ਆਮ ਪੁੱਛੇ ਜਾਣ ਵਾਲੇ ਪ੍ਰਸ਼ਨ ਆਮ ਪੁੱਛੇ ਜਾਣ ਵਾਲੇ ਪ੍ਰਸ਼ਨ

1. ਪੰਜਾਬ ਸਰਕਾਰ ਦੀ ਸਰਕਾਰੀ ਪੋਰਟਲ ਕਿਸ ਬਾਰੇ ਹੈ?

ਉ: ਇਹ ਪੋਰਟਲ ਪੰਜਾਬ ਸਰਕਾਰ ਵੱਲੋਂ ਆਪਣੇ ਸੰਘਟਕ ਵਿਭਾਗਾਂ ਰਾਹੀਂ ਪ੍ਰਦਾਨ ਕੀਤੇ ਜਾਂਦੇ ਜੀ2ਬੀ ਅਤੇ ਜੀ2ਸੀ ਲੈਣ ਦੇਣ ਤੱਕ ਪਹੁੰਚ ਹਿਤ ਇਕ ਇਕੱਲੇ ਸੂਤਰ ਵਜੋਂ ਕਾਰਜ ਕਰਦਾ ਹੈ| ਇਸ ਪੋਰਟਲ ਦਾ ਟੀਚਾ ਨਿਜੀ ਵਿਭਾਗੀ ਵੈੱਬਸਾਈਟਾਂ ਤੇ ਉਪਲਬੱਧ ਸੂਚਨਾ ਦੀ ਕਿਸਮ ਬਾਰੇ ਨਾਗਰਿਕਾਂ ਅਤੇ ਵਪਾਰਕ ਜਗਤ ਨੂੰ ਜਾਣੂ ਕਰਵਾਉਣਾ ਹੈ| ਇਹ ਪੋਰਟਲ ਨਾਗਰਿਕ ਅਧਿਕਾਰਾਂ, ਪੰਜਾਬ ਸਰਕਾਰ ਵੱਲੋਂ ਪ੍ਰਦਾਨ ਕੀਤੇ ਜਾ ਰਹੇ ਲਾਭ ਅਤੇ ਸਕੀਮਾਂ ਦੇ ਨਾਲ-ਨਾਲ ਇਨ੍ਹਾਂ ਲਾਭਾਂ ਨੂੰ ਪ੍ਰਾਪਤ ਕਰਨ ਲਈ ਯੋਗਤਾ ਲੋੜਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ|

 

2. ਸੇਵਾਵਾਂ ਕਿਵੇਂ ਪ੍ਰਾਪਤ ਕਰੀਏ?

ਉ: ਇਨ੍ਹਾਂ ਸੇਵਾਵਾਂ ਨੂੰ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਵਰਤੋਂਕਾਰ ਨੂੰ ਪੋਰਟਲ ਤੇ ਰਜਿਸਟਰ ਹੋਣਾ ਪੈਂਦਾ ਹੈ| ਰਜਿਸਟ੍ਰੇਸ਼ਨ ਤੋਂ ਬਾਅਦ ਵਰਤੋਂਕਾਰ ਨੂੰ ਇਕ ਵਿਲੱਖਣ ਲਾਗ ਇਨ ਆਈਡੀ ਅਤੇ ਪਾਸ ਵਰ੍ਡ ਦਿੱਤਾ ਜਾਂਦਾ ਹੈ| ਇਕ ਵਾਰ ਜਦੋਂ ਤੁਸੀਂ ਲਾਗ ਇਨ ਕਰ ਲੈਂਦੇ ਹੋ ਫ਼ਿਰ ਵਿਭਾਗ ਅਤੇ ਉਸ ਤੋ ਪ੍ਰਾਪਤ ਕੀਤੀ ਜਾਣ ਵਾਲੀ ਸੇਵਾ(ਵਾਂ) ਦੀ ਚੋਣ ਕਰੋ|

 

3. ਪੋਰਟਲ ਤੇ ਰਜਿਸਟਰਿੰਗ

3.1. ਮੈਨੂੰ ਰਜਿਸਟ੍ਰੇਸ਼ਨ ਹਿੱਤ ਲਿੰਕ ਕਿੱਥੇ ਮਿਲ ਸਕਦਾ ਹੈ?

ਉ: ਰਾਜ ਪੋਰਟਲ ਤੇ ਰਜਿਸਟਰ ਹੋਣਾ ਬਹੁਤ ਅਸਾਨ ਹੈ| ਰਜਿਸਟ੍ਰੇਸ਼ਨ ਕਰਨ ਹਿੱਤ ਤੁਸੀਂ ਹੋਮ ਪੇਜ ਦੇ "ਸਾਈਨ ਇੰਟੂ ਯੂਅਰ ਅਕਾਊਂਟ" ਭਾਗ ਵਿਚ ਦਿੱਤੇ "ਸਾਈਨ ਅਪ" ਲਿੰਕ ਨੂੰ ਚੁਣ ਸਕਦੇ ਹੋ|

3.2. ਮੈਨੂੰ ਸੁਰੱਖਿਆ ਪ੍ਰਸ਼ਨ ਅਤੇ ਇਸ ਦਾ ਉੱਤਰ ਦੇਣ ਦੀ ਲੋੜ ਕਿਉਂ ਹੈ?

ਉ: ਜੇਕਰ ਤੁਸੀਂ ਆਪਣਾ ਪਾਸ ਵਰਡ ਭੁੱਲ ਜਾਂਦੇ ਹੋ ਤਾਂ ਤੁਹਾਨੂੰ ਇਹ ਸੁਰੱਖਿਆ ਪ੍ਰਸ਼ਨ ਪੁਛਿਆ ਜਾਵੇਗਾ| ਰਜਿਸਟ੍ਰੇਸ਼ਨ ਦੌਰਾਨ ਤੁਹਾਡੇ ਵਲੋਂ ਦਿੱਤਾ ਗਿਆ ਸੁਰੱਖਿਆ ਪ੍ਰਸ਼ਨ ਅਤੇ ਇਸ ਦਾ ਉੱਤਰ ਉਹ ਸੂਚਨਾ ਹੈ ਜਿਸ ਦਾ ਵਰਤੋਂਕਾਰ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ| ਚੋਣ ਕਰਨ ਲਈ ਵਰਤੋਂਕਾਰ ਦੇ ਸਾਹਮਣੇ ਕੁਝ ਪ੍ਰਸ਼ਨ ਹੁੰਦੇ ਹਨ| ਵਰਤੋਂਕਾਰ ਨੇ ਇਕ ਪ੍ਰਸ਼ਨ ਚੁਣ ਕੇ ਇਸ ਦਾ ਗੁਪਤ ਉੱਤਰ ਦੇਣਾ ਹੁੰਦਾ ਹੈ| ਇਸ ਪ੍ਰਸ਼ਨ ਦਾ "ਬਹੁਤ ਸਧਾਰਣ" ਉੱਤਰ ਨਾ ਦਰਜ ਕਰੋ| ਆਮਤੌਰ ਤੇ ਇਹ ਉੱਤਰ ਅਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਯਾਦ ਰੱਖਣਾ ਤੁਹਾਡੇ ਲਈ ਅਸਾਨ ਹੋਵੇ ਅਤੇ ਦੂਜਿਆਂ ਲਈ ਔਖਾ ਹੋਵੇ|

 

4. ਪੋਰਟਲ ਤੇ ਲਾਗ ਇਨ

4.1. ਕੀ ਹੋਵੇਗਾ ਜੇਕਰ ਮੇਰਾ ਲਾਗ ਇਨ ਫ਼ੇਲ ਹੋ ਜਾਵੇ?

ਉ: ਅਜਿਹਾ ਉਦੋਂ ਹੋ ਸਕਦਾ ਹੈ ਜੇਕਰ ਤੁਸੀਂ ਪਹਿਲਾਂ ਰਜਿਸਟ੍ਰੇਸ਼ਨ ਨਾ ਕਰਵਾਈ ਹੋਵੇ; ਭਾਵ ਤੁਹਾਡਾ ਅਕਾਊਂਟ ਨਾ ਬਣਿਆ ਹੋਵੇ| ਇਸ ਲਈ, ਸਭ ਤੋਂ ਪਹਿਲਾਂ ਤੁਹਾਨੂੰ ਰਾਜ ਪੋਰਟਲ ਤੇ ਰਜਿਸ੍ਟਰ ਹੋਣਾ ਚਾਹੀਦਾ ਹੈ|

4.2. ਕੀ ਹੋਵੇਗਾ ਜੇਕਰ ਮੇਰਾ ਪਾਸ ਵਰਡ ਨਾ ਚੱਲੇ?

ਉ: ਯਕੀਨੀ ਬਣਾਉ ਕਿ "ਕੈਪਸ ਲਾੱਕ" ਬਟਨ ਆਨ ਨਾ ਹੋਵੇ| ਲਾਗ ਇਨ ਆਈਡੀ ਅਤੇ ਪਾਸ ਵਰਡ ਦੋਨੋ ਹੀ ਕੇਸ ਸੰਵੇਦਨਸ਼ੀਲ ਹੁੰਦੇ ਹਨ| ਉਦਾਹਰਣ ਵਜੋਂ, "password" ਅਤੇ "PaSSwoRd" ਜਾਂ "PASSWORD" ਇੱਕੋ ਜਿਹੇ ਨਹੀਂ ਹਨ ਅਤੇ abc12 ਅਤੇ ABC12 ਜਾਂ 12ABC ਇੱਕੋ ਜਿਹੇ ਨਹੀਂ ਹਨ|

4.3. ਕੀ ਹੋਵੇਗਾ ਜੇਕਰ ਮੈਂ ਆਪਣਾ ਪਾਸ ਵਰਡ ਭੁੱਲ ਜਾਵਾਂ?

ਉ: ਜੇਕਰ ਤੁਸੀਂ ਆਪਣਾ ਪਾਸ ਵਰਡ ਭੁੱਲ ਜਾਂਦੇ ਹੋ ਤਾਂ "ਸਾਈਨ ਇਨ" ਵਿੰਡੋ ਵਿੱਚ ਦਿੱਤੇ ਲਿੰਕ 'ਫ਼ਾਰਗਾੱਟ ਪਾਸਵਰਡ' ਤੇ ਕਲਿੱਕ ਕਰੋ| ਤੁਹਾਨੂੰ ਸਬੰਧਤ ਪੰਨੇ ਤੇ ਲਿਜਾਇਆ ਜਾਵੇਗਾ ਜਿੱਥੇ ਹੇਠ ਦਰਜ ਕੁਝ ਸੁਰੱਖਿਆ ਮਾਪਦੰਡਾਂ ਦੇ ਅਧਾਰ ਤੇ ਤੁਸੀਂ ਆਪਣੇ ਰਜਿਸਟਰਡ ਈਮੇਲ ਆਈਡੀ ਤੇ ਨਵਾਂ ਪਾਸਵਰਡ ਲੈ ਸਕਦੇ ਹੋ :

(i) ਤੁਹਾਨੂੰ ਆਪਣਾ ਲਾਗ ਇਨ ਆਈਡੀ ਦਰਜ ਕਰਨਾ ਹੋਵੇਗਾ|
(ii) ਰਜਿਸਟ੍ਰੇਸ਼ਨ ਸਮੇਂ ਪੁਛੇ ਗਏ ਸੁਰੱਖਿਆ ਪ੍ਰਸ਼ਨ ਦਾ ਉੱਤਰ ਦੇਣਾ ਹੋਵੇਗਾ| ਇਸ ਉੱਤਰ ਦੇ ਸਪੈਲਿੰਗ, ਖਾਲੀ ਥਾਵਾਂ, ਕੌਮੇ ਆਦਿ ਬਿਲ੍ਕੁਲ ਉਵੇਂ ਹੀ ਹੋਣੇ ਚਾਹੀਦੇ ਹਨ ਜਿਵੇਂ ਰਜਿਸਟ੍ਰੇਸ਼ਨ ਕਰਦੇ ਸਮੇਂ ਸਨ| ਸਹੀ ਤਸਦੀਕੀ ਸੂਚਨਾ ਤੋਂ ਬਗੈਰ ਤੁਹਾਨੂੰ ਨਵਾਂ ਪਾਸਵਰਡ ਨਹੀਂ ਮਿਲ ਸਕਦਾ|

 

5. ਪੋਰਟਲ ਦਾ ਪ੍ਰਯੋਗ ਕਿੰਨਾਂ ਸੌਖਾ ਹੈ?

ਉ: ਇਸ ਪੋਰਟਲ ਦਾ ਇੰਟਰਫ਼ੇਸ ਬਹੁਤ ਹੀ ਵਰਤੋਂਕਾਰ-ਅਨੁਕੂਲ ਹੈ| ਵਰਤੋਂਕਾਰ ਬੜੀ ਅਸਾਨੀ ਨਾਲ ਸਾਈਟ ਵਿਚ ਕਿਤੋਂ ਵੀ ਕਿਸੇ ਵੀ ਸੂਚਨਾ ਜਾਂ ਵਿਸ਼ੇਸ਼ਤਾਵਾਂ ਜਿਵੇਂ ਕਿ ਐਡਮਿਨਿਸਟ੍ਰੇਟਿਵ ਸੇਟਅਪ, ਮਾਯ ਡਾਕਯੂਮੇਂਟਸ ਆਦਿ ਤੱਕ ਪਹੁੰਚ ਸਕਦਾ ਹੈ ਕਿਉਂਕਿ ਸਾਰੇ ਲਿੰਕ ਹਰ ਪੰਨੇ ਤੇ ਉਪਲਬੱਧ ਕਰਵਾਏ ਗਏ ਹਨ|

 

6. ਡਿਸੇਬਲਡ ਜਾਵਾ ਸ੍ਕ੍ਰਿਪਟ ਨੂੰ ਕਿਵੇਂ ਏਨੇਬਲ ਕੀਤਾ ਜਾਵੇ?

ਉ: ਬ੍ਰਾਉਜ਼ਰ ਮੇਨਯੂ ਵਿਚ ਨੈਵੀਗੇਟ ਟੂ ਟੂਲਜ਼-> ਇੰਟਰਨੇਟ ਆਪਸ਼ਨਜ਼ -> ਏਨੇਬਲ ਸ੍ਕ੍ਰਿਪਟਿੰਗ

 

7. ਪੰਜਾਬੀ ਵਿਚ ਡਾਟਾ ਐਂਟਰੀ ਕਿਵੇਂ ਕੀਤੀ ਜਾਵੇ?

ਉ: ਪੰਜਾਬੀ ਡਾਟਾ ਐਂਟਰੀ ਕਰਨ ਲਈ, ਕਿਰਪਾ ਕਰਕੇ ਹੇਠ ਅਨੁਸਾਰ ਕਰੋ:

 

1. ਹੇਠ ਲਿਖੇ ਯੂਆਰਐਲ ਨੂੰ ਆਪਣੇ ਬ੍ਰਾਊਜ਼ਰ ਦੇ ਐਡਰੇੱਸ ਬਾਰ ਵਿਚ ਟਾਈਪ ਕਰੋ: http://www.google.com/inputtools/windows

2. ਸਾਹਮਣੇ ਨਜ਼ਰ ਆ ਰਹੇ ਪੰਨੇ ਤੇ "ਪੰਜਾਬੀ" ਭਾਸ਼ਾ ਵਿਕਲਪ ਅਤੇ "ਟਰਮਜ਼ ਆਫ਼ ਸਰਵਿਸ ਐਂਡ ਪਾਲਸੀ" ਨੂੰ ਚੈੱਕ ਕਰੋ ਅਤੇ ਹੇਠ ਦਰਸਾਏ ਚਿੱਤਰ ਅਨੁਸਾਰ "ਡਾਊਨਲੋਡ" ਬਟਨ ਤੇ ਕਲਿੱਕ ਕਰੋ|

3. ਹੇਠ ਦਰਸਾਏ ਅਨੁਸਾਰ ਕਹੇ ਜਾਣ ਤੇ "ਸੇਵ ਫ਼ਾਈਲ" ਤੇ ਕਲਿੱਕ ਕਰੋ|

4. ਡਾਊਨਲੋਡ ਹੋਈ "InpuToolsSetup.exe" ਫ਼ਾਈਲ ਨੂੰ ਡਬਲ ਕਲਿੱਕ ਕਰੋ| 

5. ਹੇਠ ਦਰਸਾਏ ਅਨੁਸਾਰ ਕਹੇ ਜਾਣ ਤੇ "ਰਨ" ਤੇ ਕਲਿੱਕ ਕਰੋ|

6. ਕੰਟਰੋਲ ਪੈਨਲ ਖੋਲ ਕੇ "Region and Languages" ਤੇ ਕਲਿੱਕ ਕਰੋ|

7. ਹੁਣ "Keyboards and Languages" ਟੈਬ ਤੇ ਕਲਿੱਕ ਕਰੋ|

8. ਹੁਣ "Change Keyboards" ਟੈਬ ਤੇ ਕਲਿੱਕ ਕਰੋ|

9. ਹੁਣ "Language Bar" ਟੈਬ ਤੇ ਕਲਿੱਕ ਕਰੋ|

10. Select "Docked in the taskbar" ਰੇਡਿਓ ਬਟਨ ਦੀ ਚੋਣ ਕਰੋ ਅਤੇ "Apply" ਬਟਨ ਤੇ ਕਲਿੱਕ ਕਰੋ|

11. ਤੁਹਾਡੀ ਟਾਸਕਬਾਰ ਵਿਚ ਅੰਗਰੇਜ਼ੀ ਅਤੇ ਪੰਜਾਬੀ ਦੋਨੋ ਫ਼ੌਂਟ ਨਜ਼ਰ ਆਉਣਗੇ|

12. ਤੁਸੀਂ ਹੇਠ ਦਰਸਾਏ ਅਨੁਸਾਰ ਟਸਕਬਾਰ ਵਿਚ ਭਾਸ਼ਾ ਦੀ ਚੋਣ ਕਰਕੇ ਬੜੀ ਅਸਾਨੀ ਨਾਲ ਆਪਣਾ ਕੀ-ਬੋਰ੍ਡ ਬਦਲ ਸਕਦੇ ਹੋ|