ਉਦਯੋਗ ਅਤੇ ਵਣਜ ਵਿਭਾਗ ਉਦਯੋਗ ਅਤੇ ਵਣਜ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ:  ਉਦਯੋਗ ਅਤੇ ਵਣਜ ਡਾਇਰੈਕਟੋਰੇਟ, ਪੰਜਾਬ

2.  ਇਨਚਾਰਜ ਮੰਤਰੀ:

ਨਾਮ ਈ-ਮੇਲ ਟੈਲੀਫ਼ੋਨ ਫ਼ੋਟੋ
ਦਫ਼ਤਰ ਘਰ ਮੋਬਾਇਲ-
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀ ਰਾਕੇਸ਼ ਕੁਮਾਰ ਵਰਮਾ ਆਈਏਐਸ
ਪ੍ਰਮੁੱਖ ਸਕੱਤਰ
ਉਦਯੋਗ ਅਤੇ ਵਪਾਰ, ਪੰਜਾਬ
 
psic@punjab.gov.in 2704472
2703814
PBX-201
- 9814106265
ਸ਼੍ਰੀ ਡੀ ਪੀ ਐਸ ਖਰਬੰਦਾ, ਆਈਏਐਸ
ਡਾਇਰੈਕਟਰ
ਉਦਯੋਗ ਅਤੇ ਵਪਾਰ, ਪੰਜਾਬ
addlcla202@gmail.com 2701214
2722945
PBX-202
- 9815304213
ਸ਼੍ਰੀ ਅਮਿਤ ਢਾਕਾ, ਆਈਏਐਸ
ਡਾਇਰੈਕਟਰ ਮਾਈਨਿੰਗ
ਉਦਯੋਗ ਅਤੇ ਵਪਾਰ, ਪੰਜਾਬ
stategeologistchd
@gmail.com
2710179 - 9878007221

 

4. ਵਿਭਾਗੀ ਮੁੱਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀ ਡੀ.ਪੀ.ਐਸ ਖਰਬੰਦਾ, ਆਈਏਐਸ
ਡਾਇਰੈਕਟਰ
ਉਦਯੋਗ ਅਤੇ ਵਪਾਰ, ਪੰਜਾਬ
dir.ind@punjab.gov.in 0172-2701214
0172-2722945
PBX-202
- 9815304213

 

5.  ਵਿਭਾਗ ਦੇ ਕਰਜਕਾਰੀ ਨਿਯਮ:

ਪੰਜਾਬ ਅਜਿਹੀ ਅਰਥ ਵਿਵਸਥਾ ਵਾਲਾ ਰਾਜ ਹੈ ਜਿਥੇ ਮੁਕਾਬਲੇ ਦਾ ਆਧਾਰ ਬੌਧਿਕ ਸਰਮਾਏ ਅਤੇ ਪ੍ਰਕਿਰਿਆ ਨੂੰ ਅਪਣਾਉਣ ਦੀ ਸਮੱਰਥਾ ਅਤੇ ਗਿਆਨ ਨੂੰ ਇਸਤੇਮਾਲ ਕਰਨਾ ਹੈ । ਸਾਡੇ ਕੋਲ ਜਨਤਕ ਅਤੇ ਨਿੱਜੀ ਖੇਤਰ, ਦੋਹਾਂ ਵਿਚ ਹੀ ਮਜ਼ਬੂਤ ਤਕਨੀਕੀ ਆਧਾਰ ਹੈ ਅਤੇ ਸੰਵੇਦਨਸ਼ੀਲ ਉੱਦਮੀ ਸਭਿਆਚਾਰ ਹੈ ਜਿਹੜਾ ਕਿ ਸਿਰਜਨਾਤਮਕਤਾ, ਚੁਸਤੀ ਅਤੇ ਵਧੀਆਂ ਵਪਾਰਕ ਸੂਝ ਉਪਰ ਨਿਰਭਰ ਹੈ। ਖੋਜ ਅਤੇ ਵਿਕਾਸ ਤੋਂ  ਮੰਡੀਕਰਨ ਅਤੇ ਵਿਕਰੀ ਤਕ ਸਮੁੱਚੀ ਉਤਪਾਦਨ ਸਮਰੱਥਾ ਨਾਲ ਉਦਯੋਗ, ਰਾਜ ਦੀ ਆਰਥਿਕਤਾ ਦਾ ਮਹੱਤਵਪੂਰਨ ਅੰਗ ਰਿਹਾ ਹੈ | ਪੰਜਾਬ ਵਿਦੇਸ਼ੀ ਉਦਯੋਗਾਂ ਨਾਲ ਸਫਲ ਸਾਂਝੇਦਾਰੀ ਕਰ ਰਿਹਾ ਹੈ, ਘਰਲੇੂ ਸਮਰਥਾਵਾਂ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਨੀਤੀਗਤ ਸੰਪਰਕ ਪੈਦਾ ਕਰ ਰਿਹਾ ਹੈ । ਉਦਯੋਗਿਕ ਅਤੇ ਵਪਾਰਕ ਪ੍ਰਬੰਧ, ਟੈਕਨਾਲੋਜੀ, ਖੋਜ ਅਤੇ ਵਿਕਾਸ ਉਤਪਾਦਨ ਅਤੇ ਸੇਵਾਵਾਂ ਅਤੇ ਅੰਤਰ ਰਾਸ਼ਟਰੀ ਮੰਡੀ ਵਿਕਾਸ ਵਿਚ ਉਦਯੋਗਿਕ ਮਜ਼ਦੂਰ ਲਾਗਤ-ਅਧਾਰਤ, ਉਤਸ਼ਾਹਿਤ ਅਤੇ ਵਿਸ਼ਵ ਪੱਧਰੀ ਸਮਰਥਾਵਾਂ ਸਹਿਤ ਉੱਚ ਉਤਪਾਦਕਤਾ ਵਾਲੀ ਹੋਣੀ ਚਾਹੀਦੀ ਹੈ | ਉੱਦਮੀਆਂ ਨੂੰ ਸਹਾਇਤਾ ਕਰਨ ਵਿਚ ਉਦਯੋਗ ਅਤੇ ਵਣਜ ਵਿਭਾਗ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਸਹਾਇਤਾ ਦੀ ਇਹ ਪ੍ਰਕਿਰਿਆ ਪ੍ਰਾਜੈਕਟ ਸ਼ਨਾਖਤ ਦੇ ਪਹਿਲੇ ਪੱਧਰ ਤੋਂ ਲੈ ਕੇ ਵਿਤੀ ਸਹਾਇਤਾ ਤਕ ਉਦਯੋਗਿਕ ਯੂਨਿਟਾਂ ਦੇ ਸ਼ੁਰੂ ਹੋਣ ਤਕ ਚਲਦੀ ਹੈ। ਮੌਜੂਦਾ ਉਦਯੋਗ ਨੂੰ ਵੀ ਟੈਕਨਾਲੋਜੀ ਅਤੇ ਆਧੁਨਿਕਤਾ ਦੀ ਨਿਰੰਤਰ ਤਰੱਕੀ ਪ੍ਰਕਿਰਿਆ ਵਿਚ ਸਹਾਇਤਾ ਕੀਤੀ ਜਾਂਦੀ ਹੈ।

(ੳ) ਉਦਯੋਗਿਕ ਵਿੰਗ
ਕਾਰਜਕਾਰੀ ਨਿਯਮਾਂ ਦਾ ਨਿਰਧਾਰਣ:-

 1. ਉਦਯੋਗਿਕ ਡਾਇਰੈਕਟੋਰੇਟ ਦੀ ਸਥਾਪਨਾ ਨਾਲ ਸਬੰਧਤ ਸਾਰੇ ਮਾਮਲੇ |
 2. ਉਦਯੋਗ ਵਿਭਾਗ ਦੀਆਂ ਸਾਲਾਨਾ ਪ੍ਰਬੰਧਕੀ ਰਿਪੋਟਾਂ |
 3. ਹੇਠਾਂ ਦਿਤੇ  ਐਕਟਾਂ ਦਾ ਪ੍ਰਬੰਧ:-
  • ਬਾਇਲਰਜ਼ ਐਕਟ, 1923
  • ਇੰਡੀਅਨ ਐਕਸਪਲੋਸਿਵ ਐਕਟ, 1894
  • ਭੂਮੀ ਪ੍ਰਾਪਤੀ ਐਕਟ, 1894 (ਉਦਯੋਗਿਕ ਮਿਲਖਾਂ ਵਿਚ ਉਦਯੋਗ ਸਥਾਪਤੀ ਦੇ ਮੰਤਵ ਲਈ ਭੂਮੀ ਪ੍ਰਾਪਤੀ)
  • ਭਾਈਵਾਲਤਾ ਐਕਟ, 1932
  • ਪੈਟਰੋਲੀਅਮ ਐਕਟ, 1934
  • ਪੰਜਾਬ ਰਾਜ ਉਦਯੋਗ ਸਹਾਇਤਾ ਐਕਟ, 1935
  • ਪੂਰਬੀ ਪੰਜਾਬ ਫੈਕਟਰੀਜ਼ ਅਤੇ ਡਿਸਮੈਂਟਲਿੰਗ ਐਕਟ, 1948
  • ਉਦਯੋਗ (ਵਿਕਾਸ ਅਤੇ ਨਿਰਧਾਰਣ), 1951
  • ਖਾਣ ਐਕਟ, 1952
  • ਪੰਜਾਬ ਖਾਦੀ ਅਤੇ ਪੇਂਡੂ ਉਦਯੋਗ, ਬੋਰਡ ਐਕਟ, 1955
  • ਕੰਪਨੀਜ਼ ਐਕਟ, 1956
  • ਖਾਣ ਅਤੇ ਖਣਿਜ਼ (ਵਿਕਾਸ ਅਤੇ ਨਿਰਧਾਰਣ ) ਐਕਟ, 1957
  • ਸ਼ਹਿਰੀ ਭੂਮੀ ਸੀਲਿੰਗ ਐਕਟ, 1976 (ਉਦਯੋਗਾਂ ਨਾਲ ਸਬੰਧਤ ਹਵਾਲੇ)
  • ਘਰੇਲੂ ਇਲੈਕਟ੍ਰੀਕਲ ਉਪਕਰਣਾਂ ਲਈ ਲਾਜ਼ਮੀ ਗ਼ੁਣਵੱਤਾ ਨਿਯੰਤਰ੍ਣ ਐਕਟ, 1978
  • ਪੰਜਾਬ ਖਣਿਜ ( ਹੱਕਾਂ ਦਾ ਅਧਿਕਾਰ) ਐਕਟ, 1994
 4. ਹੇਠ ਲਿਖੇ ਹੁਕਮਾਂ / ਨਿਯਮਾਂ ਦਾ ਪ੍ਰਬੰਧਨ:-
  • ਕਾਰਬਾਈਡ ਆਫ ਕੈਲਸ਼ੀਅਮ ਨਿਯਮ, 1937
  • ਪੈਟਰੋਲੀਅਮ ਛੋਟ ਨਿਯਮ, 1949
  • ਪੰਜਾਬ ਖਾਦੀ ਅਤੇ ਪੇਂਡੂ ਉਦਯੋਗ ਬੋਰਡ ਨਿਯਮ, 1957)
  • ਪੰਜਾਬ ਛੋਟੇ ਖਣਿਜ਼ ਨਿਯਮ, 2013
  • ਸਟੀਲ ਅਤੇ ਸਟੀਲ ਉਤਪਾਦ | ( ਦੂਸਰਾ ਗ਼ੁਣਵੱਤਾ ਨਿਯੰਤਰਣ ਨਿਯਮ 2012)
 5. ਹੇਠ ਲਿਖੀਆਂ ਸਕੀਮਾਂ ਸਬੰਧੀ ਸਾਰੇ ਮਾਮਲੇ:-
  • ਕ੍ਰੈਡਿਟ ਗਰੰਟੀ ਸਕੀਮ
  • ਉਦਯੋਗਿਕ ਸਕੀਮਾਂ
  • ਉਦਯੋਗਿਕ ਪੁਨਰ-ਵਾਸ ਕਰਜ਼ਾ ਸਕੀਮ
 6. ਪਛੜੇ ਇਲਾਕਿਆਂ ਵਿਚ ਉਦਯੋਗਾਂ ਦਾ ਵਿਕਾਸ |
 7. ਪੰਜਾਬ ਰਾਜ ਉਦਯੋਗਾਂ ਨੂੰ ਮਦਦ ਐਕਟ, 1935 ਤਹਿਤ ਸਹਾਇਤਾ ਗ੍ਰਾਂਟਾ ਅਤੇ ਕਰਜ਼ਾ ਛੋਟਾਂ ਅਤੇ ਗੈਰ-ਸਹਿਕਾਰੀ ਏਜੰਸਿਆਂ ਨੂੰ ਗ੍ਰਾਂਟ ਅਤੇ ਵਸੂਲੀ
 8. ਪੈਟਰੋਲੀਅਮ ਵਿਕਾਸ ਸਮੇਤ ਖਣਿਜ ਸਾਧਨ
 9. ਹੇਠ ਲਿਖਿਆਂ ਨਾਲ ਸਬੰਧਤ ਸਾਰੇ ਮਾਮਲੇ:-
  • ਕੇਂਦਰ ਸਰਕਾਰ ਵਲੋਂ ਉਦਯੋਗ ਤੇ ਲਗਾਇਆ  ਆਬਕਾਰੀ ਕਰ
  • ਭੂ-ਵਿਗਿਆਨਕ ਸਰਵੇਖਣ
  • ਨਿਰਯਾਤ ਪ੍ਰੋਤਸਾਹਨ
  • ਉਦਯੋਗਿਕ ਉਤਪਾਦਾਂ ਦਾ ਆਯਾਤ ਅਤੇ ਨਿਰਯਾਤ
  • ਉਦਯੋਗਿਕ ਖੇਤਰ
  • ਉਦਯੋਗਿਕ ਮਿਲਖਾਂ
  • ਉੁਦਯੋਗਿਕ ਪ੍ਰਦਰਸ਼ਨੀ
  • ਉੁਦਯੋਗਿਕ ਖੁਫ਼ੀਆ ਬਿਊਰੋ
  • ਲੋਹਾ, ਸਟੀਲ ਅਤੇ ਕੋਲਾ ਸਮੇਤ ਉੁਦਯੋਗਿਕ ਸਪਲਾਈ
  • ਕਾਢਾਂ ਅਤੇ ਡੀਜ਼ਾਈਨ (ਵਿਗਿਆਨਕ ਖੋਜ)
  • ਮਾਰਕਿਟਿੰਗ ਸੰਗਠਨ (ਟੈਕਸਟਾਈਲਜ਼)
  • ਗੁਣਵੱਤਾ ਵਾਲੇ ਮਾਰਕਿਟਿੰਗ ਕੇਂਦਰ
  • ਰੇਲਵੇ ਵਰਤੋਂਕਾਰਾਂ ਸਬੰਧੀ ਸਲਾਹਕਾਰ ਕਮੇਟੀਆਂ
  • ਪੇਂਡੂ ਉੁਦਯੋਗੀਕਰਨ
  • ਘਰੇਲੂ ਉਦਯੋਗ
  • ਵੱਡੇ ਪੈਮਾਨੇ ਦੇ ਉੁਦਯੋਗ
  • ਛੋਟੇ ਪੈਮਾਨੇ ਦੇ ਉਦਯੋਗ
  • ਹੱਥ-ਖੱਡੀ ਅਤੇ ਦਸਤਕਾਰੀ
  • ਸਪਲਾਇਰਾਂ ਨੂੰ ਪ੍ਰਤੀਬੰਧਿਤ ਸੂਚੀ ਵਿਚ ਸ਼ਾਮਲ ਕਰਨ ਸਮੇਤ ਠੇਕਾ ਦਰ ਅਤੇ ਸਟੋਰਾਂ ਦੀ ਖਰੀਦ
  • ਸਥਾਨਕ ਖਰੀਦ, ਜ਼ਬਤ ਕਰਨਾ ਅਤੇ ਨਿਪਟਾਰਾ ਸਮੇਤ ਸਟੋਰ
  • ਵਪਾਰਕ ਕੰਪਨੀਆਂ ਅਤੇ ਸਹਿਯੋਗੀਆਂ ਦੀ ਰਜਿਸਟ੍ਰੇਸ਼ਨ
  • ਉਦਯੋਗਾਂ ਦੇ ਸਬੰਧ ਵਿਚ ਆਵਾਜਾਈ ਸਬੰਧੀ ਮੁਸ਼ਕਿਲਾਂ ਨੂੰ ਦੂਰ ਕਰਨਾ
  • ਪੰਜਾਬ ਉਦਯੋਗਿਕ ਕੋਡ ਅਤੇ ਉਦਯੋਗਿਕ ਨੀਤੀ ਵੇਰਵੇ
  • ਉਦਯੋਗਾਂ ਲਈ ਸਬਸਿਡੀ, ਗ੍ਰਾਂਟਾਂ, ਕਰਜ਼ੇ ਅਤੇ ਹੋਰ ਪ੍ਰੋਤਸਾਹਨ
  • ਉਦਯੋਗਿਕ ਵਿਕਾਸ ਕੇਂਦਰ
  • ਪੇਂਡੂ ਉਦਯੋਗਿਕ ਵਿਕਾਸ ਕੇਂਦਰ
   • ਸਿਖ੍ਲਾਈ ਅਤੇ ਚ੍ਮੜਾ ਉਤਾਰ ਕੇਂਦਰ ਆਦਿ
   • ਪੰਜਾਬ ਰਾਜ ਦਸਤ੍ਕਾਰੀ ਅਤੇ ਕਪੜਾ ਵਿਕਾਸ ਕਾਰਪੋਰੇਸ਼ਨ ਲਿਮਟਿਡ
   • ਪੰਜਾਬ ਰਾਜ ਹੌਜ਼ਰੀ ਅਤੇ ਨਿਟਵੀਅਰ ਵਿਕਾਸ ਕਾਰਪੋਰੇਸ਼ਨ ਲਿਮਟਿਡ
   • ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਲਿਮਟਿਡ
   • ਗੋਇੰਦਵਾਲ ਉਦਯੋਗਿਕ ਅਤੇ ਨਿਵੇਸ਼ ਕਾਰਪੋਰੇਸ਼ਨ ਲਿਮਟਿਡ
   • ਪੰਜਾਬ ਖਾਦੀ ਅਤੇ ਪੇਂਡੂ ਉੁਦਯੋਗ ਬੋਰਡ
   • ਪੰਜਾਬ ਵਿੱਤ ਕਾਰਪੋਰੇਸ਼ਨ
   • ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਕਾਰਪੋਰੇਸ਼ਨ ਲਿਮਟਿਡ
   • ਪੰਜਾਬ ਰਾਜ ਨਿਰਯਾਤ ਪ੍ਰੋਤਸਾਹਨ ਬੋਰਡ
 10. ਕੰਟਰੋਲਰ ਆਫ ਸਟੋਰਜ਼, ਪੰਜਾਬ ਦੇ ਦਫ਼ਤਰ ਦੀ ਸਥਾਪਨਾ |
 11. ਵਣਜ ਨਾਲ ਸਬੰਧਤ ਸਾਰੇ ਮਾਮਲੇ |
 12. ਕੰਪਨੀਜ਼ ਐਕਟ ਵਿਚ ਵੇਰਵਾ ਦੀਤੀਆਂ ਸਰਕਾਰੀ ਕੰਪਨੀਆਂ ਨਾਲ ਸਬੰਧਤ ਸਾਰੇ ਮਾਮਲੇ |
 13. ਰਾਜ ਸਰਕਾਰ ਦੇ ਪ੍ਰਾਜੈਕਟ ਪ੍ਰਵਾਨਗੀ ਬੋਰਡ ਨਾਲ ਸਬੰਧਤ ਸਾਰੇ ਮਾਮਲੇ |
 14. ਟੈਲੀਕੋਮ/ ਰਜਿਸ਼ਟਰਡ ਢਾਂਚਾਂ ਪਰਦਾਤਾਂਵਾ ਦੇ ਅਧਿਕਾਰਤ ਲਾਇਸੈਂਸ ਦੁਆਰਾ ਸਰਕਾਰੀ ਇਮਾਰਤਾਂ ਉਪਰ ਟੈਲੀਕੋਮ ਟਾਵਰ ਅਤੇ ਟੈਲੀਕੋਮ ਢਾਂਚੇ ਨੂੰ ਸਥਾਪਤ ਕਰਨ ਸੰਬਧੀ ਦਿਸ਼ਾ ਨਿਰਦੇਸ਼ |
 15. ਉਦਯੋਗ ਦੇਰੀ ਭੁਗਤਾਨ ਉਪਰ ਵਿਆਜ ਅਧੀਨ ਭਾਰਤ ਸਰਕਾਰ ਐਮਐਸਐਮਈਡੀ ਐਕਟ 2006, ਅਧਿਆਇ-V |

ਅ. ਇਲੇਕਟ੍ਰਾਨਿਕ ਵਿੰਗ
ਕਾਰਜਕਾਰੀ ਨਿਯਮਾਂ ਦਾ ਨਿਰਧਾਰਣ:-

 1. ਹੇਠ ਨਾਲ ਸੰਬਧਤ ਸਾਰੇ ਮਾਮਲੇ:-
  • ਰਾਜ ਵਿਚ ਇਲੇਕਟ੍ਰਾਨਿਕਸ ਦਾ ਪ੍ਰੋਤਸਾਹਨ, ਵਿਕਾਸ ਅਤੇ ਨਿਰਧਾਰਨ |
  • ਪੰਜਾਬ ਰਾਜ ਇਲੈਕਟ੍ਰਾਨਿਕ ਵਿਕਾਸ ਅਤੇ ਪ੍ਰੋਡਕਸ਼ਨ ਕਾਰਪੋਰੇਸ਼ਨ ਲਿਮਟਿਡ ਅਤੇ ਸੰਯੁਕਤ ਸੈਕਟਰ ਵਿਚ ਇਸ ਦੀ ਮਾਲਕੀ, ਪ੍ਰਬੰਧਕ ਹੇਠ  ਇਸ ਵਲੋਂ ਪ੍ਰੋਤਸ਼ਾਹਿਤ ਕੀਤੀਆਂ ਜਾਂਦੀਆਂ ਕੰਪਨੀਆਂ |
  • ਦੂਰ ਸੰਚਾਰ
 2. ਸਾਧਾਰਣ ਕਿਸਮ ਦੇ ਇਲੈਕਟ੍ਰਾਨਿਕਸ ਦੇ ਵਿਸੇ ਨਾਲ ਸਬੰਧਤ ਅਤੇ ਕਿਸੇ ਵੀ ਸਕੀਮਾਂ ਜਾਂ ਭੂਮੀ ਪ੍ਰਾਪਤੀ ਐਕਟ ਨਾਲ ਸਬੰਧਤ ਸਾਰੇ ਮਾਮਲੇ |

ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਕਾਰਪੋਰੇਸ਼ਨ ਲਿਮਿਟਡ

ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਕਾਰਪੋਰੇਸ਼ਨ ਲਿਮਿਟਡ ਨੂੰ ਇਕ ਵਿਅਕਤੀ ਦੀ ਅਪਣੀ ਉਦਯੋਗਿਕ ਇਕਾਈ ਦੀ ਸਥਾਪਨਾ ਕਰਨ ਦੀ ਕੋਸ਼ਿਸ਼ ਨੂੰ ਸਹਾਇਤਾ ਦੇਣ ਅਤੇ ਪੰਜਾਬ ਵਿਚ ਲਘੂ ਉਦਯੋਗ ਦੇ ਵਿਕਾਸ ਦੇ ਉਦੇਸ਼ ਨਾਲ 1962 ਵਿਚ ਸਥਾਪਤ ਕੀਤਾ ਗਿਆ | ਅੱਜ ਲਗਭੱਗ 1000 ਵਚਣ੍ਬੱਧ ਕੰਮ ਕਰਨ ਵਾਲੇ ਵਿਆਕਤੀਆਂ ਨਾਲ ਦੀ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਕਾਰਪੋਰੇਸ਼ਨ ਲਿਮਿਟਡ 2000 ਲੱਖ ਰੁਪਏ ਦਾ ਲਾਭ ਕਮਾਉਣ ਵਾਲੀ ਕਾਰਪੋਰੇਸ਼ਨ ਬਣ ਗਈ ਹੈ | ਢਾਂਚਾ ਵਿਕਾਸ, ਕੱਚੇ ਮਾਲ ਦੀ ਵੰਡ, ਰਾਜ ਵਿਚੋਂ ਨਿਰਯਾਤ ਦੀ ਵਧਦੀ ਰੂਚੀ ਨਾਲ ਛੋਟੇ ਪੈਮਾਨੇ ਦੇ ਉਦਯੋਗਾਂ ਨੂੰ ਮੰਡੀਕਰਣ ਦੀ ਸਹਾਇਤਾ ਦੇ ਰਹੀ ਹੈ ਅਤੇ ਤਿਆਰ ਉਤਪਾਦਾਂ ਦੀ ਸਿਖਲਾਈ ਅਤੇ ਮੰਡੀਕਰਣ ਰਾਹੀਂ ਹੱਥ-ਖੱਡੀ ਦਾ ਵਿਕਾਸ ਕਰ ਰਹੀ ਹੈ | ਕਿਉਕਿ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਕਾਰਪੋਰੇਸ਼ਨ ਲਿਮਿਟਡ ਇਕੀਵੀਂ ਸਦੀ ਵਿਚ ਵਿਅਕਤੀ ਨਾਲ ਹੱਥ ਨਾਲ ਹੱਥ ਮਿਲਾਕੇ ਚੱਲਦੀ ਹੈ, ਇਹ ਅਪਣੇ ਲਈ ਪੰਜਾਬ ਵਿਚ ਉਦੋਗਿਕ ਢਾਂਚੇ ਦੇ ਵਿਕਾਸ ਲਈ ਵੱਡੀ ਭੂਮਿਕਾ ਦੀ ਕਲਪਨਾ ਕਰਦੀ ਹੈ |

ਪੰਜਾਬ ਖਾਦੀ ਅਤੇ ਪੇਂਡੂ ਉਦਯੋਗ ਬੋਰਡ

ਪੰਜਾਬ ਖਾਦੀ ਅਤੇ ਪੇਂਡੂ ਉਦਯੋਗ ਬੋਰਡ ਪੰਜਾਬ ਸਰਕਾਰ ਦੁਆਰਾ ਪੰਜਾਬ ਖਾਦੀ ਅਤੇ ਪੇਂਡੂ ਉਦਯੋਗ ਬੋਰਡ  ਐਕਟ 1955 ਦੀ ਧਾਰਾ 3(1) ਅਧੀਨ 25.10.1956 ਨੂੰ ਸਥਾਪਤ ਕੀਤਾ ਗਿਆ | ਇਹ ਸੰਵਿਧਾਨਕ ਸੰਸਥਾ ਹੈ | ਬੋਰਡ ਵਿਚ ਚੇਅਰਮੈਨ, ਉਪ ਚੇਅਰਮੈਨ, ਮੈਂਬਰ ਸਕਤੱਰ, ਵਧੀਕ ਸਕਤੱਰ ਅਤੇ ਹੋਰ ਦਫ਼ਤਰੀ/ ਗੈਰ-ਦਫ਼ਤਰੀ ਮੈਂਬਰਾਂ ਸਮੇਤ ਸਰਕਾਰ ਦੁਆਰਾ ਸਮੇਂ ਸਮੇਂ ਤੇ ਨਿਯੁਕਤ 15 ਤੋਂ ਜਿਆਦਾ ਮੈਂਬਰ ਸ਼ਾਮਲ ਨਹੀ ਹਨ | ਬੋਰਡ ਅਪਣੀਆਂ ਸਧਾਰਨ ਮਿਟਿੰਗਾਂ ਹਰ ਤਿੰਨ ਮਹੀਨੇ ਬਾਅਦ ਘਟੋ ਘੱਟ ਇਕ ਬਾਰ ਕਰਦਾ ਹੈ | ਬੋਰਡ ਰਾਜ ਵਿਚ ਵਿਭਿੰਨ ਜ਼ਿਲਾ ਹੈਡਕੁਆਟਰਾਂ ਵਿਚ ਸਥਿਤ ਇਸਦੇ ਜ਼ਿਲਾ ਦਫ਼ਤਰਾਂ ਰਾਹੀਂ ਕੰਮ ਕਰ ਰਿਹਾ ਹੈ|

ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫ਼ੈਸ਼ਨ ਟੈਕਨਾਲੋਜੀ (ਨਿਫ਼ਟ)

ਕਪੜਾ ਅਤੇ ਵਸਤਰ ਉਦਯੋਗ ਦੇ ਖੇਤਰ ਵਿਚ ਮਾਹਰ ਪੇਸ਼ੇਵਰਾਂ ਦੀ ਜਰੂਰਤ ਨੂੰ ਦੇਖਦੇ ਅਤੇ ਸਮਝਦੇ ਹੋਏ, ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਸਰਕਾਰ ਨੇ 1995 ਵਿਚ ਨਾਰਦਰਨ ਇੰਡੀਆ ਇੰਸਟੀਚਿੂਟ ਆਫ਼ ਫ਼ੈਸ਼ਨ ਟੈਕਨਾਲੋਜੀ (ਨਿਫ਼ਟ) ਦੀ ਸਥਾਪਨਾ ਕੀਤੀ | ਦਾਖਲਾ ਵਿਧੀ, ਅਧਿਆਪਕ ਭਰਤੀ ਅਤੇ ਪਾਠਕ੍ਰਮ ਸੂਚੀ ਅਤੇ ਸੁਧਾਰ ਦੇ ਸੰਚਾਲਣ ਅਤੇ ਸਹਾਇਤਾ ਲਈ ਨੈਸ਼ਨਲ ਇੰਸਟੀਚਿਉਟ ਆਫ਼ ਫ਼ੈਸ਼ਨ ਟੈਕਨਾਲੋਜੀ, ਨਵੀਂ ਦਿਲੀ ਨਾਲ ਇਕ ਸਮ੍ਝੌਤਾ ਕੀਤਾ ਗਿਆ ਸੀ | ਸਪਸ਼ਟ ਤੇਜ ਵਿਕਾਸ ਅਤੇ ਬੱਦੀ, ਲਾਲੜੂ, ਡੇਰਾ ਬੱਸੀ ਅਤੇ ਚੰਡੀਗੜ ਖੇਤਰ ਵਿਚ ਪਹਿਲਾਂ ਹੀ ਸਥਾਪਤ ਕੱਪੜਾ ਉਦਯੋਗ ਨਾਲ ਸਜਗ ਮੋਹਾਲੀ, ਆਪਣੇ ਉਦਯੋਗ ਅਧਾਰ ਲਈ ਨਿਫ਼ਟ ਦਾ ਪੰਸਦੀਦਾ ਸਥਾਨ ਬਣ ਗਿਆ ਹੈ ਅਤੇ ਇਸ ਤਰਾਂ ਪ੍ਰਸਿਧ ਸ਼ਹਿਰ ਦੇ ਗੋਰਵ ਅਤੇ ਭਿੰਨਤਾ ਵਿਚ ਵਾਧਾ ਕਰ ਰਿਹਾ ਹੈ |

 

6.  ਵਿਭਾਗ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਂਵਾਂ:

ਉਦਯੋਗ ਅਤੇ ਵਣਜ ਵਿਕਾਸ, ਪੰਜਾਬ ਦੁਆਰਾ ਪ੍ਰਦਾਨ ਸੇ੍ਵਾਵਾਂ:

 • ਜ਼ਿਲਾ ਪੱਧਰ ਤੇ 1860 ਦੇ ਸੁਸਾਇਟੀ ਰ੍ਜ਼ਿਸਟਰੇਸ਼ਨ ਐਕਟ- XXI ਦੇ ਅਧੀਨ ਸੁਸਾਇਟੀਆਂ ਦੀ  ਰ੍ਜ਼ਿਸਟਰੇਸ਼ਨ  |
 • ਹੈਡਕੂਆਟਰ  ਪੱਧਰ ਤੇ 1860 ਦੇ ਸੁਸਾਇਟੀ ਰ੍ਜ਼ਿਸਟਰੇਸ਼ਨ ਐਕਟ- XXI ਦੇ ਅਧੀਨ ਸੁਸਾਇਟੀਆਂ ਦੀ  ਰ੍ਜ਼ਿਸਟਰੇਸ਼ਨ |
 • ਨਵੇਂ ਉਦਯੋਗਾਂ ਦੀ ਰ੍ਜ਼ਿਸਟਰੇਸ਼ਨ |
 • ਪਲਾਟਾਂ ਦੀ ਵੰਡ |
 • ਬਾਇਲਰਾਂ ਦੀ ਪ੍ਰਮਾਣਿਕਤਾ/ਨਿਰਿਖਣ |
 • ਉਦਯੋਗਿਕ ਪਲਾਟਾਂ ਉਪਰ ਰਹਿਣ/ ਪਹਿਲਾ ਭਾਰ |
 • ਕੋਈ ਬਕਾਇਆ ਨਹੀ ਸਰਟੀਫਿਕੇਟ ਜਾਰੀ ਕਰਨਾ |
 • ਉਦਯੋਗਿਕ ਪਲਾਟਾਂ ਦੀ ਤਬਦੀਲੀ ਜਿਥੇ ਪੰਜਾਬ ਰਾਜ ਵਿਚ ਉਦਯੋਗਿਕ ਖੇਤਰ, ਉਦਯੋਗਿਕ ਮਿਲਖਾਂ ਅਤੇ ਉਦਯੋਗਿਕ ਵਿਕਾਸ ਕਲੌਨੀ ਵਿਚ (ਅਸਲ ਮਾਲਕ ਰਾਹੀਂ) ਪਹਿਲਾਂ ਹੀ ਤਬਦੀਲ ਸਮਝੌਤਾ ਹੋ ਚੁਕਿਆ ਹੈ |
 • ਉਦਯੋਗਿਕ ਪਲਾਟਾਂ ਦੀ ਤਬਦੀਲੀ ਜਿਥੇ ਪੰਜਾਬ ਰਾਜ ਵਿਚ ਉਦਯੋਗਿਕ ਖੇਤਰ, ਉਦਯੋਗਿਕ ਮਿਲਖਾਂ ਅਤੇ ਉਦਯੋਗਿਕ ਵਿਕਾਸ ਕਲੌਨੀ ਵਿਚ (ਜੀਪੀਏ ਰਾਹੀਂ) ਪਹਿਲਾਂ ਹੀ ਤਬਦੀਲ ਸਮਝੌਤਾ ਹੋ ਚੁਕਿਆ ਹੈ |
 • ਉਦਯੋਗਿਕ ਪਲਾਟਾਂ ਦੀ ਤਬਦੀਲੀ ਜਿਥੇ ਪੰਜਾਬ ਰਾਜ ਵਿਚ ਉਦਯੋਗਿਕ ਖੇਤਰ, ਉਦਯੋਗਿਕ ਮਿਲਖਾਂ ਅਤੇ ਉਦਯੋਗਿਕ ਵਿਕਾਸ ਕਲੋਨੀ ਵਿਚ (ਪਰਿਵਾਰ/ ਖੁਨ ਦੇ ਰਿਸ਼ਤੇ ਵਿਚ) ਪਹਿਲਾਂ ਹੀ ਤਬਦੀਲ ਸਮਝੌਤਾ ਹੋ ਚੁਕਿਆ ਹੈ |
 • ਉਦਯੋਗਿਕ ਕੰਮ ਸਫਲਤਾਪੂਰਵਕ ਸ਼ੂਰੁ ਹੋਣ ਤੇ ਅਤੇ ਸਰਕਾਰੀ ਬਕਾਏ ਦੇ ਭੁਗਤਾਨ ਤੋਂ ਬਾਅਦ ਰਾਜ ਵਿਚ ਉਦਯੋਗਿਕ ਪਲਾਟ ਦੇ ਮਾਲਕ ਨੂੰ ਪਹਿਲੀ ਵਾਰ ਤਬਦੀਲ ਸਮਝੌਤੇ ਦੀ ਮੰਜ਼ੂਰੀ ਦੇਣਾ |
 • ਉਦਯੋਗਿਕ ਸਥਾਨਾ ਵਿਚ ਉਦਯੋਗਿਕ ਪਲਾਟਾਂ ਦੇ ਇਕ ਹਿਸੇ ਨੂੰ ਕਿਰਾਏ ਉਪਰ ਦੇਣ ਦੀ ਮੰਜ਼ੂਰੀ |
 • ਉਦਯੋਗਿਕ ਸਥਾਨਾ ਵਿਚ ਅੰਤਮ ਉਤਪਾਦਾਂ ਨੂੰ ਬਦਲਣ ਦੀ ਮੰਜ਼ੂਰੀ |
 • ਲੂਬਰੀਕੈਂਟ ਅਤੇ ਗ੍ਰੀਸ ਨਿਯਤਰਣ ਹੁਕਮ, 1987 ਅਧੀਨ ਲਾਇਸੈਂਸ ਦੀ ਮੰਜ਼ੂਰੀ |
 • ਐਮ ਐਸ ਐਮ ਈ ਐਕਟ, 2006 ਅਧੀਨ  ਉਦਯੋਗ ਮੈਮੋਰੈਂਡਮ ਭਾਗ-I |
 • ਐਮ ਐਸ ਐਮ ਈ ਐਕਟ, 2006 ਅਧੀਨ  ਉਦਯੋਗ ਮੈਮੋਰੈਂਡਮ ਭਾਗ- II |
 • ਬੀਜ ਗੁੰਜਾਇਸ਼ ਰਾਸ਼ੀ ਅਤੇ ਦਸਤਕਾਰੀ ਮਾਮਲਿਆਂ ਵਿਚ ਬਾਕੀ ਬਚੇ ਕਰਜ਼ਦਾਰਾਂ ਜਿਨ੍ਹਾਂ ਨੇ ਵਿਭਾਗ ਤੋਂ ਪੰਜਾਬ ਰਾਜ ਉਦਯੋਗ ਨੂੰ ਮਦਦ ਐਕਟ, 1935 ਅਧੀਨ ਕਰਜ਼ਾ ਲਿਆ ਸੀ, ਨੂੰ ਕੋਈ ਬਕਾਇਆ ਨਹੀਂ ਸਰਟੀਫਿਕੇਟ ਜਾਰੀ ਕਰਨਾ |
 • ਦਸਤਕਾਰੀ ਜੁਲਾਹਿਆਂ ਅਤੇ ਦਸਤਕਾਰਾਂ ਨੂੰ ਸ਼ਨਾਖਤੀ ਕਾਰਡ ਜਾਰੀ ਕਰਨਾ |
 • ਉਦਯੋਗਿਕ ਖੇਤਰ, ਉਦਯੋਗਿਕ ਮਿਲਖਾਂ ਅਤੇ ਉਦਯੋਗਿਕ ਵਿਕਾਸ ਕਲੋਨੀ ਵਿਚ ਉਦਯੋਗਿਕ ਪਲਾਟਾਂ ਦੀ ਵਿਕਰੀ ਲਈ ਐਨਓਸੀ/ਮੰਜ਼ੂਰੀ |

ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਕਾਰਪੋਰੇਸ਼ਨ ਲਿਮਿਟਡ ਦੁਆਰਾ ਪ੍ਰਦਾਨ ਸੇਵਾਵਾਂ

 • ਪਾਣੀ ਸਪਲਾਈ ਅਤੇ ਨਾਲੀਆਂ ਦੇ ਕੁਨੈਕਸ਼ਨ |
 • ਪਹਿਲਾ ਭਾਰ ਰਹਿਣ |
 • ਠੇਕਾ/ਤਬਦੀਲ ਸਮਝੋਤੇ ਦੀ ਰਜਿਸ਼ਟਰੇਸ਼ਨ |
 • ਠੇਕੇ ਤੋਂ ਮਲਕਾਣਾ ਵਿਚ ਮੰਜ਼ੂਰੀ |
 • ਕਬਜ਼ਾ ਲੈਣ ਲਈ ਸਮਾ ਕਾਲ ਵਿਚ ਵਾਧਾ |
 • ਕੋਈ ਬਕਾਇਆ ਨਹੀ ਸਰਟੀਫਿਕੇਟ ਜਾਰੀ ਕਰਨਾ |
 • ਅਸਲ ਮਾਲਕ ਰਾਹੀਂ ਉਦਯੋਗਿਕ ਪਲਾਟ ਨੂੰ ਤਬਦੀਲ ਕਰਨਾ |
 • ਜੀਪੀਏ ਰਾਹੀਂ ਉਦਯੋਗਿਕ ਪਲਾਟ ਨੂੰ ਤਬਦੀਲ ਕਰਨਾ |
 • ਉਦਯੋਗਿਕ ਪਲਾਟ ਨੂੰ ਤਬਦੀਲ ਕਰਨਾ (ਪਰਿਵਾਰ/ ਖੂਨ ਦੇ ਰਿਸ਼ਤੇ ਵਿਚ ) |
 • ਵਿਕਰੀ ਲਈ ਐਨ ਓ ਸੀ/  ਮੰਜ਼ੂਰੀ |

ਪੰਜਾਬ ਸੂਚਨਾ ਤਕਨੀਕ (ਇਨਫ਼ੋਟੈਕ) ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

 • ਪਲਾਟਾਂ ਦੀ ਵੰਡ |
 • ਕੋਈ ਬਕਾਇਆ ਨਹੀ ਸਰਟੀਫਿਕੇਟ ਜਾਰੀ ਕਰਨਾ |
 • ਅਸਲ ਮਾਲਕ ਰਾਹੀਂ ਉਦਯੋਗਿਕ ਪਲਾਟ ਨੂੰ ਤਬਦੀਲ ਕਰਨਾ |
 • ਜੀਪੀਏ ਰਾਹੀਂ ਉਦਯੋਗਿਕ ਪਲਾਟ ਨੂੰ ਤਬਦੀਲ ਕਰਨਾ |
 • ਉਦਯੋਗਿਕ ਪਲਾਟ ਨੂੰ ਤਬਦੀਲ ਕਰਨਾ (ਪਰਿਵਾਰ/ ਖੁਨ ਦੇ ਰਿਸ਼ਤੇ ਵਿਚ ) |
 • ਉਦਯੋਗਿਕ ਪਲਾਟ ਦੀ ਵਿਕਰੀ ਲਈ ਐਨ ਓ ਸੀ/  ਮੰਜ਼ੂਰੀ |
 • ਇਸ ਸੰਬਧ ਵਿਚ ਬੇਨਤੀ ਪ੍ਰਾਪਤ ਹੋਣ ਤੇਂ ਬਾਅਦ ਓਟੀਐਸ ਰਾਸ਼ੀ ਦਾ ਹਿਸਾਬ ਪ੍ਰਸਾਨ ਕਰਨਾ |
 • ਨਗੱਦ ਰਾਸ਼ੀ ਨਾਲ ਬੇਨਤੀ ਪੱਤਰ ਪ੍ਰਾਪਤ ਹੋਣ ਤੋਂ ਬਾਅਦ ਓਟੀਐਸ ਦਾ ਮਾਨਤਾ ਪੱਤਰ ਜਾਰੀ ਕਰਨਾ |
 • ਕਰਜ਼ਿਆਂ ਦੀ ਅਦਾਇਗੀ ਦੀ ਗੈਰ ਪ੍ਰਾਪਤੀ ਅਤੇ ਕਰਜ਼ਾ ਧਾਰਕਾਂ ਦੇ ਕੋਈ ਹੋਰ ਸਵਾਲਾਂ ਦੇ ਸੰਬਧ ਵਿਚ ਕਰਜ਼ਾ ਧਾਰਕਾਂ ਨੂੰ ਜਵਾਬ ਦੇਣਾ |

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

 
ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਵਿਭਾਗੀ ਵੈਬਸਾਇਟ
ਦਫ਼ਤਰ ਘਰ
ਸ਼੍ਰੀ ਰਜਤ ਅਗਰਵਾਲ, ਆਈਏਐਸ
ਮੈਨੇਜਿੰਗ ਡਾਇਰੈਕਟਰ
ਪੀਐਸਆਈਈਸੀ ਲਿਮਿਟਡ
md@psiec.in 0172-2704865
Fax: 0172-2702717
- www.psiec.in
ਸ਼੍ਰੀ ਡੀ.ਪੀ.ਐਸ ਖਰਬੰਦਾ ਆਈਏਐਸ
ਡਾਇਰੈਕਟਰ ਜਨਰਲ
ਐਨਆਈਆਈਐਫਟੀ
dir.ind@punjab.gov.in 0172-2701214
0172-2722945
- www.pbindustries.gov.in
ਸ਼੍ਰੀ ਅਮਿਤ ਢਾਕਾ, ਆਈਏਐਸ
ਮੈਨੇਜਿੰਗ ਡਾਇਰੈਕਟਰ,
ਪੰਜਾਬ ਅਲਕਲੀਜ਼
managingdirector
@punjab.alkalies.com
0172-4072501 - www.punjabalkalies.com
ਸ੍ਰੀਮਤੀ ਇੰਦੂ ਮਲਹੋਤਰਾ ਆਈਏਐਸ
ਮੈਨੇਜਿੰਗ ਡਾਇਰੈਕਟਰ ਪੀਐਫਸੀ
chdpfc@gmail.com 0172-2704800
Fax: 0172-2709297
- http://punfincorp.in
ਸ੍ਰੀਮਤੀ ਸ਼ਰੂਤੀ ਸਿੰਘ
ਐਮ ਡੀ, ਪੰਜਾਬ ਇਨਫ਼ੋਟੈਕ
md@punjabinfotech.gov.in 0172-5256402 - www.punjabinfotech.gov.in
ਸ੍ਰੀਮਤੀ ਇੰਦੂ ਮਲਹੋਤਰਾ, ਆਈਏਐਸ
ਮੈਨੇਜਿੰਗ ਡਾਇਰੈਕਟਰ
ਪੀਐਸਆਈਡੀਸੀ
mdpsidc@yahoo.com 0172-704040 - -
ਸ਼੍ਰੀ ਕੁਲਦੀਪ ਸਿੰਘ ਬਰਾੜ
ਮੈਂਬਰ ਸਕਤੱਰ, ਕੇਵੀਆਈਸੀ
pkvib17@gmail.com 0172-2725804 - www.pkvib.org

 

8.  ਅਹਿਮ ਦਸਤਾਵੇਜ਼:

ਲੜੀ ਨੰ. ਵੇਰਵੇ ਡਾਊਨਲੋਡ

ਦਫਤਰੀ ਮੈਨੁਅਲ

1 ਪੰਜਾਬ ਮਾਈਨਰ ਮਿਨਰਲ ਰੂਲਜ਼, 2013
2 ਸਟੋਰ ਦੇ ਕੰਟਰੋਲਰ ਦਾ ਕੰਮ
3 ਸਟੋਰ ਦੀ ਖਰੀਦ ਲਈ ਪ੍ਰਕਿਰਿਆ ਅਤੇ ਨਿਯਮ

 

ਵਿਸਤ੍ਰਿਤ ਜਾਣਕਾਰੀ ਲਈ :

ਵਿਭਾਗੀ ਵੈਬਸਾਈਟ: www.pbindustries.gov.in