ਸਿੰਚਾਈ ਵਿਭਾਗ ਸਿੰਚਾਈ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ:  ਜਲ ਸਰੋਤ ਵਿਭਾਗ, ਪੰਜਾਬ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ
ਸ਼੍ਰੀ ਜਸਪਾਲ ਸਿੰਘ ਆਈਏਐਸ
ਪ੍ਰਮੁੱਖ ਸਕੱਤਰ, ਸਿੰਚਾਈ ਵਿਭਾਗ
psi@punjab.gov.in -  
ਸ਼੍ਰੀ ਏ ਐਸ ਮਿਗਲਾਨੀ ਆਈਏਐਸ
ਸਕੱਤਰ, ਸਿੰਚਾਈ ਵਿਭਾਗ

secretaryirrigation2017
@gmail.com

-
ਸ਼੍ਰੀਮਤੀ ਪਰਮਪਾਲ ਕੌਰ ਸਿੱਧੂ ਆਈਏਐਸ
ਵਧੀਕ ਸਕੱਤਰ, ਸਿੰਚਾਈ ਵਿਭਾਗ

additionalsecretaryirrigation
@gmail.com

-

ਸ਼੍ਰੀ. ਸੁਖਜੀਤ ਪਾਲ ਸਿੰਘ ਪੀ ਸੀ ਐਸ
ਜੁਆਇੰਟ ਸਕੱਤਰ

- - -

ਸ਼੍ਰੀ ਕਰਨਦੀਪ ਸਿੰਘ ਪੀ ਸੀ ਐਸ
ਉਪ ਸਕੱਤਰ

- - -

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ
ਸ਼੍ਰੀ ਟੀ. ਪੀ. ਸਿੰਘ
ਚੀਫ਼ ਇੰਜ਼ਨਿਅਰ / ਨਹਿਰਾਂ
cecanals18@gmail.com 0172-2549130
ਸ਼੍ਰੀ ਆਦਰਸ਼ ਕੁਮਾਰ ਬੰਸਲ
ਚੀਫ਼ ਇੰਜ਼ਨਿਅਰ / ਨਿਕਾਸ
cedrainage2008@gmail.com 0172-2549635
ਸ਼੍ਰੀ ਕੇ.ਐਸ ਤਾਕਸ਼ੀ
ਚੀਫ਼ ਇੰਜ਼ਨਿਅਰ / ਪਾਣੀ ਸਰੋਤ
cewrirr@gmail.com 0172-2727632
ਸ਼੍ਰੀ ਪੁਸ਼ਪਿੰਦਰ ਪਾਲ ਗਰਗ
ਚੀਫ਼ ਇੰਜ਼ਨਿਅਰ / ਕੈਡ
cekadpb@gmail.com 0172-2549176
ਸ਼੍ਰੀ  ਜਗਮੋਹਨ ਨਾਗੀ
ਚੀਫ਼ ਇੰਜ਼ਨਿਅਰ / ਸ਼ਾਹਪੁਰ ਕੰਡੀ ਨਿਰਮਾਣ
cespkdam@yahoo.com 01870-263266
ਸ਼੍ਰੀ ਵਿਨੋਦ ਚੌਧਰੀ
ਚੀਫ਼ ਇੰਜ਼ਨਿਅਰ / ਹੱਦਬੰਦੀ
ce.lining.punjab@gmail.com 0172-2724266
ਚੀਫ਼ ਇੰਜ਼ਨਿਅਰ / ਆਰਐਸਡੀਡੀ rsdd661@gmail.com 0172-2724042 -
ਸ਼੍ਰੀ ਆਦਰਸ਼ ਕੁਮਾਰ ਬੰਸਲ
ਚੀਫ਼ ਇੰਜ਼ਨਿਅਰ / ਐਸਕੇਪੀਡੀ
cersdspk@yahoo.com 0172-2727632
ਸ਼੍ਰੀ ਜਗਮੋਹਨ ਨਾਗੀ
ਚੀਫ਼ ਇੰਜ਼ਨਿਅਰ / ਆਰਐਸਡੀਸੀ
- 01870-263244
ਸ੍ਰੀਮਤੀ ਗੀਤਾ ਸਿੰਗਲਾ
ਚੀਫ਼ ਇੰਜ਼ਨਿਅਰ / ਚੌਕਸੀ
chiefengineervigilance@gmail.com 0172-2548762
ਸ਼੍ਰੀ ਕੇ.ਐਸ ਤਾਕਸ਼ੀ
ਚੀਫ਼ ਇੰਜ਼ਨਿਅਰ / ਆਈਪੀਆਰਆਈ ਅਤੇ ਖੋਜ
dipr.pb.chd@gmail.com 9814135175
ਸ਼੍ਰੀ ਜੇ. ਪੀ. ਸਿੰਘ
ਚੀਫ਼ ਇੰਜ਼ਨਿਅਰ / ਯੋਜਨਾਬੰਦੀ
ceplg@rediffmail.com 0172-2725932

 

5.  ਵਿਭਾਗ ਦੇ ਕਾਰਜਕਾਰੀ ਨਿਯਮ:

               ਪੰਜਾਬ, ਜਿਸਦਾ ਨਾਮ ਅਰਬੀ ਸ਼ਬਦਾਂ ਪੰਜ(ਪੰਜ) ਅਤੇ ਆਬ(ਪਾਣੀ) ਤੋਂ ਲਿਆ ਗਿਆ ਹੈ, ਪੰਜ ਦਰਿਆਵਾਂ ਦੀ ਧਰਤੀ ਸੀ ਜੋ 1947 ਤੱਕ ਸਿੰਧੂ ਘਾਟੀ ਦਾ ਹਿੱਸਾ ਸੀ | ਪੰਜਾਬ ਸਿੰਚਾਈ ਵਿਭਾਗ ਸਾਲ 1849 ਵਿਚ ਸਥਾਪਤ ਕੀਤਾ ਗਿਆ ਅਤੇ ਇਸ ਕੋਲ ਬਹੁਤ ਵਧਿਆ ਵਿਕਸਿਤ ਅਤੇ ਆਪਸ ਵਿਚ ਜੁੜੀ ਨਦੀ ਪ੍ਰਣਾਲੀ ਅਤੇ ਦੂਰ ਤੱਕ ਫੈਲੀ ਹੋਈ 14500 ਕਿਲੋਮੀਟਰ ਲੰਬੀ ਨਹਿਰ ਪ੍ਰਣਾਲੀ ਹੈ | ਸਿੰਚਾਈ ਵਿਭਾਗ ਨੂੰ ਪੰਜਾਬ ਵਿਚ ਭਿੰਨ ਭਿੰਨ ਨਦੀਆਂ, ਨਹਿਰਾਂ, ਨਿਕਾਸ ਪ੍ਰਣਾਲੀ, ਡੈਮਾਂ ਦੀ ਉਸਾਰੀ/ਪ੍ਰਬੰਧ ਦੀ ਜਿੰਮੇਵਾਰੀ ਸੌਂਪੀ ਗਈ ਹੈ |

ਪੰਜਾਬ ਸਿੰਚਾਈ ਵਿਭਾਗ ਵਿਚ 12 ਵਿਭਿੰਨ ਪ੍ਰਸ਼ਾਸ਼ਨ ਸ਼ਾਮਲ ਹਨ | ਸੰਬੰਧਤ ਕਾਰਜਾਂ ਨਾਲ ਉਹਨਾਂ ਦੇ ਨਾਮ ਦੀ ਸੂਚੀ ਹੇਠਾਂ ਹੈ:-

1. ਨਹਿਰ
ਪਾਣੀ ਸਭ ਤੋਂ ਜਿਆਦਾ ਜ਼ਰੂਰੀ ਕੁਦਰਤੀ ਸਰੋਤ ਹੈ, ਇੱਕ ਮੁਢਲੀ ਇੰਨਸਾਨੀ ਜ਼ਰੂਰਤ ਅਤੇ ਸਾਰੀ ਮਨੁੱਖੀ ਵਿਕਾਸ ਗਤੀਵਿਧੀ ਲਈ ਸਭ ਤੋਂ ਮਹੱਤਵਪੂਰਣ ਸਮਗਰੀ ਹੈ | ਪ੍ਰਸ਼ਾਸ਼ਨ ਦਾ ਮੁੱਖ ਉਦੇਸ਼ ਇਕ ਸਮਝਦਾਰ, ਮੁਨਾਸਬ, ਸਥਿਰ ਅਤੇ ਮਜਬੁਤ ਆਰਥਿਕ ਤਰੀਕੇ ਨਾਲ ਇਸ ਮਹੱਤਵਪੂਰਣ ਸਰੋਤ ਦਾ ਸਿੰਚਾਈ ਲਈ ਵਿਕਾਸ, ਯੋਜਨਾ, ਵਰਤੋਂ ਅਤੇ ਪ੍ਰਬੰਧ ਕਰਨਾ ਹੈ |  ਸਿੰਚਾਈ ਨੂੰ ਨਿਯਮਿਤ ਕਰਨ ਲਈ ਇਕ ਐਕਟ ਅਰਥਾਤ "ਉੱਤਰੀ ਭਾਰਤ ਨਹਿਰ ਅਤੇ ਨਿਕਾਸ ਐਕਟ, 1873"  ਦੀ ਇਸ ਉਦੇਸ਼ ਲਈ ਸਥਾਪਨਾ ਕੀਤੀ ਗਈ ਹੈ |

2. ਨਿਕਾਸ
ਪੰਜਾਬ ਰਾਜ ਵਿਚ ਤਿੰਨ ਸਦਾਬਹਾਰ ਦਰਿਆ ਅਰਥਾਤ ਰਾਵੀ, ਬਿਆਸ ਅਤੇ ਸੱਤਲੁਜ ਹਨ ਅਤੇ ਇਕ ਗੈਰ ਸਦਾਬਹਾਰ ਅਰਥਾਤ ਘੱਗਰ ਦਰਿਆ ਹੈ | ਇਹਨਾ ਨਦੀਆਂ ਤੋ ਇਲਾਵਾ ਅਨੇਕਾਂ ਚੋਏ, ਨਾੜੀਆਂ ਅਤੇ ਖੱਡਾਂ ਪੰਜਾਬ ਰਾਜ ਵਿਚੋ ਲੰਘਦੀਆਂ ਹਨ ਅਤੇ ਇਹਨਾਂ ਨਦੀਆਂ ਵਿਚ ਗਿਰਦੀਆਂ ਹਨ | ਮੁੱਖ ਤੌਰ ਤੇ ਸੱਕੀ/ਕਿਰਨ ਨਾਲਾ, ਸੱਕੀ ਨਾਲਾ ਘੁਮਾਅ, ਪੱਟੀ ਨਾਲਾ, ਕਸੂਰ ਨਾਲਾ, ਹੁਦਿਆੜਾ ਨਾਲਾ, ਚੰਦ ਭਾਨ ਨਿਕਾਸ, ਬੁਢਾ ਨਾਲਾ, ਚੰਦ ਭਾਨ ਘੁਮਾਅ ਨਿਕਾਸ, ਝਬੋਵਾਲੀ ਚੋਆ, ਸਵਾਨ ਨਦੀ ਆਦਿ | ਨਿਕਾਸ ਪ੍ਰਸ਼ਾਸ਼ਨ ਨੂੰ ਇਹਨਾ ਨਦੀਆਂ/ ਨਿਕਾਸ ਪ੍ਰਣਾਲੀਆਂ ਦੇ ਪ੍ਰਬੰਧ ਦਾ ਜਿੰਮਾ ਦਿਤਾ ਗਿਆ ਹੈ |

3. ਪਾਣੀ ਦੇ ਸਰੋਤ
ਪਾਣੀ ਸਰੋਤ ਸੰਗਠਨ ਨੂੰ ਮੁਢਲੇ ਤੋਰ ਤੇ ਜਮੀਨੀ ਪਾਣੀ ਅਤੇ ਧਰਾਤੱਲ ਪਾਣੀ ਸੰਬਧੀ ਖੋਜ ਅਤੇ ਵਿਕਾਸ ਗਤੀਵਿਧਿਆਂ ਸੋਂਪੀਆਂ ਗਈਆਂ ਹਨ | ਇਸ ਸੰਗਠਨ ਦੁਆਰਾ ਭਿੰਨ ਭਿੰਨ ਕੀਤੀਆਂ ਜਾਣ ਵਾਲੀਆਂ ਗਤੀਵਿਧਿਆਂ ਪੰਜਾਬ ਰਾਜ ਵਿਚ ਜਮੀਨੀ ਪਾਣੀ ਦੀ ਦੇਖ ਰੇਖ, ਜਮੀਨੀ ਪਾਣੀ ਡਾਟਾ ਇੱਕਠਾ ਕਰਨਾ, ਜਮੀਨੀ ਪਾਣੀ ਪਧੱਰ ਦਾ ਉਤਾਰ ਚੜਾਵ ਪਤਾ ਕਰਨ ਲਈ ਵਿਭਿੰਨ ਨਕਸ਼ੇ ਤਿਆਰ ਕਰਨਾ, ਜਮੀਨੀ ਪਾਣੀ ਪੜਤਾਲ,  ਗਤੀਸ਼ੀਲ ਜਮੀਨੀ ਪਾਣੀ ਦਾ ਅਨੁਮਾਨ, ਬਾਰਸ਼ ਦੇ ਪਾਣੀ ਦਾ ਡਾਟਾ ਅਤੇ ਧਰਾਤੱਲ ਪਾਣੀ ਦਾ ਡਾਟਾ ਇੱਕਠਾ ਅਤੇ ਸਟੋਰ ਕਰਨਾ, ਪਾਣੀ ਮੌਸਮ ਵਿਗਿਆਨ ਅਤੇ ਧਰਾਤੱਲ ਪਾਣੀ ਨਿਰੀਖਣ ਅਸਥਾਨਾ ਦਾ ਨਵੀਨੀਕਰਨ ਹਨ | ਇਸਤੋਂ ਇਲਾਵਾ, ਇਹ ਸੰਗਠਨ ਮਾਮਲਿਆਂ ਦੀ ਨੀਤੀ ਵੀ ਬਣਾਉਦਾਂ ਹੈ ਜਿਵੇਂ ਜਮੀਨੀ ਪਾਣੀ ਅਧੀਨਿਯਮ, ਰਾਜ ਪਾਣੀ ਨੀਤੀ ਅਤੇ ਸਮੇ ਸਮੇ ਤੇ ਸਰਕਾਰ ਦੁਆਰਾ ਹਵਾਲਾ ਦਿਤੇ ਪਾਣੀ ਸਰੋਤਾਂ ਨਾਲ ਸੰਬਧਤ ਹੋਰ ਮਾਮਲੇ |

4. ਕੈਡ
ਖੇਤਰ ਵਿਚ ਪਹਿਲਾਂ ਹੀ ਤਿਆਰ ਨਹਿਰਾਂ/ਡੈਮਾਂ ਦੀ ਮੁਰਮੰਤ/ਸੰਭਾਲ ਤੋ ਇਲਾਵਾ ਕੈਡ ਪ੍ਰਸ਼ਾਸ਼ਨ ਹੜਾਂ ਨੂੰ ਠੱਲ ਪਾਉਣ ਲਈ ਕੰਡੀ ਖੇਤਰ ਦੇ ਵਿਕਾਸ ਅਤੇ ਕੰਡੀ ਖੇਤਰ ਬਰਨਾ ਜੋ ਨਿਸ਼ਚਿਤ ਸਿੰਚਾਈ ਲਈ ਭੁੱਖਾ ਮਰਦਾ ਨੂੰ ਸਿੰਚਾਈ ਸਹੁਲਤਾਂ ਦੇਣ ਲਈ ਜਿੰਮੇਵਾਰ ਹੈ | ਕੁੱਲ 71621 ਹੈਕਟੇਅਰ ਜਮੀਨ ਨੂੰ ਕੰਡੀ ਨਦੀ ਅਤੇ ਨਿਚਲੀਆਂ ਡੈਮਾਂ ਦੇ ਨਿਅੰਤਰਣ ਅਧੀਨ ਲਿਆਉਣ ਦੀ ਤਜ਼ਵੀਜ ਹੈ |

5. ਸ਼ਾਹਪੁਰ ਕੰਡੀ ਡੈਮ ਨਿਰਮਾਣ
ਇਹ ਪ੍ਰਸ਼ਾਸ਼ਨ ਸ਼ਾਹਪੁਰਕੰਡੀ ਡੈਮ ਦੀ ਉਸਾਰੀ ਨੂੰ ਦੇਖਦਾ ਹੈ | ਕੁੱਲ 206 ਮੈਗਾਵਾਟ ਦੀ ਸਮਰਥਾ ਵਾਲੇ ਦੋ ਊਰਜਾ ਘਰਾਂ ਵਾਲਾ ਇਹ 55.5 ਮੀਟਰ ਉੱਚਾ ਡੈਮ ਰਣਜੀਤ ਸਾਗਰ ਡੈਮ ਪ੍ਰੋਜੇਕਟ ਦੇ  11 ਕਿਲੋਮੀਟਰ ਬਹਾਅ ਵੱਲ ਅਤੇ ਮਾਧੋਪੁਰ ਮੁੱਖ ਨਿਰਮਾਣ ਦੇ 8 ਕਿਲੋਮੀਟਰ ਬਹਾਅ ਦੇ ਉਲਟ ਵੱਲ ਰਾਵੀ ਨਦੀ ਦੇ ਆਰ ਪਾਰ ਉਸਾਰਿਆ ਜਾ ਰਿਹਾ ਹੈ | ਪ੍ਰੋਜੇਕਟ 37173 ਹੈਕਟੇਅਰ (ਪੰਜਾਬ ਵਿਚ 5000 ਅਤੇ ਜੰਮੂ-ਕਸ਼ਮੀਰ ਵਿਚ 32173 ) ਵਿਚ ਸੰਭਾਵੀ ਸਿੰਚਾਈ, ਯੁਬੀਡੀਸੀ ਪ੍ਰ੍ਣਾਲੀ ਵਿਚ ਤੀਬਰ ਸਿੰਚਾਈ ਅਤੇ ਰਾਜਸਥਾਨ ਨੂੰ ਨਿਯਮਤ ਸਪਲਾਈ ਬਣਾਏਗਾ | ਇਹ ਰਣਜੀਤ ਸਾਗਰ ਡੈਮ ਪ੍ਰੋਜੇਕਟ ਦੇ  ਰੂਪ ਵਿਚ ਭੰਡਾਰਣ ਡੈਮ ਦਾ ਕੰਮ ਵੀ ਕਰੇਗਾ, ਕਿਉਂਕਿ ਮੌਜੁਦਾ ਸਮੇਂ ਵਿਚ ਇਸ ਵਿਚੋਂ ਛਡਿਆ ਪਾਣੀ ਜਿਆਦਾ ਬਿਜਲੀ ਪੈਦਾ ਕਰਨ ਨਾਲ ਪ੍ਰੇਰਿਤ ਹੈ ਜੋ ਯੁਬੀਡੀਸੀ ਪ੍ਰ੍ਣਾਲੀ ਲਈ ਨੁਕਸਾਨਦਾਇਕ  ਹੈ |

6. ਸ਼ਾਹਪੁਰ ਕੰਡੀ ਡੈਮ ਡਿਜ਼ਾਇਨ
ਚੀਫ ਇੰਜ਼ਨਿਅਰ/ਸਕਪਡ ਦਫ਼ਤਰ, ਚੰਡੀਗੜ ਸ਼ਾਹਪੁਰਕੰਡੀ ਡੈਮ ਪ੍ਰੋਜੇਕਟ (ਐਸਪੀਕੇ) ਦੇ ਭਿੰਨ ਭਿੰਨ ਭਾਗਾਂ ਭਾਵ ਐਸਪੀਕੇ ਡੈਮ( ਓਵਰਫਲੋ ਅਤੇ ਗੈਰ-ਓਵਰਫਲੋ ਸ਼ਾਖਾਵਾਂ), ਸਪਕ ਹਾਇਡਲ ਚੈਨਲ, ਹੈੱਡ ਰੈਗੂਲੇਟਰ, ਬਾਈ ਪਾਸ, ਇਨਟੇਕ ਫਾਰ ਵੇ ਢਾਚੇਂ, ਊਰਜਾ ਘਰ, ਟੇਲ ਰੇਸ ਅਤੇ ਪ੍ਰੋਜੇਕਟ ਦੇ ਸਾਰੇ ਇਲੇਕਟਰੋ-ਮਕੈਨੀਕਲ ਭਾਗਾਂ ਦੇ ਡਿਜ਼ਾਇਨ ਅਤੇ ਡਰਾਇੰਗ ਕਾਰਜਾਂ ਨੂੰ ਦੇਖਦਾ ਹੈ | ਇਸ ਪ੍ਰਸ਼ਾਸ਼ਨ ਅਧੀਨ ਪੰਜ ਡਾਇਰੈਕਟੋਰੇਟ ਹਨ ਅਰਥਾਤ ਡੈਮਾਂ, ਪਾਵਰ ਪਲਾਂਟ- II, ਪਾਵਰ ਪਲਾਂਟ- III, ਏਡਬਲਿਉ ਅਤੇ ਐਮ ਅਤੇ ਈ |

7. ਰਣਜੀਤ ਸਾਗਰ ਡੈਮ ਨਿਰਮਾਣ
ਇਹ ਪ੍ਰਸ਼ਾਸ਼ਨ ਰਣਜੀਤ ਸਾਗਰ ਡੈਮ, ਜੋ ਕਿ ਮਿੱਟੀ ਅਤੇ ਬਜਰੀ ਕਵਚ ਦਾ ਬਣਿਆ 160 ਮੀਟਰ ਉੱਚਾ ਇਕ ਬੱਹੁਮੁਖੀ ਨਦੀ ਘਾਟੀ ਪ੍ਰੋਜੇਕਟ ਹੈ, ਦੇ ਨਿਰਮਾਣ/ਮੁਰਮੰਤ/ਸੰਭਾਲ ਕਾਰਜ਼ਾਂ ਨੂੰ ਦੇਖਦਾ ਹੈ |

8. ਰਣਜੀਤ ਸਾਗਰ ਡੈਮ ਡਿਜ਼ਾਇਨ
ਰਣਜੀਤ ਸਾਗਰ ਡੈਮ ਪ੍ਰੋਜੇਕਟ ਸ਼ੁਰੂ ਹੋਣ ਤੋਂ ਬਾਅਦ ਸੰਗਠਨ ਹੇਠਾਂ ਦਿਤੇ ਮੁੱਖ ਕਾਰਜ਼ਾਂ ਵਿਚ ਰੁਝਿੱਆ ਹੋਇਆ ਹੈ:

 1. ਉਪਕਰਣ ਡਾਟਾ ਦੀ ਪ੍ਰੋਸੈਸਿੰਗ ਅਤੇ ਵਿਸ਼ਲੇਸ਼ਨ |
 2. ਬੋਰਡ ਦੇ ਸਲਾਹਕਾਰਾਂ ਅਤੇ ਡੈਮ ਸੁਰਖਿੱਆ ਸਲਾਹਕਾਰ ਕਮੇਟੀ ਦੇ ਵਿਚਾਰ ਲਈ ਮੀਮੋ ਅਤੇ ਰਿਪੋਟਾਂ ਤਿਆਰ ਕਰਨਾ |
 3. ਅਗੇਤੀ ਚੇਤਾਵਨੀ ਪ੍ਰਣਾਲੀ ਦਾ ਵਿਕਾਸ ਕਰਨਾ ਅਤੇ ਹੜ੍ਹ ਰੋਕਥਾਮ ਯੋਜਨਾਵਾਂ ਬਣਾਉਨਾ |
 4. ਭੰਡਾਰਣ ਵਿਨਿਯਮਨ ਅਧਿਐਨ |
 5. ਸਮਾਪਤੀ ਯੋਜਨਾਵਾਂ, ਡਿਜ਼ਾਇਨ ਬਿਓਰਾ ਅਤੇ ਡਾਟਾ ਕਿਤਾਬ ਆਦਿ ਤਿਆਰ ਕਰਨਾ ਤਾਂ ਜੋ ਕਿ ਨਿਰਮਾਣ ਦੌਰਾਨ ਸਿੱਖੇ ਸਬਕਾਂ ਅਤੇ ਤਰਤੀਬ ਅਤੇ ਇਤਿਹਾਸ ਨੂੰ ਰਿਕਾਰਡ ਕੀਤਾ ਜਾ ਸਕੇ

9. ਹੱਦਬੰਦੀ
ਇਹ ਪ੍ਰਸ਼ਾਸ਼ਨ ਪੰਜਾਬ ਵਿਚ ਨਹਿਰਾਂ ਦੀ ਹੱਦਬੰਦੀ ਦੇਖਦਾ ਹੈ | ਹੱਦਬੰਦੀ ਦੇ ਮੁੱਖ ਉਦੇਸ਼ ਹਨ:-

 1. ਨਹਿਰਾਂ ਨੂੰ ਆਪਣੇ ਅਧਿਕਾਰਤ ਨਿਕਾਸ ਦੇ ਸਮਰਥ ਬਣਾ ਕੇ ਕਿਸਾਨਾਂ ਨੂੰ ਨਿਸ਼ਚਿਤ ਅਤੇ ਬਰਾਬਰ ਨਹਿਰੀ ਪਾਣੀ ਦੀ ਸਪਲਾਈ ਕਰਨਾ |
 2. ਨਹਿਰਾਂ ਦੇ ਕਿਨਾਰਿਆਂ ਤੇ ਖੋਰ, ਕਟਾਈ ਅਤੇ ਪਾੜਾਂ ਦੀਆਂ ਬਾਰ ਬਾਰ ਘਟਨਾਵਾਂ ਨੂੰ ਘਟਾਉਣਾ |
 3. ਜਿਹੜੇ ਖੇਤਰਾਂ ਵਿਚ ਪਾਣੀ ਦਾ ਪਧੱਰ ਬਹੁਤ ਉੱਚਾ ਹੈ, ਰਸਾਬ ਘਟਾਉਣਾ ਜਿਸਦੇ ਫਲਸਰੁਪ ਪਾਣੀ ਦਾ ਜਮਾਵੜਾ ਘਟੇਗਾ |
 4. ਮੌਜੁਦਾ ਬੇਮਿਸਾਲ ਚੋੜੇ ਹਿੱਸੇ ਵਾਲੀਆਂ ਕੱਚੀਆਂ/ਬਿਨਾ ਹੱਦਬੰਦੀ ਦੀਆਂ ਨਹਿਰਾਂ ਅਧੀਨ ਆਉਂਦੀ ਜਮੀਨ ਦੀ ਵਰਤੋਂ ਵਰਤੋਂ  ਕਿਫਾਇਤ ਨਾਲ ਕਰਨਾ |
 5. ਕਾਰਜਕਾਰੀ ਕੁਸ਼ਲਤਾ ਨੂੰ ਸੁਧਾਰਨਾ ਅਤੇ ਕਾਰਜਕਾਰੀ ਅਤੇ ਸੰਭਾਲ ਖਰਚੇ ਨੂੰ ਘਟਾਉਣਾ |
 6. ਗਾਰ, ਸਫਾਈ ਅਤੇ ਅੰਤ ਵਿਚ ਸਦੀਵੀ ਘਾਟ ਅਤੇ ਕਾਰੱਜਕਾਰੀ ਕੰਮੀਆਂ ਤੋਂ ਪੀੜਿਤ ਸਮੱਸਿਆਵਾਂ ਵਾਲੀਆਂ ਨਹਿਰਾਂ ਵਿਚ ਸੁਧਾਰ ਲਿਆਉਣਾ |

10. ਯੋਜਨਾਬੰਦੀ
ਯੋਜਨਾਬੰਦੀ ਪ੍ਰਸ਼ਾਸ਼ਨ ਦੀ ਮੁੱਢਲੀ ਡਿਉਟੀ ਪੰਜਾਬ ਸਿੰਚਾਈ ਵਿਭਾਗ ਦੀਆਂ ਸਾਰੀਆਂ ਯੋਜਨਾ ਸਕੀਮਾਂ ਦੀ ਸਲਾਨਾ ਯੋਜਨਾ, ਪੰਜ ਸਾਲਾ ਯੋਜਨਾ ਬਣਾਉਨਾ ਹੈ | ਸਹਾਇਕ ਡਿਉਟੀਆਂ ਜਾਂਚ/ ਵਾਸਤਵਿਕ ਪ੍ਰੋਜੇਕਟ ਰਿਪੋਰਟ/ਲੇਖਾ ਬਣਾਉਨਾ, ਸਿੰਚਾਈ ਹਾਈਡਲ ਜਨਰੇਸ਼ਨ ਯੋਜਨਾਵਾਂ ਬਣਾਉਨਾ ਅਤੇ ਜਾਂਚ ਕਰਨਾ ਅਤੇ ਸਮਾਪਤ ਹੋਏ ਪ੍ਰੋਜੇਕਟਾਂ ਦਾ ਤਰਤੀਬਵਾਰ ਮੁਲਾਂਕਣ ਕਰਨਾ ਅਤੇ ਨਵੇਂ ਪ੍ਰੋਜੇਕਟਾਂ ਦੀ ਯੋਜਨਾ ਅਤੇ ਨਾਲ ਹੀ ਜਾਰੀ ਪ੍ਰੋਜੇਕਟਾਂ ਨੂੰ ਸੁਧਾਰਨ ਲਈ ਉਚਿਤ ਦਿਸ਼ਾ ਨਿਰਦੇਸ਼ਾਂ ਦਾ ਵਿਕਾਸ ਕਰਨਾ ਹੈ | ਚੀਫ਼ ਇੰਜ਼ਨਿਅਰ/ ਯੋਜ਼ਨਾ ਪੰਜਾਬ ਦੰਡ ਬੋਰਡ ਦੇ ਚੇਆਰਮੈਨ ਵਜੋਂ ਵੀ ਕਾਰਜ ਕਰ ਰਿਹਾ ਹੈ |

11. ਸਿੰਚਾਈ ਅਤੇ ਊਰਜਾ ਖੋਜ
ਪੰਜਾਬ ਸਿੰਚਾਈ ਅਤੇ ਊਰਜਾ ਖੌਜ ਸੰਸਥਾਨ ਅਮ੍ਰਿਤਸਰ ਦਾ ਉਦੇਸ਼ ਨੀਂਹ ਇੰਜ਼ਨਿਅਰਿੰਗ, ਕੰਕਰੀਟ ਤਕਨੀਕ, ਹਾਈਡਰੋਲਿਕ ਮਾਡਲ ਅਧਿਐਨ, ਭੂ ਸੁਧਾਰ, ਹਾਈਡਰੋਲੋਜੀ ਅਤੇ ਜਮੀਨੀ ਪਾਣੀ ਆਦਿ ਨਾਲ ਸੰਬਧਤ ਕਈਂ ਵਿਸ਼ਿਆਂ ਦੀ ਬੁਨਿਆਦੀ ਖੋਜ ਅਧਿਐਨ ਨਾਲ ਸੰਬਧਤ ਖੋਜ ਪੜਤਾਲਾਂ ਕਰਨਾ ਹੈ |  ਇਹ ਸੰਸਥਾਨ ਬਹੁਤ ਵਾਜਬ ਕੀਮਤ ਤੇ ਜਮਾਵਰਤੀ ਕਾਰਜਾਂ ਨੂੰ ਵੀ ਕਬੂਲ ਕਰਦਾ ਹੈ ਅਤੇ ਪੰਜਾਬ ਵਿਚ ਭਿੰਨ ਭਿੰਨ ਸਰਕਾਰੀ, ਅਰਧ-ਸਰਕਾਰੀ ਅਤੇ ਨਿਜੀ ਸੰਗਠਨਾ, ਨਾਲ ਲਗਦੇ ਰਾਜਾਂ ਅਤੇ ਦੁਸਰੀਆਂ ਨਿਜੀ ਏਜੰਸੀਆਂ ਨੂੰ ਖੇਤ ਅਤੇ ਪ੍ਰਯੋਗਸ਼ਾਲਾ ਵਿਚ ਮਾਡਲ ਜਾਂਚ ਅਤੇ ਵਿਸ਼ਲੇਸ਼ਕ ਸਹੂਲਤਾਂ ਪ੍ਰ੍ਦਾਨ ਕਰਦਾ ਹੈ |

12. ਚੌਕਸੀ
ਸਿੰਚਾਈ ਵਿਭਾਗ ਦੇ ਭਿੰਨ ਭਿੰਨ ਖੇਤਰੀ, ਪ੍ਰੋਜੇਕਟ ਅਤੇ ਡਿਜਾਇਨ ਦਫ਼ਤਰਾਂ ਦੀ ਜਾਂਚ ਕਰਨ ਲਈ ਸਿੰਚਾਈ ਵਿਭਾਗ ਅੰਦਰ ਇਕ ਚੌਕਸੀ ਵਿੰਗ ਹੈ | ਚੌਕਸੀ ਵਿੰਗ ਦੇ ਨਿੱਤਾਪ੍ਰਤੀ ਦੇ ਕਾਰਜ ਹੇਠਾਂ ਦਿਤੇ ਹਨ:-

 1. ਭਿੰਨ ਭਿੰਨ ਸਮੱਗਰੀਆਂ ਵਿਚ ਵਾਧਾ/ਘਾਟਾ ਰੋਕਨ ਲਈ ਪ੍ਰੋਜੇਕਟ ਦੇ ਮਹੱਤਵਪੁਰਣ ਅਨੁਮਾਨਾ/ ਵਿਸਤਾਰ ਅਨੁਮਾਨਾ ਨੂੰ ਮੋਕੇ ਤੇ ਜਾਂਚਣਾ |
 2. ਜਾਰੀ ਕਾਰਜ ਦੀ ਕਿਸੇ ਵੀ ਅਵਸਥਾ ਤੇ (ਕ) ਗੁਣਵੱਤਾ (ਖ) ਵੇਰਵਾ (ਗ) ਸੂਚੀਬੱਧ ਪ੍ਰੋਗ੍ਰਾਮ ਅਨੁਸਾਰ ਪਾਲਨਾ ਅਤੇ (ਘ) ਨਿਰਮਾਣ ਦੋਰਾਨ ਅਨੁਚਿਤ ਫਰਕ ਨੂੰ ਰੋਕਨ ਲਈ (ਚ) ਏਜੰਸੀਆਂ ਨੂੰ ਅਨੁਚਿਤ/ਵਾਧੁ ਭੁਗਤਾਨ ਰੋਕਨਾ (ਛ) ਪਹਿਲਾਂ ਕੀਤੇ ਗੱਲਤ ਭੁਗਤਾਨਾ ਦੀ ਵਸੂਲੀ ਕਰਨਾ ਨੂੰ ਯਕੀਨੀ ਬਣਾਉਨ ਲਈ ਮਹੱਤਵਪੁਰਨ ਕਾਰਜਾਂ ਦੇ ਅਨੁਪਾਤ ਜਾਂਚ ਕਰਨਾ |
 3. ਉਚਿਤ ਕੀਮਤਾਂ, ਸ਼ਰਤਾਂ ਅਤੇ ਵੇਰਵਿਆਂ ਵਿਚ ਅਸਪਸ਼ਟਤਾ ਰੋਕਨ ਲਈ ਸਮਾਪਤ ਠੇਕਿਆਂ ਦੇ ਅਨੁਪਾਤ ਦੀ ਜਾਂਚ ਕਰਨਾ |
 4. ਮਿਣਤੀਆਂ ਅਤੇ ਮੰਜ਼ੂਰ ਕੀਮਤਾਂ ਦੇ ਖਿਲਾਫ਼ ਭੁਗਤਾਨ ਕੀਤੀਆਂ ਕੀਮਤਾਂ ਦੇ ਹਵਾਲੇ ਨਾਲ ਅੰਤਮ ਭੁਗਤਾਨ ਤੋਂ ਬਾਦ ਬਿਲਾਂ ਦੇ ਅਨੁਪਾਤ ਦੀ ਜਾਂਚ ਕਰਨਾ | ਅਨੇਕ ਅਜਿਹੀਆਂ ਵਸਤਾਂ ਦੇ ਭੁਗਤਾਨ ਨੂੰ ਵੀ ਰੋਕਨਾ ਜੋ ਅਸਲ ਠੇਕੇ ਵਿਚ ਨਹੀ ਹਨ |
 5. ਡਿਜਾਇਨ ਦੀ ਮੰਜ਼ੂਰੀ, ਡਰਾਇੰਗ, ਅਨੁ੍ਮਾਨ, ਟੈਂਡਰ, ਏਜੰਸੀਆਂ ਦੇ ਅੰਤਮ ਬਿਲਾਂ ਵਿਚ ਦੇਰੀ ਰੋਕਨ ਲਈ ਡਵੀਜ਼ਨ/ਸਰਕਲ ਦਫ਼ਤਰਾਂ ਦੀ ਸਮੇਂ ਸਮੇਂ ਸਿਰ ਜਾਂਚ | ਟੈਡਰਾਂ ਵਿਚ ਪ੍ਰਚਲੱਤ ਕੀਮਤਾਂ ਦੀ ਸੁੱਚੀ ਨਾਲੋ ਵੱਧ ਕੀਮਤਾਂ ਦੀ ਮੰਜ਼ੂਰੀ ਦੇਣ ਦੀ ਬਿਰਤੀ ਤੇ ਵੀ ਨਕੇਲ ਕਸਨਾ |
 6. ਨਿਕਾਸੀਆਂ ਨਾਲ ਛੇੜਛਾੜ ਰੋਕਨ ਲਈ ਭਿੰਨ ਭਿੰਨ ਸਿੰਚਾਈ ਨਹਿਰਾਂ ਦੀ ਅਚਾਨਕ ਜਾਂਚ ਕਰਨਾ ਅਤੇ ਇਸ ਤਰਾਂ ਸਿੰਚਾਈ  ਸਪਲਾਈ ਦੀ ਬਰਾਬਰ ਵੰਡ ਨੂੰ ਯਕੀਨੀ ਬਣਾਉਨਾ |
 7. ਖੇਤਰ ਵਿਚ ਕਾਰਜ ਦੀ ਕੁਸ਼ਲਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਨ ਲਈ ਭਿੰਨ ਭਿੰਨ ਨਿਯਮਾ ਅਤੇ ਵਿਧੀਆਂ ਵਿਚਲੇ ਨੁਕਸਾਂ ਅਤੇ ਅਸਪਸ਼ਟਤਾਵਾਂ ਨੂੰ ਸਰਕਾਰ/ਚੀਫ਼ ਇੰਜ਼ਨਿਅਰ ਦੇ ਧਿਆਨ ਵਿਚ ਲਿਆਉਣਾ |
 8. ਜਦੋਂ ਵੀ ਸੰਭਵ ਹੋਵੇ, ਆਧੁਨਿਕ ਤਕਨੀਕਾਂ/ਸਿੰਚਾਈ ਢਾਚਿਆਂ ਦੇ ਡਿਜਾਇਨ ਅਤੇ ਨਿਰਮਾਣ ਦੀਆ ਤਰਕੀਬਾਂ ਦੱਸਣਾ |
 9. ਰਾਜ ਚੌਕਸੀ ਵਿਭਾਗ ਨੂੰ ਤਕਨੀਕੀ ਸਲਾਹ ਦੇਣਾ ਅਤੇ ਆਡਿਟ ਇਤਰਾਜਾਂ, ਡ੍ਰਾਫਟ ਪੈਰਾ, ਬਿਲਾਂ ਅਤੇ ਠੇਕਿਆਂ ਆਦਿ ਵਿਚ ਲਏ ਗਏ ਤਕਨੀਕੀ ਨੁਕਤਿਆਂ ਨੂੰ ਠੀਕ ਕਰਨ ਵਿਚ ਸਿੰਚਾਈ  ਵਿਭਾਗ ਅਤੇ ਪੰਜਾਬ ਅਕਾਂਉਟੈਂਟ ਜਨਰਲ ਦੀ ਮਦੱਦ ਕਰਨਾ |

6.  ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

        ਉੱਪਰ ਦਿਤੇ ਵੇਰਵੇ ਅਨੁਸਾਰ |

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ:

ਪੰਜਾਬ ਪਾਣੀ ਸਰੋਤ ਪ੍ਰਬੰਧ ਅਤੇ ਵਿਕਾਸ ਕਾਰਪੋਰੇਸ਼ਨ (ਪੀ ਡ੍ਬਲਿਯੂ ਆਰ ਐਮ ਅਤੇ ਡੀਸੀ):
ਪੰਜਾਬ ਰਾਜ ਟਿਉਬਵੈਲ ਕਾਰਪੋਰੇਸ਼ਨ ਹੁਣ ਪੰਜਾਬ ਪਾਣੀ ਸਰੋਤ ਪ੍ਰਬੰਧ ਅਤੇ ਵਿਕਾਸ ਕਾਰਪੋਰੇਸ਼ਨ (ਪੀ ਡ੍ਬਲਿਯੂ ਆਰ ਐਮ ਅਤੇ ਡੀਸੀ) ਪੰਜਾਬ ਰਾਜ ਵਿਚ ਜਮੀਨੀ ਪਾਣੀ ਸਰੋਤਾਂ ਦੀ ਵਰਤੋਂ ਦੇ ਮੁੱਖ ਉਦੇਸ਼ ਨਾਲ ਦਸਬੰਰ, 1970 ਵਿਚ ਬਣਾਈ ਗਈ ਇਸ ਤਰਾਂ ਰਾਜ ਦੇ ਸਭ ਤੋਂ ਪਛੱੜੇ ਕੰਡੀ ਖੇਤਰ ਜਿਹੜਾ ਪਾਣੀ ਦੇ ਡੂੰਘੇ ਪਧੱਰ ਅਤੇ ਮੁਸ਼ਕਿਲ ਅੰਦਰੂਨੀ ਭੋਂ ਬਣਤਰ ਕਾਰਨ ਹੋਰ ਸਿੰਚਾਈ ਸਾਧਨਾ ਤੋਂ ਵਾਂਝਾ ਹੈ ਵਿਚ ਡੂੰਘੇ ਟਿਉਬਵੈਲਾਂ ਦੀ ਸਥਾਪਨਾ ਦੁਆਰਾ ਕਿਸਾਨਾ ਨੂੰ ਸਿੰਚਾਈ ਸਹੂਲਤਾਂ ਪ੍ਰ੍ਦਾਨ ਕਰ ਰਹੀ ਹੈ |

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਵਿਭਾਗੀ ਵੈਬਸਾਇਟ
ਦਫ਼ਤਰ
ਚੈਅਰਮੈਨ
ਸ਼੍ਰੀ ਏ ਐਸ ਮਿਗਲਾਨੀ, ਆਈਏਐਸ
- 0172-2790790 -
ਮੈਨੇਜਿੰਗ ਡਾਇਰੈਕਟਰ
ਸ਼੍ਰੀ ਆਨੰਦ ਕੁਮਾਰ ਓਝਾ
- 0172-2790790 -

 

8.  ਅਹਿਮ ਦਸਤਾਵੇਜ਼:

S. No. Details Download Link

 Office Manuals

1 Irrigation Manual of Orders
2 A Manual of Irrigation Practice Vol. I
3 A Manual of Irrigation Practice Vol. II
4 A Manual of Administration
5 PWD Code
6 The Canal and Drainage Act 1873
7 Punjab Govt. Gaz. (Extra), November 11, 2014
8 Irrigation Branch - Revenue Manual I
9 Irrigation Branch - Revenue Manual II
10 Irrigation Branch - Revenue Manual III
11 Irrigation Branch - Revenue Manual IV

 

ਬਿਓਰੇਵਾਰ ਜਾਣਕਾਰੀ ਲਈ:

ਵਿਭਾਗੀ ਵੈੱਬਸਾਈਟ: www.pbirrigation.gov.in