸ਼ੂਆਂ ਨੂੰ ਕਾਬੂ ਕਰਨਾ ਅਤੇ ਦਵਾਈਆਂ ਦੇਣਾ।
 5. ਪਸ਼ੂਆਂ ਵਿਚ ਛੋਟੀਆਂ ਅਤੇ ਸਧਾਰਣ ਬੀਮਾਰੀਆਂ ਦਾ ਇਲਾਜ ਕਰਨਾ।
 6. ਵੱਡੇ ਆਪ੍ਰੇਸ਼ਨਾਂ ਵਿਚ ਵੈਟਰਨਰੀ ਅਫਸਰਾਂ, ਹਸਪਤਾਲਾਂ / ਡਿਸਪੈਂਸਰੀਆਂ ਦੇ ਇੰਚਾਰਜਾਂ ਦੀ ਮਦਦ ਕਰਨਾ।
 7. ਹਸਪਤਾਲ ਦੇ ਰਿਕਾਰਡ ਦੀ ਸਾਂਭ-ਸੰਭਾਲ ਵਿਚ ਵੈਟਰਨਰੀ ਅਫਸਰਾਂ ਦੀ ਮੱਦਦ ਕਰਨਾ।
 8. ਮੱਝਾਂ / ਗਾਵਾਂ ਵਿਚ ਬਣਾਉਟੀ ਗਰਭਾਧਾਨ ਕਰਨਾ।
 9. ਏ.ਆਈ. ਮਾਮਲਿਆਂ ਤੇ ਨਜ਼ਰ ਰੱਖਣਾ।
 10. ਕਿਸੇ ਵੀ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਇਲਾਕੇ ਦੇ ਪਸ਼ੂਆਂ ਦਾ ਟੀਕਾਕਰਣ।
 11. ਇਲਾਕੇ ਦੇ ਪਸ਼ੂਆਂ ਨੂੰ ਰਜਿਸਟਰ ਕਰਨਾ।
 12. ਦਵਾਈਆਂ ਆਦਿ ਸਮੇਤ ਡਿਸਪੈਂਸਰੀਆਂ / ਏ.ਆਈ. ਕੇਂਦਰਾਂ ਦੇ ਸਰਕਾਰੀ ਰਿਕਾਰਡਾਂ ਦੀ ਸਾਂਭ-ਸੰਭਾਲ।
 13. ਵੱਖ-ਵੱਖ ਵਿਕਾਸ ਗਤੀਵਿਧੀਆਂ / ਸਕੀਮਾਂ ਵਿਚ ਵੈਟਰਨਰੀ ਅਫਸਰਾਂ ਦੀ ਸਹਾਇਤਾ ਕਰਨਾ।

 

4.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ :

 • ਰਾਜ ਦੇ ਪਸ਼ੂ ਧਨ ਨੂੰ ਕੁਸ਼ਲ ਅਤੇ ਪ੍ਰਭਾਵਸ਼ਾਲੀ ਸਿਹਤ ਸੁਰੱਖਿਆ ਪ੍ਰਦਾਨ ਕਰਨੀ।
 • ਵਿਗਿਆਨਕ ਨਸਲਕੁਸ਼ੀ ਰਾਹੀਂ ਪਸ਼ੂਧਨ ਦੀ ਪ੍ਰਜਨਨ ਸਮਰੱਥਾ ਵਿਚ ਸੁਧਾਰ ਕਰਨਾ।
 • ਖੁਰਾਕ ਅਤੇ ਪ੍ਰਬੰਧਨ ਅਭਿਆਸਾਂ ਵਿਚ ਸੁਧਾਰ ਲਿਆਉਣਾ।
 • ਪਸ਼ੂ ਪਾਲਣ ਦੇ ਖੇਤਰ ਵਿਚ ਪ੍ਰਭਾਵਸ਼ਾਲੀ ਪ੍ਰਸਾਰ ਸੇਵਾਵਾਂ ਉਪਲੱਬਧ ਕਰਵਾਉਣਾ।

 

5.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ :

ਪੰਜਾਬ ਪਸ਼ੂਧਨ ਵਿਕਾਸ ਬੋਰਡ

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਨੰ
ਦਫ਼ਤਰ ਮੋਬਾਇਲ ਫ਼ੈਕਸ
ਕੈਪਟਨ ਅਮਰਿੰਦਰ ਸਿੰਘ
ਚੇਅਰਮੈਨ
cmo
@punjab.gov.in
0172-2740325,
2740769
- F- 2743463
ਇਨਚਾਰਜ ਮੰਤਰੀ
ਵਾਈਸ ਚੇਅਰਮੈਨ
cmo
@punjab.gov.in
0172-2740325,
2740769
- F- 2743463
ਸ੍ਰੀ ਐਨ.ਐਸ ਕਲਸੀ
ਮੁੱਖ ਕਾਰਜਕਾਰੀ ਅਫ਼ਸਰ
fcah@punjab.gov.in 0172-2740459 - -
ਡਾ. ਅਮਰਜੀਤ ਸਿੰ
ਵਧੀਕ ਮੁੱਖ ਕਾਰਜਕਾਰੀ ਅਫ਼ਸਰ
dahpunjab@gmail.com 0172-2701324 - 0172-2701832

 

ਪੰਜਾਬ ਗਾਊ ਸੇਵਾ ਕਮਿਸ਼ਨ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਨੰ
ਦਫ਼ਤਰ ਮੋਬਾਇਲ ਫ਼ੈਕਸ
ਸ੍ਰੀ ਕੀਮਤੀ ਲਾਲ ਭਗਤ
ਚੇਅਰਮੈਨ
- - 9815987475 -
ਸ੍ਰੀ ਦਰਗੇਸ਼ ਕੁਮਾਰ ਸ਼ਰਮਾ
ਵਾਈਸ ਚੇਅਰਮੈਨ
- - 9217000012 -
ਡਾ. ਨਿਤਿਨ ਕੁਮਾਰ
ਮੁੱਖ ਕਾਰਜਕਾਰੀ ਅਫ਼ਸਰ
- - - -

 

ਪੰਜਾਬ ਹਾਰਡ ਰਜਿਸਟਰੇਸ਼ਨ ਅਥਾਰਟੀ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਨੰ
ਦਫ਼ਤਰ ਮੋਬਾਇਲ ਫ਼ੈਕਸ
ਸ੍ਰੀ ਐਨ.ਐਸ ਕਲਸੀ
ਰਜਿਸਟਰਾਰ ਜਨਰਲ
fcah@punjab.gov.in 0172-2740459 - -
ਡਾ. ਅਮਰਜੀਤ ਸਿੰ
ਰਜਿਸਟਰਾਰ
- 0172-2217083 9815196631 -

 

8.  ਅਹਿਮ ਦਸਤਾਵੇਜ਼:

ਲੜੀ ਨੰ. ਵੇਰਵੇ ਡਾਊਨਲੋਡ

 ਦਫਤਰੀ ਮੈਨੁਅਲ

1 ਕਾਰੋਬਾਰੀ ਨਿਯਮ
2 ਜਨਤਕ ਸ਼ਿਕਾਇਤ ਪ੍ਰਣਾਲੀ ਦਾ ਪ੍ਰਬੰਧ
3 ਪਸ਼ੂ ਪਾਲਣ ਵਿਭਾਗ ਦੇ ਸਿਟੀਜ਼ਨ ਚਾਰਟਰ

ਵਧੇਰੇ ਜਾਣਕਾਰੀ ਲਈ :

ਵਿਭਾਗੀ ਵੈੱਬਸਾਈਟ: www.husbandrypunjab.org

 

1. ਪ੍ਰਬੰਧਕੀ ਵਿਭਾਗ ਦਾ ਨਾਮ:  ਡੇਅਰੀ ਵਿਕਾਸ ਵਿਭਾਗ

2. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਨੰ
ਦਫ਼ਤਰ ਮੋਬਾਇਲ
ਸ. ਇੰਦਰਜੀਤ ਸਿੰਘ
ਡਾਇਰੈਕਟਰ
ਡੇਅਰੀ ਵਿਕਾਸ
dir.dairy@punjab.gov.in 0172-5027285
0172-2217020
8427600228

 

3.  ਵਿਭਾਗ ਦੇ ਕਾਰਜਕਾਰੀ ਨਿਯਮ:

 1. ਡੇਅਰੀ ਵਿਕਾਸ ਵਿਭਾਗ ਦੀ ਸਥਾਪਨਾ
 2. ਰਾਜ ਵਿੱਚ ਡੇਅਰੀ ਉਦਯੋਗ ਦਾ ਵਿਕਾਸ
 3. ਪੰਜਾਬ ਡੇਅਰੀ ਵਿਕਾਸ ਬੋਰਡ
 4. ਮਿਲਕ ਉਪਭੋਗਤਾ ਜਾਗਰੂਕਤਾ
 5. ਗੁੰਝਲਦਾਰ ਪਸ਼ੂ ਫੀਡ, ਕੋਨਸੈਂਟਰੇਟਸ ਅਤੇ ਮਿਨਰਲ ਮਿਕਸਚਰ ਅਤੇ ਹੋਰ ਪੌਸ਼ਟਿਕ ਤੱਤਾਂ ਦੇ ਸਬੰਧ ਵਿਚ ਆਰਡਰ ਦੇ ਰੈਗੂਲੇਟਰੀ ਉਪਾਅ ਦਾ ਪ੍ਰਬੰਧਨ
 6. ਡੇਅਰੀ ਦੀ ਸਿਖਲਾਈ, ਵਿਸਥਾਰ ਅਤੇ ਤਕਨਾਲੋਜੀ ਦੇ ਸੰਚਾਰ, ਬੁਨਿਆਦੀ ਢਾਂਚਾ ਅਤੇ ਸੇਵਾਵਾਂ
 7. ਰਾਜ ਵਿੱਚ ਡੇਅਰੀ ਫਾਰਮਿੰਗ ਦੀ ਤਰੱਕੀ
 8. ਡੇਅਰੀ ਉਦਮੀਆਂ ਦਾ ਵਿਕਾਸ

 

4.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

 1. ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾਵਾਂ
 2. ਡੇਅਰੀ ਫਾਰਮਿੰਗ ਦੀ ਤਰੱਕੀ - ਨਵੇਂ ਡੇਅਰੀ ਯੂਨਿਟ ਦੀ ਸਥਾਪਨਾ
 3. ਡੇਅਰੀ ਕਿਸਾਨਾਂ ਨੂੰ ਅਪਰੇਡੇਲ, ਆਧੁਨਿਕੀਕਰਨ ਅਤੇ ਆਪਣੇ ਆਪਰੇਟਿੰਗ ਕੰਮ ਨੂੰ ਸਵੈਚਾਲਨ ਕਰਨ ਲਈ ਸਹਾਇਤਾ ਪ੍ਰਦਾਨ ਕਰਨਾ.

 

5.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

ਪੰਜਾਬ ਡੇਅਰੀ ਵਿਕਾਸ ਬੋਰਡ

ਨਾਮ ਅਤੇ ਅਹੁਦਾ ਈਮੇਲ ਟੈਲੀਫ਼ੋਨ ਨੰ
ਦਫ਼ਤਰ ਮੋਬਾਇਲ ਫ਼ੈਕਸ
ਕੈਪਟਨ ਅਮਰਿੰਦਰ ਸਿੰਘ
ਚੇਅਰਮੈਨ
cmo
@punjab.gov.in
0172-2740325,
2740769,
2743463
- -
ਸ੍ਰੀ ਐਨ.ਐਸ ਕਲਸੀ
ਮੁੱਖ ਕਾਰਜਕਾਰੀ
fcah@punjab.gov.in 0172-2740459 - -