ਗ੍ਰਹਿ ਮਾਮਲਾ ਅਤੇ ਜੈਲ ਵਿਭਾਗ ਗ੍ਰਹਿ ਮਾਮਲਾ ਅਤੇ ਜੈਲ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ : ਗ੍ਰਹਿ ਮਾਮਲੇ ਅਤੇ ਜੈਲ ਵਿਭਾਗ

2.  ਇਨਚਾਰਜ ਮੰਤਰੀ:

ਨਾਮ ਈ-ਮੇਲ ਟੈਲੀਫ਼ੋਨ ਫੋਟੋ
ਦਫ਼ਤਰ ਘਰ ਮੋਬਾਇਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ :

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਡਾ. ਨਿਰਮਲਜੀਤ ਸਿੰਘ ਕਲਸੀ, ਆਈ ਏ ਐਸ
ਵਧੀਕ ਮੁੱਖ ਸਕੱਤਰ, ਗ੍ਰਹਿ
acsh@punjab.gov.in 0172-2740459 - 9999997861

 

4. ਵਿਭਾਗੀ ਮੁੱਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਡਾ. ਨਿਰਮਲਜੀਤ ਸਿੰਘ ਕਲਸੀ, ਆਈ ਏ ਐਸ
ਵਧੀਕ ਮੁੱਖ ਸਕੱਤਰ, ਗ੍ਰਹਿ
acsh@punjab.gov.in 0172-2740459 - 9999997861

 

5.  ਵਿਭਾਗ ਦੇ ਕਰਜਕਾਰੀ ਨਿਯਮ:

ਕ. ਗ੍ਰਹਿ ਮਾਮਲੇ

ਗ੍ਰਹਿ ਮਾਮਲਾ ਅਤੇ ਨਿਆਂ ਵਿਭਾਗ ਇਕ ਮਹੱਤਵਪੂਰਣ ਰਾਜ ਵਿਭਾਗ ਹੈ ਅਤੇ ਕਾਨੂੰਨ ਅਤੇ ਵਿਵਸਥਾ,ਪ੍ਰਸ਼ਾਸ਼ਨ, ਬਚਾਓ ਅਤੇ ਸੁੱਰਖਿਆ  ਅਤੇ ਅਪਰਾਧਿਕ ਮੁੱਦਿਆਂ ਤੇ ਲਗਾਮ ਕਸਣਾ  ਅਤੇ ਇਸ ਸਬੰਧੀ ਬਾਦ ਵਿਚ ਮੁੱਕਦਮਿਆਂ ਉਤੇ ਕਾਰਵਾਈ ਕਰਨ ਲਈ ਇਕ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਇਹ ਸਿਵਲ ਸੁੱਰਖਿਆ, ਜੇਲਾਂ ਅਤੇ ਨਿਆਂ ਨਾਲ ਸਬਧੰਤ ਮਾਮਲਿਆਂ ਨੂੰ ਨਿਪਟਾਉਂਦਾ ਹੈ। ਇਹ ਪੁਲਿਸ, ਰੇਲਵੇ ਪੁਲਿਸ ਅਤੇ ਪੰਜਾਬ ਹਥਿਆਰਬੰਦ ਪੁਲਿਸ ਨਾਲ ਜੁੜੇ ਮਾਮਲਿਆਂ ਨੂੰ ਵੀ ਨਿਪਟਾਉਂਦਾ ਹੈ।

 1. ਹੇਠਾਂ ਦੀਤੇ ਐਕਟਾਂ ਦਾ ਪ੍ਰਬੰਧਨ:
  • ਪਬਲਿਕ ਗੈਂਬਲਿੰਗ ਐਕਟ, 1867|
  • ਡਰਾਮਿਟਿਕ ਪਰਫਾਰਮੈਂਸਿਜ਼ ਐਕਟ, 1876|
  • ਮੈਨੂਵਰਜ਼, ਫੀਲਡ ਫਾਇਰਿੰਗ ਐਂਡ ਆਰਟਿਲਰੀ ਪ੍ਰੈਕਟਿਸ ਐਕਟ,1938|
  • ਪੰਜਾਬ ਸਿਨੇਮਾਜ਼(ਰੈਗੂਲੇਸ਼ਨ) ਐਕਟ, 1952|
  • ਕਮਿਸ਼ਨ ਆਫ ਇਨਕੁਆਇਰੀ ਐਕਟ, 1952|
  • ਨਾਗਰਿਕਤਾ ਐਕਟ, 1955|
  • ਪੰਜਾਬ ਇੰਸਟਰੂਮੈਂਟਸ ( ਸ਼ੋਰ ਦੀ ਰੋਕਥਾਮ)ਐਕਟ, 1956|
  • ਏਰਿਨਜ਼ ਐਕਟ, 1959 ਅਤੇ ਇਸ ਅਧੀਨ ਬਣਾਏ ਗਏ ਨਿਯਮ|
  • ਗੈਰ ਕਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 |
  • ਪੰਜਾਬ ਅਤੇ ਚੰਡੀਗੜ੍ਹ (ਗੜਵੜੀ ਵਾਲੇ ਖੇਤਰ) ਐਕਟ, 1983 |
  • ਪੰਜਾਬ ਅਤੇ ਚੰਡੀਗੜ੍ਹ (ਹਥਿਆਰ ਬੰਦ ਸੇਨਾ ਦੇ ਵਿਸ਼ੇਸ਼ ਅਧਿਕਾਰ) ਐਕਟ,1983 |
  • ਨਸ਼ੀਲੀਆਂ ਦਵਾਈਆਂ ਅਤੇ ਨਸ਼ੀਲੀਆਂ ਵਸਤਾਂ ਦੀ ਗੈਰ ਕਨੂੰਨੀ ਤਸੱਕਰੀ ਦੀ ਰੋਕਥਾਮ ਐਕਟ, 1988(1988 ਦਾ ਕੇਂਦਰੀ ਐਕਟ ਨੰ.46) |
 2. ਹਵਾਈ ਬੰਬਾਰੀ ਰੇਜ਼ਾਂ |
 3. ਡੁੱਬਣ ਅਤੇ ਗੈਰ-ਕੁਦਰਤੀ ਗਰਵੜੀਆਂ ਤੋਂ ਬਚਾਉਣ ਲਈ ਇਨਾਮਾਂ ਅਤੇ ਪੁਰਸਕਾਰਾਂ ਦੀ ਪ੍ਰਵਾਨਗੀ |
 4. ਸੀਮਾ ਸੁਰੱਖਿਆ ਸੈਨਾ ਨਾਲ ਤਾਲਮੇਲ |
 5. ਅਪਰਾਧਕ ਜਾਂਚ ਵਿਭਾਗ |
 6. ਨਾਂਵਾਂ ਦੀ ਤਬਦੀਲੀ ਸਬੰਧੀ ਨੀਤੀ |
 7. ਪੜਤਾਲ ਚੌਕੀਆਂ ਦੀ ਸਥਾਪਨਾ |
 8. ਡਿਊਟੀ ਉਤੇ ਜਾਨ ਦੇ ਨੁਕਸਾਨ ਆਦਿ ਲਈ ਮੁਆਵਜ਼ਾ |
 9. ਸੇਨਾ ਭਗੌੜੇ |
 10. ਹੇਠ ਲਿਖੀਆਂ ਮੱਦਾਂ ਸਬੰਧੀ ਸਵਾਲਾਂ ਸਮੇਤ ਕਾਨੂੰਨ ਅਤੇ ਵਿਵਸਥਾ ਨਾਲ ਸਬੰਧਤ ਮਾਮਲੇ :
  • ਅਪਰਾਧਿਕ ਪ੍ਰਕ੍ਰਿਆ ਸੰਹਿਤਾ, 1973 ਦੀ ਧਾਰਾ 144 ਅਧੀਨ ਪਾਬੰਦੀ ਲਗਾਉਣਾ |
  • ਸਿਵਲ ਅਤੇ ਮਿਲਟਰੀ ਵਿਚਕਾਰ ਮੁੱਠਭੇੜ ਅਤੇ ਸਿਵਲ ਅਥਾਰਟੀਆਂ ਦੀ ਸਹਾਇਤਾ ਲਈ ਫੌਜ ਨੂੰ ਬੁਲਾਉਣਾ |
  • ਫਿਰਕਾਪ੍ਰਸਤੀ |
  • ਸਿਵਲ ਅਤੇ ਮਿਲਟਰੀ ਅਫਸਰਾਂ ਵਿਚਕਾਰ ਕਾਨਫਰੰਸ |
  • ਨਿਸ਼ਚਿਤ ਫਰਮਾਂ ਅਤੇ ਵਿਅਕਤੀਆਂ ਦੀ ਦੁਸ਼ਮਣ-ਅਨੁਸੂਚੀ |
  • ਜਲੂਸ ਅਤੇ ਮੇਲੇ |
  • ਰਾਜ ਦੀ ਸ਼ਾਂਤੀ |
  • ਹੜਤਾਲਾਂ |
  • ਮਾਸਿਕ ਅਪਰਾਧਕ ਵੇਰਵੇ- ਉਸ ਨਾਲ ਜੁੜੇ ਸਾਰੇ ਮਾਮਲੇ ਜਿਸ ਵਿਚ ਅਪਰਾਧ ਨੂੰ ਰੋਕਣ ਕਰਨ ਦੇ ਸਾਧਨ ਵੀ ਸ਼ਾਮਲ ਹਨ |
  • ਰੇਲਵੇ ਦੁਰਘਟਨਾਵਾਂ |
  • ਰਾਜਨੀਤਿਕ ਸੰਸਥਾਵਾਂ ਅਤੇ ਆਮ ਰਾਜਨੀਤੀ |
  • ਜਾਸੂਸੀ ਅਤੇ ਜਵਾਬੀ-ਜਾਸੂਸੀ ਸਮੇਤ ਸੁਰੱਖਿਆ ਅਤੇ ਖੁਫੀਆ |
 11. ਪੁਲਿਸ, ਰੇਲਵੇ ਪੁਲਿਸ ਅਤੇ ਪੰਜਾਬ ਹਥਿਆਰਬੰਦ ਪੁਲਿਸ ਨਾਲ ਜੁੜੇ ਸਾਰੇ ਮਾਮਲੇ :
  • ਸਮੂਹਿਕ ਜੁਰਮਾਨੇ ਅਤੇ ਦੰਡਾਤਮਕ ਪੁਲਿਸ ਪੋਸਟ |
  • ਰਾਸ਼ਟਰਪਤੀ ਪੁਲਿਸ ਅਤੇ ਫਾਇਰ ਸਰਵਿਸ ਮੈਡਲ ਅਤੇ ਪੁਲਿਸ ਮੈਡਲ |
 12. ਮੌਜੁਦਾ ਲਾਗੂ ਕਿਸੇ ਵੀ ਕਾਨੂੰਨ ਅਧੀਨ ਨਿਵਾਰਕਨਜ਼ਰਬੰਦੀ ਅਤੇ ਸਲਾਹਕਾਰੀ ਬੋਰਡ |
 13. ਵਿਸਫੋਟਕ ਸਮਗਰੀ ਐਕਟ, 1908 ਅਧੀਨ ਅਪਰਾਧੀਆਂ ਤੇ ਮੁਕੱਦਮਾ ਚਲਾਉਣ ਦੀ ਪ੍ਰਵਾਨਗ਼ੀ ਦੇਣਾ |
 14. ਪ੍ਰਤਿਬੰਧਿਤ ਨਕਸ਼ੇ |
 15. ਠੱਗੀ ਅਤੇ ਡਕੈਤੀ ਮਾਮਲੇ |
 16. ਰੱਖਿਆ ਵਿਭਾਗ ਵਿਚ ਰੁਜ਼ਗਾਰ ਤੇ ਲੱਗੇ ਵਿਅਕਤੀਆਂ ਸਮੇਤ ਵਿਅਕਤੀਆਂ ਦੇ ਪੂਰਵ-ਵਿਹਾਰ ਦੀ ਜਾਂਚ |
 17. ਜੰਗ ਅਤੇ ਜੰਗ ਸਬੰਧੀ ਪੁਸਤਕ |
 18. ਖੇਰਾਤੀ ਬੰਦੋਬਸਤ|
 19. ਯੂਰਪੀ ਕਬਰਿਸਤਾਨ ਅਤੇ ਗਿਰਜਾਘਰ ਬਜਟ ਸਮੇਤ ਗਿਰਜਾਘਰ ਦਾ ਪ੍ਰਬੰਧ |
 20. ਹਿੰਦੂ ਧਰਮ ਸਥਾਨ |
 21. ਜੇਲ੍ਹ ਦੇ ਅੰਦਰ ਅਦਾਲਤੀ ਮੁਕੱਦਮੇ ਚਲਾਉਣਾ |
 22. ਗੈਰ-ਧਾਰਮਿਕ ਪ੍ਰਵ੍ਰਿਤੀ ਦੇ ਮੁਸਲਿਮ ਸ਼ਰਨਾਰਥੀ ਟ੍ਰਸਟ ਜਾਇਦਾਦਾਂ ਨੂੰ ਨਿਯਮਿਤ ਕਰਨਾ |
 23. ਹੇਠ ਲਿਖਿਆਂ ਸਮੇਤ ਪਾਸਪੋਰਟਾਂ ਨਾਲ ਜੁੜੇ ਸਾਰੇ ਮਾਮਲੇ :
  • ਵਿਦੇਸ਼ੀਆਂ ਨੂੰ ਨਿਰਵਾਸਿਤ ਕਰਨਾ ਅਤੇ ਉਨ੍ਹਾਂ ਨੂੰ ਵਰਜਿਤ ਸੂਚੀ ਵਿਚ ਚੜ੍ਹਾਉਣਾ |
  • ਭਾਰਤ ਵਿਚੋਂ ਪਰਵਾਸ ਅਤੇ ਭਾਰਤ ਵਿਚ ਆਵਾਸ ਅਤੇ ਭਾਰਤੀਆਂ ਨੂੰ ਦੇਸ਼ ਨਿਕਾਲੇ  ਦੇ ਮਾਮਲੇ |
  • ਭਾਰਤੀ ਮੂਲ ਦੇ ਵਿਅਕਤੀ ਜਿਹੜੇ  ਭਾਰਤ ਤੋਂ ਬਾਹਰ ਰਹਿ ਰਹੇ ਹਨ ਨੂੰ ਐਮਰਜੈਂਸੀ ਸਰਟੀਫਿਕੇਟ ਜਾਰੀ ਕਰਨਾ ਤਾਂ ਜੋ ਉਹ ਭਾਰਤ ਵਾਪਸ ਆਉਣ ਦੇ ਸਮਰੱਥ ਹੋ ਸਕਣ |
  • ਪ੍ਰਤੀਬੰਧਿਤ ਖੇਤਰ ਵਿਚ ਵਿਦੇਸ਼ੀਆਂ ਦਾ ਪ੍ਰਵੇਸ਼ |
  • ਭਾਰਤ-ਪਾਕਿਸਤਾਨ ਪਾਸਪੋਰਟ ਦੀ ਪ੍ਰਵਾਨਗੀ |
  • ਵਿਦੇਸ਼ੀਆਂ ਨੂੰ ਭਾਰਤ ਲਈ ਵੀਜ਼ਾ ਦੇਣਾ ਜਿਸ ਵਿਚ ਵੀਜ਼ਾ ਅਤੇ ਭਾਰਤ ਵਾਪਸ ਆਉਣ ਲਈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ।
  • ਉਨ੍ਹਾਂ ਭਾਰਤੀਆਂ ਨੂੰ ਕੋਈ ਇਤਰਾਜ਼ ਨਹੀਂ ਸਰਟੀਫਿੇਕਟ ਜਿਹੜੇ ਕਿ ਕੈਨੇਡਾ ਵਿਚ ਜਾਂ ਅਮਰੀਕਾ ਵਿਚ ਵਸਣਾ ਚਾਹੁੰਦੇ ਹਨ |
  • ਵਿਦੇਸ਼ੀਆਂ ਦੀ ਰਜਿਸਟ੍ਰੇਸ਼ਨ |
 24. ਹੇਠ ਲਿਖੀਆਂ ਮੱਦਾਂ ਅਧੀਨ ਪ੍ਰੈਸ ਨਾਲ ਜੁੜੇ ਸਾਰੇ ਮਾਮਲੇ :
  • ਨਿਯ੍ਰੰਤਣ ਜਿਸ ਵਿਚ ਸੈਂਸਰਸ਼ਿਪ ਸ਼ਾਮਲ ਹੈ।
  • ਪ੍ਰਕਾਸ਼ਨ (ਅਖਬਾਰ, ਕਿਤਾਬਾਂ, ਪੋਸਟਰ, ਪਰਚੇ ਆਦਿ ) |
  • ਪ੍ਰਿੰਟਿਗ ਪ੍ਰੈਸ ਦਾ ਨਿਯੰਤ੍ਰਣ |
  • ਅਖਬਾਰਾਂ ਅਤੇ ਹੋਰ ਪ੍ਰਕਾਸ਼ਨਾ ਦੇ ਸਬੰਧ ਵਿਚ ਮੁਕੱਦਮੇ |
 25. ਪੁਲਿਸ ਦੇ ਪੁਨਰ ਗਠਨ ਅਤੇ ਪੁਨਰ ਪ੍ਰਬੰਧ ਕਰਨ ਸਬੰਧੀ ਉੱਚ ਪੱਧਰੀ ਕਮੇਟੀਆਂ ਦੀਆਂ ਸਿਫਾਰਸ਼ਾਂ ਨੂੰ ਲਾਗ਼ੂ ਕਰਨਾ |
 26. ਕਾਨੂੰਨ ਵਿਭਾਗ ਮੈਨੂਅਲ |
 27. ਭਾਰਤੀ ਕਾਨੂੰਨ ਰਿਪੋਰਟਾਂ-ਇਸ ਦੇ ਆਡਿਟ ਵੰਡ ਸਪਲਾਈ ਅਤੇ ਛਪਾਈ ਨਾਲ ਜੁੜੇ ਸਵਾਲ |
 28. ਕਾਨੂੰਨੀ ਯਾਦਗਾਰ ਦਫਤਰ ਦੇ ਬਜਟ ਅਤੇ ਸਥਾਪਨਾ ਨਾਲ ਸਬੰਧਤ ਸਾਰੇ ਹਵਾਲੇ |
 29. ਸੰਕਟ ਪ੍ਰਬੰਧਨ ਯੋਜਨਾ, ਸੰਕਟ ਪ੍ਰਬੰਧ ਕਮੇਟੀਆਂ ਦਾ ਗਠਨ ਅਤੇ ਇਸ ਨਾਲ ਜੁੜੇ ਮਾਮਲੇ |
 30. ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ |
 31. ਵੱਖ-ਵੱਖ ਕਸਬਿਆਂ ਨੂੰ ਪਵਿੱਤਰ ਕਸਬੇ ਅਤੇ ਸ਼ਹਿਰ ਘੋਸ਼ਿਤ ਕਰਨਾ |

ਖ. ਸਿਵਲ ਸੁਰੱਖਿਆ

 1. ਸਿਵਲ ਸੁਰੱਖਿਆ ਨਾਲ ਜੁੜੇ ਸਾਰੇ ਮਾਮਲੇ |
 2. ਸੈਂਟਰਲ ਐਮਰਜੈਂਸੀ ਰਲੀਫ ਟ੍ਰੇਨਿੰਗ ਇੰਸਟੀਚਿਊਟ, ਨਾਗਪੁਰ ਵਿਖੇ ਸਿਵਲ ਰੱਖਿਆ ਸਿਖਲਾਈ ਨਾਲ ਸਬੰਧਤ ਸਾਰੇ ਮਾਮਲੇ |
 3. ਹੋਮ ਗਾਰਡਾਂ ਨਾਲ ਸਬੰਧਿਤ ਸਾਰੇ ਮਾਮਲੇ |

ਗ. ਜੇਲਾਂ

 1. ਜੇਲ੍ਹਾਂ ਦੀ ਸਥਾਪਨਾ |
 2. ਜੇਲ੍ਹਾਂ ਨਾਲ ਸਬੰਧਤ ਫੈਕਟਰੀਆਂ ਵਿਚ ਪ੍ਰਸ਼ਾਸਨ ਅਤੇ ਅਨੁਸ਼ਾਸਨ |
 3. ਕੈਦੀਆਂ ਦਾ ਵਰਗੀਕਰਣ |
 4. ਰਿਹਾਈ ਜਿਸ ਵਿਚ ਪਾਗਲ ਅਪਰਾਧੀਆਂ ਨੂੰ ਹਟਾਉਣਾ ਸ਼ਾਮਲ ਹੈ |
 5. ਪੰਜਾਬ ਗਿੱਝੇ ਅਪਰਾਧੀਆਂ(ਨਿਯਤ੍ਰਣ ਅਤੇ ਸੁਧਾਰ) ਐਕਟ, 1952 ਦੀ ਧਾਰਾ 14 ਅਧੀਨ ਉਦਯੋਗਿਕ, ਖੇਤੀਬਾੜੀ, ਸੁਧਾਰ-ਘਰਾਂ ਦੀ ਸਥਾਪਨਾ ਨਾਲ ਸਬੰਧਤ ਸਾਰੇ ਮਾਮਲੇ ਜਿਸ ਵਿਚ ਰਜਿਸਟਰ ਹੋਏ ਵਿਅਕਤੀਆਂ ਨੂੰ ਇਕ ਸਮਾਜਕ- ਸੰਸਥਾ ਤੋਂ ਦੂਜੀ ਸਮਾਜਕ ਸੰਸਥਾ ਵਿਚ ਤਬਦੀਲ ਕਰਨਾ ਸ਼ਾਮਲ ਹੈ |
 6. ਸੁਧਾਰਕ ਸਕੂਲਜ਼ ਐਕਟ 1897 ਅਧੀਨ ਸੁਧਾਰਕ ਸਕੂਲਾਂ ਦੀ ਸਥਾਪਨਾ ਅਤੇ ਇਨ੍ਹਾਂ ਸਕੂਲਾਂ ਸਬੰਧੀ ਸਾਰੇ ਹਵਾਲੇ |
 7. ਮੁਸਲਿਮ ਅਤੇ ਗੈਰ-ਮੁਸਲਿਮ ਕੈਦੀਆਂ ਦਾ ਵਟਾਂਦਰਾ ਅਤੇ ਉਸ ਨਾਲ ਜੁੜੇ ਰਿਕਾਰਡ |
 8. ਪੰਜਾਬ ਗਿੱਝੇ ਅਪਰਾਧੀਆਂ(ਨਿਯਤ੍ਰਣ ਅਤੇ ਸੁਧਾਰ) ਐਕਟ, 1952 ਦੀ ਧਾਰਾ 14 ਅਧੀਨ ਸੁਧਾਰ ਘਰਾਂ ਵਿਚ ਆਦੀ ਮੁਜਰਿਮਾਂ ਦੀ ਸਪੁਰਦਗੀ |
 9. ਹੇਠ ਲਿਖੇ ਐਕਟਾਂ ਦੇ ਪ੍ਰਬੰਧ ਸਬੰਧੀ ਸਾਰੇ ਮਾਮਲੇ:
  • ਗੁੱਡ ਕੰਡਕਟ ਪ੍ਰਿਜ਼ਨਰਜ਼ ਪ੍ਰੋਬੇਸ਼ਨਲ ਰਿਲੀਜ਼ ਐਕਟ, 1926
  • ਪ੍ਰੋਬੇਸ਼ਨ ਆਫ ਓਫੈਂਡਰਜ਼ ਐਕਟ, 1958
 10. ਜੇਲ੍ਹਾਂ ਵਿਚ ਭੁੱਖ ਹੜਤਾਲਾਂ ਸਬੰਧੀ ਸਾਰੇ ਮਾਮਲੇ |
 11. ਅਦਾਲਤੀ ਹਵਾਲਾਤਾਂ ਦੀ ਉਸਾਰੀ, ਵਾਧੇ, ਤਬਦੀਲੀਆਂ ਅਤੇ ਸਾਂਭ-ਸੰਭਾਲ ਜਿਸ ਵਿਚ ਉਨ੍ਹਾਂ ਵਿਚ ਰੱਖੇ ਮੁਕਦਮਾ ਅਧੀਨ ਕੈਦੀਆਂ ਨੂੰ ਭੋਜਨ ਦੇਣਾ ਸ਼ਾਮਲ ਹੈ |
 12. ਜੇਲ੍ਹਾਂ ਵਿਚ ਨਿਯੁਕਤ ਡਾਕਟਰੀ ਅਫਸਰ ਅਤੇ ਡਾਕਟਰੀ ਅਮਲਾ |
 13. ਅਪਰਾਧਕ ਪ੍ਰਕ੍ਰਿਆ ਸੰਹਿਤਾ, 1973 ਦੀ ਧਾਰਾ 433 ਅਧੀਨ ਸਜ਼ਾ ਘਟਾਉਣ ਲਈ ਬੇਨਤੀਆਂ |
 14. ਜੇਲ੍ਹਾਂ ਅਤੇ ਅਦਾਲਤੀ ਹਵਾਲਾਤਾਂ ਵਿਚ ਗੈਰ-ਸਰਕਾਰੀ ਮੁਲਾਕਾਤੀਆਂ ਦੀ ਮੁਲਾਕਾਤ ਜਿਸ ਵਿਚ ਉਨ੍ਹਾਂ ਦੇ ਜਾਂਚ ਖੁਲਾਸਿਆਂ ਉੱਤੇ ਕਾਰਵਾਈ ਸ਼ਾਮਲ ਹੈ |
 15. ਕੈਦੀ ਸਹਾਇਤਾ ਸੁਸਾਇਟੀ |
 16. ਮੁਕਦਮਾ ਅਧੀਨ ਅਤੇ ਕੈਦੀਆਂ ਦਾ ਭੱਜ ਜਾਣਾ ਅਤੇ ਉਨ੍ਹਾਂ ਨੂੰ ਮੁੜ ਪਕੜਨਾ |
 17. ਭਾਰਤੀ ਸੰਵਿਧਾਨ ਦੀ ਧਾਰਾ 161 ਦੀ ਪਾਲਣਾ ਵਿਚ ਮੁਆਫੀ ਦੇਣ ਜਾਂ ਸਜ਼ਾ ਪਰਿਵਰਤਨ ਕਰਨ ਲਈ ਤਜਵੀਜ਼ਾਂ |
 18. ਛੂਟੀ ਅਤੇ ਫਰਲੋ ਆਦਿ ਉਤੇ ਰਿਹਾਅ ਕਰਨ ਦੇ ਸਾਰੇ ਮਾਮਲੇ |
 19. ਅਪਰਾਧਕ ਪ੍ਰਕ੍ਰਿਆ ਸੰਹਿਤਾ, 1973 ਦੀ ਧਾਰਾ 432 ਅਧੀਨ ਕੈਦੀਆਂ ਨੂੰ ਮੁਆਫ ਕਰਨਾ ਅਤੇ ਉਨ੍ਹਾਂ ਨੂੰ ਰਿਹਾਅ ਕਰਨਾ |
 20. ਭਾਰਤ ਦੇ ਰਾਸ਼ਟਰਪਤੀ ਜਾਂ ਪੰਜਾਬ ਦੇ ਰਾਜਪਾਲ ਵੱਲੋਂ ਵਿਚਾਰ ਕਰਨ ਲਈ ਮੌਤ ਦੀ ਸਜ਼ਾ ਵਿਰੁੱਧ ਰਹਿਮ ਦੀ ਦਰਖਾਸਤਾਂ ਨੂੰ ਵੇਖਣਾ |

ਘ. ਨਿਆਂ

 1.  ਹੇਠ ਲਿਖਿਆਂ ਨਾਲ ਸਬੰਧਤ ਸਾਰੇ ਮਾਮਲੇ :
  • ਫੌਜਦਾਰੀ ਅਤੇ ਸਿਵਲ ਨਿਆਂ ਦੇ ਪ੍ਰਸ਼ਾਸਨ ਜਿਸ ਵਿਚ ਰਾਜ ਵਿਚ ਸੰਵਿਧਾਨ, ਅਧਿਕਾਰ, ਅਦਾਲਤਾਂ ਦੀ ਸਾਂਭ-ਸੰਭਾਲ ਅਤੇ ਸੰਗਠਨ, ਫੌਜਦਾਰੀ ਅਤੇ ਸਿਵਲ ਨਿਆਂ-ਪ੍ਰਬੰਧ ਸ਼ਾਮਲ ਹੈ |
  • ਹਾਈਕੋਰਟ ਜੱਜ ਅਤੇ ਉੱਚ ਅਦਾਲਤੀ ਸੇਵਾ |
  • ਪੰਜਾਬ ਸਿਵਲ ਸੇਵਾਵਾਂ( ਅਦਾਲਤੀ ਸ਼ਾਖਾ) |
  • ਐਡਵੋਕੇਟ ਜਨਰਲ ਦੇ ਦਫ਼ਤਰ ਦਾ ਅਮਲਾ ਜਿਸ ਵਿਚ ਹਾਈਕੋਰਟ ਰਾਜ ਕਾਊਂਸਲ ਸੂਚੀ, ਐਡਵੋਕੇਟ ਜਨਰਲ ਦੇ ਦਫ਼ਤਰ ਦੇ ਅਮਲੇ ਅਤੇ ਬਜਟ ਮਾਮਲੇ ਸ਼ਾਮਲ ਹਨ |
  • ਮਹਾਂ-ਪ੍ਰਸ਼ਾਸਨ ਅਤੇ ਸਰਕਾਰੀ ਟਰੱਸਟੀ ਅਤੇ ਖਜਾਨਚੀ, ਧਰਮ-ਅਰਥ ਵਕਫ |
  • ਸਰਕਾਰੀ ਵਕੀਲਾਂ, ਵਿਸ਼ੇਸ਼ ਸਰਕਾਰੀ ਅਤੇ ਜ਼ਿਲ੍ਹਾ ਅਟਾਰਨੀਆਂ, ਡਿਪਟੀ ਜ਼ਿਲ੍ਹਾ ਅਟਾਰਨੀਆਂ ਅਤੇ ਸਹਾਇਕ ਜ਼ਿਲ੍ਹਾ ਅਟਾਰਨੀਆਂ ਦੀ ਨਿਯੁਕਤੀ, ਤੈਨਾਤੀ, ਤਬਾਦਲੇ, ਛੁੱਟੀ, ਫੀਸਾਂ ਦੀ ਅਦਾਇਗੀ ਆਦਿ |
  • ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਉਸ ਅਧੀਨ ਅਦਾਲਤਾਂ ਦਾ ਅਮਲਾ ਅਤੇ ਬਜਟ |
  • ਰੱਖਿਆ ਮੰਤਵ ਲਈ ਭੌਂ-ਪ੍ਰਾਪਤੀ |
  • ਮੁਕੱਦਮੇ ਅਤੇ ਮੁਕੱਦਮੇਬਾਜ਼ੀ ਦਾ ਡਾਇਰੈਕਟੋਰੇਟ |
 2. ਕੈਂਪ ਗ਼੍ਰਾਊਡ
 3. ਭਾਰਤ ਦੀ ਸੁਪਰੀਮ ਕੋਰਟ ਸਮੇਤ ਅਦਾਲਤਾਂ ਵਿਚ ਵਿਸ਼ੇਸ਼ ਕੇਸਾਂ ਦਾ ਸੰਚਾਲਨ |
 4. ਭਾਰਤ ਦੀ ਸੁਪਰੀਮ ਕੋਰਟ ਵਿਚ ਪੰਜਾਬ ਰਾਜ ਲਈ ਐਡਵੋਕੇਟ ਆਨ ਰਿਕਾਰਡ ਤੋਂ ਪ੍ਰਾਪਤ ਸਾਰੇ ਮਾਮਲੇ ਜਿਸ ਵਿਚ ਉਸ ਰਾਹੀਂ ਸੁਪਰੀਮ ਕੋਰਟ ਵਿਚ ਸੰਚਾਲਨ ਕੀਤੇ ਕੇਸ ਸ਼ਾਮਲ ਹਨ। 
 5. ਸਰਕਾਰੀ ਮੁਲਾਜ਼ਮਾਂ ਵਿਰੁੱਧ ਨਿਆਂਇਕ ਅਦਾਲਤਾਂ ਵੱਲੋਂ ਜਾਰੀ ਸਖੱਤ ਨੁਕਤਾਚੀਨੀ ਦੇ ਸਬੰਧ ਵਿਚ ਕੀਤੀ ਕਾਰਵਾਈ ਸਬੰਧੀ  ਵੱਖ-ਵੱਖ ਵਿਭਾਗਾਂ ਤੋਂ ਸੂਚਨਾ ਇਕੱਠੀ ਕਰਨਾ | 
 6. ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਪ੍ਰਾਪਤ ਫੈਸਲਿਆਂ ਦੀਆਂ ਕਾਪੀਆਂ |
 7. ਭਾਰਤੀ ਸੰਵਿਧਾਨ ਦੀ ਧਾਰਾ 299 ਅਧੀਨ ਪੰਜਾਬ ਦੇ ਰਾਜਪਾਲ ਵੱਲੋਂ (ਦੇ ਪੱਖ ਤੋਂ) ਵਸੀਕਿਆਂ ਅਤੇ ਇਕਰਾਰਨਾਮਿਆਂ ਦਾ ਅਮਲ ਕਰਨ ਲਈ ਅਫਸਰਾਂ ਨੂੰ ਅਧਿਕਾਰਤ ਕਰਨਾ |
 8. ਵੂਮੈਨ ਐਂਡ ਗਰਲਜ਼ ਐਕਟ,1956 ਅਤੇ ਉਸ ਅਧੀਨ ਉਲੀਕੇ ਨਿਯਮਾਂ ਵਿਚ ਨਜਾਇਜ਼ ਧੰਦੇ ਦੇ ਖਾਤਮੇ ਦੇ ਪ੍ਰਬੰਧ ਨਾਲ ਸਬੰਧਤ ਸਾਰੇ ਮਾਮਲੇ |
 9. ਸਿਵਲ ਕਾਨੂੰਨ ਜਿਸ ਵਿਚ ਰੁਤਬਾ, ਜਾਇਦਾਦ, ਸਿਵਲ ਅਧਿਕਾਰਾਂ ਅਤੇ ਦੇਣਦਾਰੀਆਂ ਅਤੇ ਸਿਵਲ ਪ੍ਰਕ੍ਰਿਆ ਸਬੰਧੀ ਸਾਰੇ ਕਾਨੂੰਨ ਸ਼ਾਮਲ ਹਨ, ਦੇ ਲਾਗੂਕਰਨ ਨਾਲ ਸਬੰਧਤ ਸਾਰੇ ਮਾਮਲੇ |
 10. ਇੰਡੀਅਨ ਕ੍ਰਿਸਚਨ ਮੈਰਿਜ ਐਕਟ, 1872 ਅਧੀਨ ਵਿਆਹੁਤਾ ਸਥਿਤੀ ਦਾ ਨਿਰਧਾਰਣ |
 11. ਮੈਨਟੇਨਸ ਆਰਡਰਜ਼ ਐਨਫੋਰਸਮੈਂਟ, 1921 ਅਧੀਨ ਰਾਹਤ ਲਈ ਬਿਨੈਪੱਤਰ ਦਾ ਨਿਪਟਾਰਾ |
 12. ਪੰਜਾਬ ਨਿਆਂਇਕ ਅਤੇ ਕਾਰਜਕਾਰੀ ਕਾਰਜਾਂ ਨੂੰ ਵੱਖ ਕਰਨ ਸਬੰਧੀ ਐਕਟ, 1964 |
 13. ਸਰਕਾਰ ਵਿਰੁੱਧ ਫੁਟਕਲ, ਸਿਵਲ ਅਤੇ ਰਿੱਟ ਮਾਮਲਿਆਂ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਸੰਮਨਾਂ ਦਾ ਨਿਪਟਾਰਾ |
 14. ਕਿਸ਼ੋਰ ਨਿਆਂ ਐਕਟ, 1986 ਅਧੀਨ ਕੇਸਾਂ ਦੀ ਸੁਣਵਾਈ ਲਈ ਅਦਾਲਤਾਂ ਦੀ ਸਥਾਪਨਾ |
 15. ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਂ ਹੇਠਲੀਆਂ ਅਦਾਲਤਾਂ ਵੱਲੋਂ ਜਾਰੀ ਦੋਸ਼-ਮੁਕਤੀ ਦੇ ਆਦੇਸ਼ਾਂ ਵਿਰੁੱਧ ਅਪੀਲਾਂ ਅਤੇ ਸਜ਼ਾਵਾਂ ਦੇ ਵਾਧੇ ਲਈ ਅਦਾਲਤ ਦੇ ਸਮਰੱਥ ਅਧਿਕਾਰ ਖੇਤਰ ਵਿਚ ਬਿਨੈ-ਪੱਤਰ ਦਾਇਰ ਕਰਨਾ |
 16. ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗ਼ਾਂ ਤੋਂ ਰਾਜ ਸਰਕਾਰ ਦੇ ਕਾਨੂੰਨ ਅਧਿਕਾਰੀਆਂ ਵੱਲੋਂ ਕੀਤੇ ਕਾਰਜ ਲਈ ਅੰਸ਼ਦਾਨ ਦੀ ਵਸੂਲੀ ਦਾ ਨਿਰਧਾਰਣ |
 17. ਵਸੀਅਤ-ਪ੍ਰਮਾਣ ਅਤੇ ਪ੍ਰਸ਼ਾਸਨ ਪੱਤਰ ਅਤੇ ਬਿਨੈ ਅਤੇ ਪ੍ਰਸ਼ਨਕਰਤਾਵਾਂ ਦੇ ਪੱਤਰਾਂ ਨੂੰ ਉਨ੍ਹਾਂ ਦੇ ਉਚਿਤ ਮੁਕਾਮਾਂ ਤੇ ਲੋੜੀਂਦੀ ਕਾਰਵਾਈ ਲਈ ਭੇਜਣਾ |
 18. ਛੋਟੇ ਅਧਿਕਾਰੀਆਂ ਦੇ ਲੇਖਿਆਂ ਦੇ ਪ੍ਰਬੰਧ ਸਬੰਧੀ ਸਾਰੇ ਮਾਮਲੇ |
 19. ਕੇਸਾਂ ਦੇ ਛੇਤੀ ਨਿਪਟਾਰੇ ਆਦਿ ਲਈ ਅਦਾਲਤਾਂ ਨੂੰ ਹਦਾਇਤਾਂ ਜਾਰੀ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬਿਨੈ  ਦੇਣ ਸਬੰਧੀ |
 20. ਸਰਕਾਰੀ ਰਸੀਵਰ ਅਤੇ ਨੋਟਰੀ ਪਬਲਿਕ ਦੀ ਨਿਯੁਕਤੀ ਨਾਲ ਸਬੰਧਤ ਸਾਰੇ ਮਾਮਲੇ |
 21. ਰਾਜ ਕਾਨੂੰਨ ਰਿਪੋਰਟਾਂ ਨਾਲ ਸਬੰਧਤ ਸਾਰੇ ਮਾਮਲੇ |
 22. ਸਮਰੱਥ ਅਧਿਕਾਰ ਖੇਤਰ ਵਾਲੀਆਂ ਅਦਾਲਤਾਂ ਤੋਂ ਲਟਕੇ ਅਦਾਲਤੀ ਕੇਸਾਂ ਨੂੰ ਵਾਪਸ ਲੈਣ ਸਬੰਧੀ ਸਾਰੇ ਮਾਮਲੇ |
 23. ਕਾਨੂੰਨ ਅਤੇ ਵਿਵਸਥਾ ਤਾਲਮੇਲ |
 24. ਨਿਆਂਇਕ ਕੰਪਲੈਕਸਾਂ ਦੀ ਉਸਾਰੀ, ਜਿਸ ਵਿਚ ਡਵੀਜ਼ਨਲ, ਜ਼ਿਲ੍ਹਾ ਤਹਿਸੀਲ ਅਤੇ ਉਪ-ਤਹਿਸੀਲ ਪੱਧਰ ਤੇ ਨਿਆਂਇਕ ਅਫ਼ਸਰਾਂ  ਲਈ ਰਿਹਾਇਸ਼ੀ ਕੰਪਲੈਕਸ ਵੀ ਸ਼ਾਮਲ ਹਨ, ਨਾਲ ਸਬੰਧਤ ਸਾਰੇ ਮਾਮਲੇ |
 25. ਘੱਟ-ਗਿਣਤੀਆਂ ਦੀ ਭਲਾਈ ਅਤੇ ਘੱਟ-ਗ਼ਿਣਤੀ ਕਮਿਸ਼ਨ ਨਾਲ ਸਬੰਧਤ ਸਾਰੇ ਮਾਮਲੇ |

ਚ. ਵਕਫ

 1. ਹੇਠ ਲਿਖਿਆਂ ਨਾਲ ਸਬੰਧਤ ਸਾਰੇ ਮਾਮਲੇ:
  • ਪੰਜਾਬ ਵਕਫ ਬੋਰਡ
  • ਹੱਜ ਕਮੇਟੀ

ਛ. ਪੰਜਾਬ ਪੁਲਿਸ ਹਾਉਸਿੰਗ ਕਾਰਪੋਰੇਸ਼ਨ ਲਿਮਿਟਡ

ਪੁਲਿਸ ਵਿਭਾਗ ਦੀਆਂ ਇਮਾਰਤਾਂ ਦੀ ਤੇਜੀ ਅਤੇ ਕੁਸ਼ਲਤਾ ਨਾਲ ਉਸਾਰੀ ਕਰਨ ਦੇ ਮੰਤਵ ਨਾਲ ਭਾਰਤ ਸਰਕਾਰ ਵਲੋਂ ਤਿਆਰ ਕੀਤੀ ਨੀਤੀ ਦੇ ਅਧਾਰ ਤੇ ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਹਾਉਸਿੰਗ ਕਾਰਪੋਰੇਸ਼ਨ ਦੀ ਸਥਾਪਨਾਂ ਕੀਤੀ ਗਈ | ਉਸ ਸ੍ਮੇ ਪੁਲਿਸ ਬਲਾਂ ਲਈ ਘਰਾਂ ਦੀ ਉਪਲਭਧਤਾ ਲੋੜੀਦੀਂ ਰਿਹਾਇਸ਼ ਦੇ ਮੁਕਾਬਲੇ ਬਹੁਤ ਘੱਟ ਸੀ ਭਾਵ ਸਿਰ੍ਫ 8% ਜਿਸਨੂੰ ਹਰ ਸਾਲ ਲੱਗ੍ਭੱਗ 30000-40000 ਮਕਾਨ ਉਸਾਰੀ ਕਰਕੇ 40% ਤੱਕ ਵਧਾਉਣਾ ਸੀ | ਪਿਛੋਕੜ ਵਿਚ ਪੰਜਾਬ ਪੁਲਿਸ ਹਾਉਸਿੰਗ ਕਾਰਪੋਰੇਸ਼ਨ ਦੀ ਸਥਾਪਨਾ ਦਾ ਕਾਰਨ ਇਹ ਸੀ ਕਿ ਸਾਲ 1976 ਤੱਕ ਪੁਲਿਸ ਲਈ ਮਕਾਨ ਅਤੇ ਹੋਰ ਇਮਾਰਤਾਂ ਦੀ ਉਸਾਰੀ ਦਾ ਕੰਮ ਲੋਕ ਨਿਰਮਾਣ ਵਿਭਾਗ ਨੂੰ ਸੌਂਪਿਆ ਗਿਆ ਸੀ  | ਲੋਕ ਨਿਰਮਾਣ ਵਿਭਾਗ ਪੁਲਿਸ ਲਈ ਮਕਾਨਾ ਦੀ ਉਸਾਰੀ ਦੇ ਕੰਮ ਨੂੰ ਤਰਜੀਹ ਨਹੀਂ ਦੇ ਪਾ ਰਿਹਾ ਸੀ ਅਤੇ ਸਾਲ 1979 ਦੇ ਦੌਰਾਣ ਇਹ ਕੰਮ ਪੰਜਾਬ ਮਕਾਨ ਉਸਾਰੀ ਵਿਕਾਸ ਬੋਰਡ ਨੂੰ ਸੌਂਪਿਆ ਗਿਆ | ਪੰਜਾਬ ਮਕਾਨ ਉਸਾਰੀ ਵਿਕਾਸ ਬੋਰਡ ਵੀ ਪੁਲਿਸ ਲਈ ਮਕਾਨ ਉਸਾਰੀ ਦੇ ਕੰਮ ਨੂੰ ਤਰਜੀਹ ਦੇਣ ਤੋਂ ਅਸਮਰੱਥ ਰਿਹਾ ਅਤੇ ਨਤੀਜੇ ਵਜੋਂ ਪੰਜਾਬ ਪੁਲਿਸ ਕਾਰਪੋਰੇਸ਼ਨ ਦੀ 30 ਮਾਰਚ,1989  ਨੂੰ 5.00 ਕਰੋੜ ਦੀ ਅਧਿਕਾਰਤ ਸ਼ੇਅਰ ਪੂੰਜੀ ਨਾਲ ਸਥਾਪਨਾ ਕੀਤੀ ਗਈ | ਕਾਰਪੋਰੇਸ਼ਨ ਦੀ ਸਥਾਪਨਾ ਤੋਂ ਬਾਦ ਮਿਤੀ 31.03.2009 ਤੱਕ 396.87 ਕਰੋੜ ਰੂਪੈ ਦੇ ਕੰਮ ਕੀਤੇ ਗਏ ਹਨ ਜਿਹਨਾਂ ਵਿਚ 8670 ਘਰ, 137 ਵੱਡੇ/ਮਧਿਆਮ/ਛੋਟੇ ਅਕਾਰ ਦੇ ਪੁਲਿਸ ਥਾਨੇ, 3354  ਪੁਰਸ਼ਾਂ ਅਤੇ ਮਹਿਲਾਵਾਂ ਲਈ ਰਿਹਾਇਸ਼ੀ ਬੈਰਕ ਅਤੇ 5000 ਪੁਰਸ਼ਾਂ ਲਈ ਰਿਹਾਇਸ਼ੀ ਹੋਸਟਲ, ਐਸ.ਐਸ.ਪੀ ਦਫਤਰ ਅਤੇ ਰਿਹਾਇਸ਼ ਦੀਆਂ 2 ਇਮਾਰਤਾਂ, ਡੀ.ਐਸ.ਪੀ ਦਫਤਰ ਅਤੇ ਰਿਹਾਇਸ਼ ਦੀਆਂ 14 ਇਮਾਰਤਾਂ ਬਣਾਇਆਂ ਗਈਆਂ | ਇਸਤੋਂ ਇਲਾਵਾ ਸੈਕਟਰ 9 ਚੰਡੀਗੜ ਵਿਖੇ ਪੰਜਾਬ ਪੁਲਿਸ ਹੈਰ੍ਕੁਆਟਰ ਦੀ ਛੇ ਮੰਜ਼ਲਾ ਇਮਾਰਤ ਦੀ ਉਸਾਰੀ ਵੀ ਨਿਰਧਾਰਤ ਸਮੇਂ ਅੰਦਰ ਕੀਤੀ ਗਈ | ਪੀਆਰਟੀਸੀ ਜਹਾਨਖਿਲਾਂ ਵਿਖੇ, ਪੰਜਾਬ ਸੁਰੱਖਿਆ ਸਿਖੱਲਾਈ ਇੰਸਟੀਚਿਉਟ ਸਥਾਪਤ ਕਰਨ ਹਿੱਤ ਵਿਭਿੰਨ ਇਮਾਰਤਾਂ ਉਸਾਰੀਆਂ ਗਈਆਂ ਜਿਸ ਵਿਚ ਲੜਕਿਆਂ ਦਾ ਹੋਸਟਲ, ਲੜਕੀਆਂ ਦਾ ਹੋਸਟਲ, ਇੰਨਡੋਰ ਸਿਖੱਲਾਈ ਬਲਾਕ, ਆਉਟਡੋਰ ਬਲਾਕ, ਪ੍ਰਯੋਗਸ਼ਾਲਾ ਵਰਕ੍ਸ਼ਾਪ, ਪ੍ਰਬੰਧਕੀ ਬਲਾਕ, ਮਲਟੀਮੀਡੀਆ ਪ੍ਰੋਜੇਕਸ਼ਨ ਹਾਲ ਅਤੇ ਮਹਿਮਾਨ ਘਰ ਸ਼ਾਮਲ ਹੈ | ਜੇਲਾਂ ਦੇ ਆਧੁਨੀਕਰਨ ਸਕੀਮ ਅਧੀਨ ਪੰਜਾਬ ਵਿਚ ਵਿਭਿੰਨ ਜੇਲਾਂ ਦੀ ਉਸਾਰੀ/ਮੁਰਮੰਤ ਦਾ ਕੰਮ ਕੀਤਾ ਗਿਆ ਜਿਸ ਵਿਚ 260 ਘਰ, 2358 ਪੁਰਸ਼ ਕੈਦੀਆਂ ਲਈ ਬੈਰਕ ਅਤੇ 1009 ਮਹਿਲਾ ਕੈਦੀਆਂ ਲਈ ਬੈਰਕ, 5 ਹਸਪਤਾਲ ਇਮਾਰਤਾਂ, 5 ਰਸੋਈਆਂ, 8 ਜੇਲਰ ਲਾਈਨਾ, 2 ਫੈਕਟਰੀ ਸ਼ੈਡ, 1 ਪ੍ਰਬੰਧਕੀ ਬਲਾਕ, 16 ਨਿਗਰਾਨੀ ਟਾਵਰ ਅਤੇ 2 ਮੁਲਾਕਾਤੀ ਕਮਰੇ ਸ਼ਾਮਲ ਹਨ | ਇਸਤੋਂ ਇਲਾਵਾ ਨਾਭਾ ਅਤੇ ਮਾਨਸਾ ਵਿਖੇ ਨਵੀਆਂ ਜੇਲਾਂ ਦਾ ਉਸਾਰੀ ਕੰਮ ਸਮਾਪਤੀ ਦੇ ਕਰੀਬ ਹੈ |

 

6.  ਵਿਭਾਗ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ :

-

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ :

 
ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਵਿਭਾਗੀ ਵੈਬਸਾਇਟ
ਦਫ਼ਤਰ ਘਰ
ਸ਼੍ਰੀ ਸੁਰੇਸ਼ ਅਰੋੜਾ, ਆਈਪੀਐਸ
ਮਹਾਨਿਦੇਸ਼ਕ ਪੰਜਾਬ ਪੁਲਿਸ
dgp.punjab.police
@punjab.gov.in
2743272
2743772
2794152 www.punjabpolice.co.in
ਸ਼੍ਰੀ. ਜੀ.ਡੀ. ਪਾਂਡੇ, ਆਈਪੀਐਸ
ਡੀਜੀਪੀ ਅਤੇ ਕਮਾਂਡੈਂਟ ਜਨਰਲ ਪੀਐਚਜੀ ਅਤੇ
ਡਾਇਰੈਕਟਰ ਸਿਵਿਲ ਸੁਰੱਖਿਆ ਪੰਜਾਬ
ganeshdutt.pandey621
@gmail.com
2701353 9815310488
8054006852
shqphg@yahoo.com
ਸ਼੍ਰੀ ਐਮ.ਕੇ ਤਿਵਾੜੀ, ਆਈਪੀਐਸ
ਵਧੀਕ ਪੁਲਿਸ ਮਹਾਨਿਦੇਸ਼ਕ ਜੇਲਾਂ
ਪੰਜਾਬ
mktiwari.ips
@gmail.com
2704219
2703460
2666300 aig.punjabprison@gmail.com
ਸ਼੍ਰੀ. ਆਰ.ਪੀ.ਸਿੰਘ, ਆਈਪੀਐਸ
ਡੀਜੀਐਮ ਅਤੇ ਐਮਡੀ ਪੰਜਾਬ ਪੁਲਿਸ
ਹਾਉਸਿੰਗ ਕਾਰਪੋਰੇਸ਼ਨ, ਮੋਹਾਲੀ
md.pphcl
@punjab.gov.in
2225057 2748083 www.ppjcl.org
ਸ਼੍ਰੀ ਗੋਬਿੰਦਰ ਸਿੰਘ,
ਜਿਲਾ ਸੈਸ਼ਨ ਜੱਜ ਅਤੇ ਮੈਂਬਰ ਸਕੱਤਰ
ਕਨੂੰਨੀ ਸੇਵਾਵਾਂ ਅਥਾਰਟੀ
ms@pulsa.gov.in 4652568 8558809600
8146608099
ms@pulsa.gov.in
ਸ਼੍ਰੀ. ਟੀ.ਐਚ. ਫਲਾਹੀ
ਸੀਈਓ ਅਤੇ ਈਡੀਓ,
ਪੰਜਾਬ ਵਕਫ ਬੋਰਡ
ceo.pwb
@gmail.com
2707846 9781023786 www.pbwkf.org
ਸ਼੍ਰੀ ਵਿਵੇਕ ਪੂਰੀ
ਐਲ ਆਰ, ਕਨੂੰਨੀ ਯਾਦਗਾਰ
law&ccyp
@gmail.com
2740168 8558800190 law@ccyp@gmail.com
ਸ਼੍ਰੀ ਬੀ.ਸਰਕਾਰ, ਆਈਏਐਸ
ਸਕਤੱਰ, ਪੰਜਾਬ ਮਨੁਖੀ
ਅਧਿਕਾਰ ਕਮੀਸ਼ਨ
pshrc.chd
@gmail.com
272796 2793566 pshrc.chd@gmail.com
ਸ਼੍ਰੀਮਤੀ ਸੀਮਾ ਸ਼ਰਦਾ
ਡਾਇਰੈਕਟਰ ਫੋਰੈਨਸਿਕ ਲਬੋਟਰੀ
directorpunjabfs|1976
@gmail.com
2220024 9988094920 directorpunjabfs|1976
@gmail.com
ਡਾ. ਕੰਵਲਜੀਤ ਸਿੰਘ ਬਾਵਾ
ਰਸਾਇਣਕ ਪਰੀਖਕ
Chemicalexaminer.examiner
@gmail.com
0160-2281881 9814109709 Chemicalexaminer.examiner
@gmail.com

 

ਵਧੇਰੇ ਜਾਣਕਾਰੀ ਲਈ :

ਵਿਭਾਗੀ ਵੈਬਸਾਈਟ :-