ਅਮਲਾ ਵਿਭਾਗ ਅਮਲਾ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ :  ਅਮਲਾ ਵਿਭਾਗ

2.  ਇਨਚਾਰਜ ਮੰਤਰੀ:

ਨਾਮ -ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਪੰਜਾਬ
cmo
@punjab.gov.in
0172-2740325,
2740769,
2743463
0172-2741458,
2741322
- -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀ ਕਰਨ ਅਵਤਾਰ ਸਿੰਘ, ਆਈਏਐਸ
ਮੁੱਖ ਸਕੱਤਰ ਪੰਜਾਬ
cs@punjab.gov.in 0172-2740156
0172-2740860
- 9501822666

 

4. ਵਿਭਾਗੀ ਮੁੱਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਇਲ
ਸ਼੍ਰੀ ਕ੍ਰਿਸ਼ਨ ਕੁਮਾਰ ਆਈਏਐਸ
ਸਕੱਤਰ
secypers@punjab.gov.in 0172-2740553 - -

 

5.  ਵਿਭਾਗ ਦੇ ਕਰਜਕਾਰੀ ਨਿਯਮ:

(ੳ) ਅਮਲਾ ਨੀਤੀਆਂ

 1. ਅਮਲਾ ਅਤੇ ਸੇਵਾਵਾਂ ਮਾਮਲਿਆਂ ਸਬੰਧੀ ਨੀਤੀ ਬਣਾਉਣਾ
 2. ਹੇਠ ਲਿਖਿਆਂ ਨਾਲ ਸਾਰੇ ਮਾਮਲੇ -
  • ਪੰਜਾਬ ਸਿਵਲ ਸੇਵਾਵਾਂ (ਸਟੈਨੋਗ੍ਰਾਫਰਾਂ ਅਤੇ ਸਟੈਨੋ- ਟਾਇਪਿਸਟਾਂ ਦੀ ਤਰੱਕੀ) ਨਿਯਮ, 1961;
  • ਪੰਜਾਬ ਸਿਵਲ ਸੇਵਾਵਾਂ (ਤਰੱਕੀ ਰਾਹੀਂ ਨਿਯੁਕਤੀ) ਨਿਯਮ, 1962;
  • ਪੰਜਾਬ ਰਾਜ (ਸ਼੍ਰੇਣੀ 4 ) ਸੇਵਾ ਨਿਯਮ, 1963;
  • ਸਰਕਾਰੀ ਕਰਮਚਾਰੀ ਆਚਰਣ ਨਿਯਮ, 1966;
  • ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮ, 1970;
  • ਪੰਜਾਬ ਸਿਵਲ ਸੇਵਾਵਾਂ (ਸਮਾਂ-ਪੂਰਵ ਰਿਟਾਇਰਮੈਂਟ) ਨਿਯਮ, 1975 ਅਤੇ
  •  ਸਹਾਇਕ ਗ੍ਰੇਡ ਪ੍ਰੀਖਿਆ ਨਿਯਮ, 1984 |
 3. ਉਨ੍ਹਾਂ ਅਫਸਰਾਂ ਜਿਨ੍ਹਾਂ ਦਾ ਆਚਰਣ ਜਾਂਚ ਅਧੀਨ ਹੈ, ਦੀ ਸੇਵਾਮੁਕਤੀ ਅਤੇ ਤਰੱਕੀ ਅਤੇ ਉਨ੍ਹਾਂ ਨਾਲ ਜੁੜੇ ਮਾਮਲਿਆਂ ਸਬੰਧੀ ਸਾਰੇ ਮਾਮਲੇ ਅਤੇ ਪ੍ਰਕਿਆ |
 4. ਹੇਠ ਲਿਖਿਆਂ ਸਬੰਧੀ ਨੀਤੀ-
  • ਦਰਜਾ-4  ਕਰਮਚਾਰੀਆਂ ਦੀ ਦਰਜਾ 3 ਤੇ ਤਰੱਕੀ;
  • ਵਿਭਾਗ ਦੇ ਮੁਖੀਆਂ ਦੀ ਨਿਯੁਕਤੀ, ਤਰੱਕੀ, ਤੈਨਾਤੀ ਅਤੇ ਕਾਰਜਕਾਲ ਆਦਿ ਜਿਸ ਵਿਚ ਉਨ੍ਹਾਂ ਨੂੰ ਸਥਾਈ ਕਰਨਾ ਵੀ ਸ਼ਾਮਲ ਹੈ;
  •  ਵਿਭਾਗ਼ਾਂ ਦੇ ਮੁਖੀਆਂ ਦੀਆਂ ਆਸਾਮੀਆਂ ਦੀ ਸਿਰਜਨਾ ਅਤੇ  ਘੋਸ਼ਣਾ ਜਿਸ ਵਿਚ ਨਾਮਾਵਲੀ ਵਿਚ ਤਬਦੀਲੀ ਸ਼ਾਮਲ ਹੈ;
  • ਵਿਭਾਗ਼ੀ ਟੈੱਸਟ ਅਤੇ ਪ੍ਰੀਖਿਆਵਾਂ;
  • ਸਰਕਾਰੀ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਦੇ ਹੋਰ ਵਿਭਾਗਾਂ ਵਿਚ ਜਾਂ ਹੋਰ ਸਰਕਾਰਾਂ ਅਧੀਨ ਪ੍ਰਾਈਵੇਟ ਰੁਜ਼ਗਾਰ ਜਾਂ ਰੁਜ਼ਗਾਰ ਦੀ ਮੰਗ ਕਰਨੀ;
  • ਸਰਕਾਰੀ ਮੁਲਾਜ਼ਮਾਂ ਵੱਲੋਂ ਪ੍ਰਤੀਨਿਧਤਾ ਅਤੇ ਆਵੇਦਨ ਪੱਤਰ;
  • ਅਸਥਾਈ ਆਸਾਮੀਆਂ ਦੀ ਸਥਾਈ ਅਸਾਮੀਆਂ ਵਿਚ ਤਬਦੀਲੀ ਕਰਨੀ;
  • ਸਰਕਾਰੀ ਕਰਮਚਾਰੀਆਂ ਦੇ ਸੰਗਠਨਾ ਨੂੰ ਮਾਨਤਾ ਦੇਣੀ;
  • ਸਰਕਾਰੀ ਕਰਮਚਾਰੀਆਂ ਜਿਨ੍ਹਾਂ ਦੀ ਡਿਊ੍ਵਟੀ ਸਮੇਂ ਮੌਤ ਹੋ ਗਈ ਹੋਵੇ ਦੇ ਪਰਿਵਾਰਾਂ ਨੂੰ ਅਨੁਗ੍ਰ੍ਹਿ ਗ੍ਰਾਂਟ ਅਤੇ ਹੋਰ ਸਹੂਲਤਾਂ ਦੇਣੀਆਂ;
  • ਸਰਕਾਰੀ ਕਰਮਚਾਰੀਆਂ ਦੇ ਨਾਂਮ ਤੇ ਸਥਾਨਾਂ ਅਤੇ ਸੰਸਥਾਵਾਂ ਦਾ ਨਾਮ ਰੱਖਣਾ:
  • ਸਰਕਾਰੀ ਕਰਮਚਾਰੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਮਨਜ਼ੂਰੀ ਦੇਣੀ;
  • ਦਰਜਾ-4  ਕਰਮਚਾਰੀਆਂ ਨੂੰ ਘਰੇਲੂ ਨੌਕਰ ਵੱਜੋਂ ਰੁਜ਼ਗਾਰ ਦੇਣਾ;
  • ਸਰਕਾਰੀ ਕਰਮਚਾਰੀ ਜੋ ਵਿਦੇਸ਼ੀ ਭਾਸ਼ਾ ਸਿੱਖਦੇ ਹਨ, ਨੂੰ ਰਿਆਇਤ ਦੇਣਾ;
  • ਸਰਕਾਰੀ ਕਰਮਚਾਰੀਆਂ ਨੂੰ ਅਗੇਤੀ ਤਨਖਾਹ-ਤਰੱਕੀ, ਪ੍ਰੋਤਸਾਹਨ ਅਤੇ ਇਨਾਮ ਦੇਣਾ;
  • ਦਫਤਰੀ ਹਾਜ਼ਰੀ ਵਿਚ ਸਮੇਂ ਦੀ ਪਾਲਣਾ ਕਰਨੀ;
  • ਛੁੱਟੀਆ, ਕੰਮ ਕਰਨ ਦਾ ਸਮਾਂ, ਅਚਨਚੇਤ ਛੁੱਟੀ, ਕਮਾਈ ਛੁੱਟੀ ਅਤੇ ਖਾਸ ਅਚਨਚੇਤ ਛੁੱਟੀ ਆਦਿ;
  • ਸਰਕਾਰੀ ਕਰਮਚਾਰੀਆਂ ਦੀ ਪ੍ਰਤਿ ਨਿਯੁਕਤੀ ਕਰਨੀ;
  • ਸਰਕਾਰੀ ਕਰਮਚਾਰੀਆਂ ਨੂੰ ਯਾਤਰਾ ਵਿਚ ਰਿਆਇਤ ਦੇਣਾ;
  • ਸੇਵਾ ਕਿਤਾਬਾਂ ਅਤੇ ਨਿੱਜੀ ਫਾਈਲਾਂ ਦੀ ਸੰਭਾਲ ਕਰਨੀ;
  • ਸਰਕਾਰੀ ਕਰਮਚਾਰੀਆਂ ਦੇ ਜਨਮ ਮਿਤੀ ਵਿਚ ਬਦਲਾਬ ਕਰਨਾ;
  • ਸਰਕਾਰੀ ਕਰਮਚਾਰੀਆਂ ਦੇ ਨਾਮ ਦੀ ਤਬਦੀਲੀ ਕਰਨੀ
  • ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਆਦਿ ਵੱਲੋਂ ਸਿਫਾਰਸ਼ ਕੀਤੇ ਉਮੀਦਵਾਰਾਂ ਦੇ ਮਾਮਲੇ ਵਿਚ ਨਿਯੁਕਤੀ ਦਾ ਸਮਾਂ ਨਿਸ਼ਚਿਤ ਕਰਨਾ;
  • ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਪੱਕਾ ਕਰਨਾ;
  • ਦਫਤਰਾਂ ਦਾ ਵਰਗ਼ੀਕਰਨ ਕਰਨਾ;
  • ਸੇਵਾਵਾਂ ਦਾ ਵਰਗੀਕਰਨ ਅਤੇ ਗਜ਼ਟਿਡ ਅਤੇ ਨਾਨ-ਗਜ਼ਟਿਡ ਆਸਾਮੀਆਂ ਦੀ ਘੋਸ਼ਣਾ ਕਰਨਾ; ਅਤੇ
  • ਸਰਕਾਰੀ ਸਰਪ੍ਰਸਤੀ ਪ੍ਰਾਪਤ ਸਰਕਾਰੀ ਕਰਮਚਾਰੀਆਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਨਿੱਜੀ ਸੰਸਥਾਵਾਂ ਵਿਚ ਰੁਜ਼ਗਾਰ ਦੇਣਾ |
 5. ਪਬਲਿਕ ਸੈਕਟਰ ਸੰਸਥਾਵਾਂ, ਕਾਰਪੋਰੇਸ਼ਨਾਂ ਅਤੇ ਬੋਰਡਾਂ ਆਦਿ ਦੇ ਚੇਅਰਮੈਨ, ਮੈਨੇਜਿੰਗ ਡਾਇਰੈਕਟਰਾਂ ਦੀਆਂ ਅਸਾਮੀਆਂ ਦੀਆਂ ਨਿਯੁਕਤੀਆਂ ਸਮੇਤ, ਨਿਯੁਕਤੀਆਂ, ਬਦਲੀਆਂ, ਅਤੇ ਅਨੁਸਾਸ਼ਨੀ ਮਾਮਲਿਆਂ ਨਾਲ ਸਬੰਧਤ ਪੰਜਾਬ ਸਰਕਾਰ ਦੇ ਕਰਜਕਾਰੀ ਨਿਯਮਾਂ ਅਧੀਨ ਲੋੜੀਂਦੇ ਅਨੁਸਾਰ ਮੁਖ ਮੰਤਰੀ ਨੂੰ ਪੇਸ਼ ਕੀਤੇ ਜਾਣ ਵਾਲੇ ਦੂਸਰੇ ਵਿਭਾਗ਼ਾਂ ਦੇ ਹਵਾਲੇ |
 6. ਪੰਜਾਬ ਲੋਕ ਸੇਵਾ ਕਮਿਸ਼ਨ, ਅਧੀਨ ਸੇਵਾਵਾਂ ਚੋਣ ਬੋਰਡ ਅਤੇ ਹੋਰ ਕੋਈ ਭਰਤੀ ਕਮੇਟੀ  ਜਾਂ ਏਜੰਸੀ ਜਾਂ ਕਿਸੇ ਹੋਰ ਨਾਲ ਸਬੰਧਤ ਸਾਰੇ ਮਾਮਲੇ |
 7. ਭਰਤੀ ਦੀ ਜਨਰਲ ਨੀਤੀ ਨੂੰ ਛੱਡ ਕੇ ਆਸਾਮੀਆਂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਅਧਿਕਾਰ ਵਿਚੋਂ ਬਾਹਰ ਕੱਢਣਾ |
 8. ਪੰਜਾਬ ਸਿਵਲ ਸਰਵਿਸਜ਼ ਰੂਲਜ਼ ਜਿਲਦ-1, ਭਾਗ-1 ਦੇ ਨਿਯਮ 3.17 ਅਧੀਨ ਤੈਨਾਤੀਆਂ ਅਤੇ ਬਦਲੀਆਂ ਕਰਨੀਆਂ ਜਿਸ ਵਿਚ ਅੰਤਰ-ਵਿਭਾਗ਼ੀ ਬਦਲੀਆਂ ਵੀ ਸ਼ਾਮਲ ਹਨ |
 9. ਨਮੁਨਾ ਸੇਵਾ ਨਿਯਮ ਬਣਾਉਣੇ ਅਤੇ ਵਿਭਿੰਨ ਵਿਭਾਗਾਂ ਦੁਆਰਾ ਬਣਾਏ ਸੇਵਾ ਨਿਯਮਾ ਦਾ ਨਿਰੀਖਣ ਕਰਨਾ |
 10. ਸਰਕਾਰੀ ਕਰਮਚਾਰੀਆਂ ਦੀਆਂ ਸਾਲਾਨਾ ਗ਼ੁਪਤ ਰਿਪੋਰਟਾਂ ਸਬੰਧੀ ਗ਼ੁਪਤ-ਪੱਤਰੀ ਨਿਯਮ ਅਤੇ ਨੀਤੀ ਬਣਾਉਣਾ ਅਤੇ ਸੋਧ ਕਰਨਾ |
 11. ਰਾਜ ਸੇਵਾਵਾਂ ਵਿਚ ਰੁਜਗਾਰ ਹਿਤ ਵਿਅਕਤੀਆਂ ਦੇ ਵਿਭਿੰਨ ਵਰਗਾਂ ਲਈ ਤਰਜੀਹੀ ਸੂਚੀ ਤਿਆਰ ਕਰਨਾ |
 12. ਸੇਵਾ ਮਾਮਲਿਆਂ ਵਿਚ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦਾ ਸੰਕਲਨ ਕਰਨਾ |
 13. ਮਰਹੂਮ ਸਰਕਾਰੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਲਾਭ ਦੇਣ ਸਬੰਧੀ ਮਾਮਲੇ |
 14. ਸਰਕਾਰੀ ਕਰਮਚਾਰੀਆਂ ਦੀਆਂ ਮੰਗ਼ਾਂ |  
 15. ਤਨਖਾਹ-ਕਮਿਸ਼ਨ ਨਿਯੁਕਤੀ, ਨਿਯਮ ਅਤੇ ਇਸ ਦੀਆਂ ਸ਼ਰਤਾਂ |
 16. ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬ ਦੀ ਨੁਮਾਇੰਦਗੀ ਸਬੰਧੀ ਮਾਮਲੇ |
 17. ਕਾਰਜਕਾਰੀ ਵਿਭਾਗ਼ਾਂ ਦੇ ਮੁਖੀਆਂ ਨੂੰ ਸਕੱਤਰੇਤ ਦਰਜਾ ਪ੍ਰਦਾਨ ਕਰਨਾ |
 18. ਰਾਜ ਪ੍ਰ੍ਬੰਧਕੀ ਅਦਾਲਤ |
 19. ਸਰਕਾਰੀ ਵਿਭਾਗਾਂ ਅਤੇ ਅਰਧ-ਸਰਕਾਰੀ ਸੰਸਥਾਵਾਂ ਅਤੇ ਪਬਲਿਕ ਸੈਕਟਰ ਅਦਾਰਿਆਂ ਦੇ ਵਾਧੂ ਸਟਾਫ ਦਾ ਸਮਾਯੋਜਨ ਕਰਨ ਸਬੰਧੀ ਸਾਰੇ ਮਾਮਲੇ |

ਅ.  ਸਿਖਲਾਈ

 1. ਹੇਠ ਲਿਖਿਆਂ ਸਮੇਤ ਪ੍ਰਸ਼ਾਸ਼ਨਿਕ ਸਿਖਲਾਈ, ਖੋਜ ਅਤੇ ਸੰਬੱਧਤ ਗਤੀਵਿਧੀਆਂ ਨਾਲ ਜੁੜੀ ਨੀਤੀ ਬਾਬਤ ਸਾਰੇ ਮਾਮਲੇ::-
  • ਸਰਕਾਰੀ, ਸਰਕਾਰ ਅਧੀਨ ਅਦਾਰੇ, ਪੰਚਾਇਤੀ ਰਾਜ ਸੰਸਥਾਨਾ ਅਤੇ ਸਥਾਨਕ ਸੰਸਥਾਵਾਂ ਆਦਿ ਵਿਚ ਆਗਮਨ ਅਤੇ ਮੱਧ ਸੇਵਾ ਨਿਰਮਾਣ ਡਿਜਾਇਨ ਕਰਨਾ ਅਤੇ ਚਲਾਉਣਾ|
  • ਗੁਣਵਤਾ ਨੂੰ ਯਕੀਨੀ ਬਣਾਉਣ ਲਈ ਅਤੇ ਰਾਜ ਦੇ ਸਰੋਤਾਂ ਨੂੰ ਸੁਯੋਗ ਬਣਾਉਣ ਲਈ ਰਾਜ ਦੇ ਵਿਭਾਗੀ ਸਿਖਲਾਈ ਸੰਸਥਾਨਾ ਨਾਲ ਤਾਲਮੇਲ |
  • ਸਿਖਲਾਈ ਪ੍ਰੋਗ੍ਰਾਮਾਨੁੰ ਬਣਾਉਣ ਅਤੇ ਚ੍ਲਾਉਣ ਲਈ ਅਤੇ ਪ੍ਰਸ਼ਾਸ਼ਨ ਦੀ ਵਿਭਿੰਨ ਖੇਤਰਾਂ ਵਿਚ ਸਿਖਅਕਾਂ ਦੇ ਵਿਕਾਸ ਹਿਤ ਪਧੱਰ ਅਤੇ ਦਿਸ਼ਾ ਨਿਰਦੇਸ਼ ਨਿਰ੍ਧਾਰਤ ਕਰਨਾ |
  • ਨੀਤੀ, ਸਿਲੇਬਸ ਅਤੇ ਵਿਭਾਗੀ ਪ੍ਰਿਖਿਆ ਅਤੇ ਇਮਤਿਹਾਨ ਲੈਣਾ |
  • ਪ੍ਰ੍ਸ਼ਾਸ਼ਨ ਅਤੇ ਜਨ ਨੀਤੀ ਖੋਜ ਵਿਚ ਅਧਿਐਨ |
  • ਪਸ਼ਾਸ਼ਨ ਦੇ ਵਿਭਿੰਨ ਖੇਤਰਾਂ ਵਿਚ ਅਜਿਹੀਆਂ ਗਤੀਵਿਧੀਆਂ ਚਲਾਉਣ ਲਈ ਖੋਜ ਅਤੇ ਸਿਖਲਾਈ ਸਹਿਯੋਗੀ ਦਾ ਵਿਕਾਸ, ਅਤੇ
  • ਸਿਖਲਾਈ, ਪ੍ਰਮਾਣੀਕਰਣ, ਤਾਲਮੇਲ ਅਤੇ ਸ੍ਮੁਚੇ ਰਾਜ ਲਈ ਮਿਆਰ ਸਥਾਪਿਤ ਕਰਨਾ |
 2. ਮਹਾਤਮਾਂ ਗਾਂਧੀ ਇੰਸਟੀਚਿਉਟ ਆਫ ਪਬਲਿਕ ਐਡ੍ਮਿਨਿਸਟ੍ਰੇਸ਼ਨ ਪੰਜਾਬ, ਸਾ ਏਪੇਕਸ ਸਟੇਟ ਇੰਸਟੀਚਿਉਟ ਫਾਰ ਐਡ੍ਮਿਨਿਸਟਰੇਟਿਵ ਰਿਸਰਚ ਐਡ ਇਨ ਪਬਲਿਕ ਐਡ੍ਮਿਨਿਸਟ੍ਰੇਸ਼ਨ ਨਾਲ ਸੰਬਧਤ ਸਾਰੇ ਮਾਮਲੇ |
 3.  ਭਾਰਤੀ ਪ੍ਰਸ਼ਾਸਨਿਕ ਸੇਵਾਵਾਂ, ਭਾਰਤੀ ਪੁਲਿਸ ਸੇਵਾਵਾਂ ਅਤੇ ਹੋਰ ਅਫਸਰਾਂ ਨਾਲ ਸਬੰਧਤ ਸਿਖਲਾਈ |
 4. ਭਾਰਤੀ ਪ੍ਰਸ਼ਾਸਨਿਕ ਸੇਵਾਵਾਂ, ਭਾਰਤੀ ਪੁਲਿਸ ਸੇਵਾਵਾਂ ਅਤੇ ਪੰਜਾਬ ਸਿਵਲ ਸੇਵਾਵਾਂ (ਕਰਜਕਾਰੀ ਸ਼ਾਖਾ ) ਨਾਲ ਸਬੰਧਤ ਪਰਖ ਅਧੀਨ ਅਮਲੇ ਦੀ ਸਿਖਲਾਈ |
 5. ਨਤੀਜਾ ਰੁਪਰੇਖਾ ਦਸਤਾਵੇਜ ਦਾ ਕਾਰਜ |

ੲ.  ਅਦਾਰਾ ਮਾਮਲੇ

 1. ਭਾਰਤੀ ਪ੍ਰਸ਼ਾਸਨਿਕ ਸੇਵਾ ਅਤੇ ਪੰਜਾਬ ਸਿਵਲ ਸੇਵਾਵਾਂ(ਕਾਰਜਕਾਰੀ ਸ਼ਾਖਾ) ਦੇ ਕਾਡਰ ਨਿਸ਼ਚਿਤ ਕਰਨਾ ਅਤੇ ਵਿਭਿੰਨ ਸ੍ਕੇਲਾਂ ਵਿਚ ਅਸਾਮੀਆਂ ਦਾ ਨਿਰੀਖਣ ਕਰਨਾ ਅਤੇ ਸਿਰਜਨ ਕਰਨਾ |
 2. ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਅਤੇ ਪੰਜਾਬ ਸਿਵਲ ਸੇਵਾਵਾਂ ਦੇ ਅਮਲੇ ਨਾਲ ਸਬੰਧਤ ਸਾਰੇ ਮਾਮਲੇ |
 3. ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਅਤੇ ਹੋਰ ਸਰਬ ਭਾਰਤੀ ਸੇਵਾਵਾਂ ਨਾਲ ਸਬੰਧਤ ਨਿਯਮ ਅਤੇ ਵਿਨਿਯਮ |
 4. ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਅਤੇ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਦੇ  ਅਫਸਰਾਂ ਦੀਆਂ ਆਚਰਣ-ਪੱਤਰੀਆਂ ਸੰਭਾਲਣਾ ਅਤੇ ਪ੍ਰਸ਼ੰਸਾ-ਪੱਤਰ ਦੇਣੇ ਅਤੇ ਗਲਤ ਟਿੱਪਣੀਆਂ ਸਬੰਧੀ ਸੂਚਨਾਵਾਂ ਦੇਣੀਆਂ।
 5. ਭਾਰਤੀ ਪ੍ਰਸ਼ਾਸਨਿਕ ਸੇਵਾ ਵਿਚ ਨਿਯੁਕਤੀ ਹਿਤ ਰਾਜ ਵਿਚ ਸੇਵਾ ਕਰਦੇ ਪੰਜਾਬ ਸਿਵਲ ਸੇਵਾਵਾਂ ਦੇ ਮੈਂਬਰਾਂ ਅਤੇ ਹੋਰ ਸੇਵਾਵਾਂ ਦੇ ਅਫਸਰਾਂ ਦੀ ਚੋਣ ਸੂਚੀ ਤਿਆਰ ਕਰਨਾ |
 6. ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੇ ਮੈਂਬਰਾਂ ਅਤੇ ਪੰਜਾਬ ਸਿਵਲ ਸੇਵਾਵਾਂ ਦੇ ਅਧਿਕਾਰੀਆਂ ਦੀ ਜਾਇਦਾਦ ਵੇਰੇਵੇ ਦੀ ਸੰਭਾਲ ਅਤੇ ਉਹਨਾ ਨੂੰ ਜਾਇਦਾਦ ਦੀ ਵਿਕਰੀ ਅਤੇ ਖ੍ਰੀਦ ਲਈ ਮਨਜ਼ੂਰੀ ਪ੍ਰਦਾਨ ਕਰਨਾ |
 7. ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੇ ਮੈਂਬਰਾਂ ਅਤੇ ਪੰਜਾਬ ਸਿਵਲ ਸੇਵਾਵਾਂ ਦੇ ਅਧਿਕਾਰੀਆਂ ਨੂੰ ਅਧਿਕਾਰ ਪ੍ਰਦਾਨ ਕਰਨੇ |
 8. ਮੰਡਲ ਕਮਿਸ਼ਨਰਾਂ ਅਤੇ ਪ੍ਰਸ਼ਾਸਨਿਕ ਸਕੱਤਰਾਂ ਦੀ ਅਚਨਚੇਤ ਛੁੱਟੀ ਮਨਜ਼ੂਰ ਕਰਨੀ – ਮੰਡਲ ਕਮਿਸ਼ਨਰਾਂ ਦੇ ਟੂਰ ਪ੍ਰੋਗਰਾਮਾਂ ਦੀ ਮੰਜੂਰੀ ਪ੍ਰ੍ਦਾਨ ਕਰਨਾ।
 9. ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਅਤੇ ਪੰਜਾਬ ਸਿਵਲ ਸੇਵਾਵਾਂ ਦੇ ਮੈਂਬਰਾਂ ਦੀ ਭਾਰਤ ਸਰਕਾਰ, ਹੋਰ ਰਾਜ ਸਰਕਾਰਾਂ, ਨਿਜੀ ਸੰਸਥਾਵਾਂ ਅਤੇ ਵਿਦੇਸ਼ਾਂ ਵਿਚ ਪ੍ਰਤਿ-ਨਿਯੁਕਤੀ।
 10. ਕੇਂਦਰੀ ਕਮੇਟੀ ਪ੍ਰੀਖਿਆਵਾਂ ਦੁਆਰਾ ਕਰਵਾਈ ਜਾਂਦੀ ਵਿਭਾਗ਼ੀ ਪ੍ਰੀਖਿਆ ਨਾਲ ਸਬੰਧਤ ਸਾਰੇ ਮਾਮਲੇ |
 11. ਚੰਡੀਗੜ੍ਹ ਵਿਖੇ ਮੀਟਿੰਗ/ਮੀਟਿੰਗਾਂ ਵਿਚ ਹਾਜ਼ਰ ਹੋਣ ਲਈ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਹੈੱਡ ਕੁਆਟਰ ਛੱਡਣ ਦੀ ਮਨਜ਼ੂਰੀ ਪ੍ਰਦਾਨ ਕਰਨੀ |
 12. ਪੰਜਾਬ ਵਿਚ ਪ੍ਰਸ਼ਾਸਨਿਕ ਸਕੱਤਰਾਂ ਦੀਆਂ ਸੂਚੀਆਂ ਦੀ ਸਾਂਭ-ਸੰਭਾਲ ਅਤੇ ਵੰਡ |
 13. ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਅਤੇ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਨਾਲ ਸਬੰਧਤ ਅਫਸਰਾਂ ਦੀਆਂ ਤਨਖਾਹਾਂ ਆਦਿ ਨਾਲ ਸਬੰਧਤ ਸਾਰੇ ਕਾਰਜ ਜੋ ਪਹਿਲਾਂ ਮਹਾਂਲੇਖਾਕਾਰ ਦਫਤਰ ਦੁਆਰਾ ਕੀਤੇ ਜਾਂਦੇ ਸੀ।
 14. ਦਿੱਲੀ ਅਤੇ ਕਲਕੱਤਾ ਵਿਖੇ ਤਾਲਮੇਲ ਅਧਿਕਾਰੀਆਂ ਨਾਲ ਸਬੰਧਤ ਮਾਮਲੇ |
 15. ਨਵੀਂ ਦਿੱਲੀ ਵਿਚ ਪੰਜਾਬ ਦੇ ਸਥਾਨਕ ਪ੍ਰਤੀਨਿਧੀਆਂ ਨਾਲ ਸਬੰਧਤ ਮਾਮਲੇ |
 16. ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੇ ਮੈਂਬਰਾਂ ਦੀ ਸੇਵਾਮੁਕਤੀ ਉਮਰ ਤੋਂ ਬਾਅਦ ਮੁੜ- ਨਿਯੁਕਤੀ |
 17. ਵਿਭਿੰਨ ਸਰਕਾਰੀ ਵਿਭਾਗ਼ਾਂ ਅਤੇ ਨਿਜੀ ਅਦਾਰਿਆਂ ਦੇ ਮਾਮਲਿਆਂ ਨਾਲ ਸਬੰਧਤ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੇ ਮੈਂਬਰਾਂ ਦੀ ਵਿਚੋਲਿਆਂ ਦੇ ਤੌਰ ਤੇ ਨਿਯੁਕਤੀ |

ਸ.  ਸਲਾਹਕਾਰ ਕੌਂਸਲ

 1. ਹੇਠ ਲਿਖਿਆਂ ਨਾਲ ਸੰਬਧਤ ਸਾਰੇ ਮਾਮਲੇ:-
  • ਉਪ-ਨੀਰਸ ਖੇਤਰ ਸਲਾਹਾਕਾਰ ਪਰੀਸ਼ਦ;
  • ਸੀਮਾ ਖੇਤਰ ਸਲਾਹਾਕਾਰ ਪਰੀਸ਼ਦ; ਅਤੇ
  • ਬੇਟ ਖੇਤਰ ਸਲਾਹਾਕਾਰ ਪਰੀਸ਼ਦ |

ਇਸ ਵਿਚ ਉਹਨਾ ਦੀਆਂ ਨਿਯਮਿਤ ਮੀਟੇੰਗਾ ਆਯੋਜਿਤ ਕਰਨਾ ਅਤੇ ਉਸਤੋਂ ਬਾਦ ਸੰਬਧਤ ਵਿਭਾਗਾ ਨਾਲ ਕਾਰਵਾਈ ਦੀ ਪੈਰਵੀ ਕਰਨਾ ਸ਼ਾਮਲ ਹੈ |
 

6.  ਵਿਭਾਗ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:

 • ਰਿਹਾਇਸ਼ ਪ੍ਰਮਾਣਪੱਤਰ

 

7.  ਪ੍ਰਬੰਧਕੀ ਵਿਭਾਗਾਂ ਦੇ ਨਿਯੰਤਰਣ ਅਧੀਨ ਕਾਰਜਸ਼ੀਲ ਬੋਰਡ / ਕਾਰਪੋਰੇਸ਼ਨਾਂ / ਕਮਿਸ਼ਨ / ਸੁਸਾਈਟਿਆਂ ਦੇ ਨਾਮ ਅਤੇ ਉਨ੍ਹਾਂ ਦੇ ਮੁਖੀਆਂ ਸਬੰਧੀ ਸੂਚਨਾ ਹੇਠ ਅਨੁਸਾਰ ਹੈ :

 
ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਵਿਭਾਗੀ ਵੈਬਸਾਇਟ
ਦਫ਼ਤਰ ਘਰ
ਸ਼੍ਰੀਮਤੀ ਰਾਜੀ. ਪੀ. ਸ਼੍ਰੀਵਾਸਤਵ ਆਈਏਐਸ
ਡਾਇਰੈਕਟਰ, ਮਹਾਤਮਾ ਗਾਂਧੀ ਇੰਸਟੀਚਿਉਟ
ਆਫ ਪਬਲਿਕ ਐਡਮਿਨਿਸਟਰੇਸ਼ਨ
director@mgsipa.org 0172-2793587 0172-2771045 www.mgsipap.org
ਸ਼੍ਰੀਮਤੀ ਜਸਲੀਨ ਕੌਰ ਪੀਸੀਐਸ
ਸਕੱਤਰ ਪੰਜਾਬ ਲੋਕ ਸੇਵਾ ਕਮੀਸ਼ਨ,
ਪਟਿਆਲਾ
kaurjasleen@yahoo.co.in 0175-5011092 9878508846 www.ppsc.gov.in
ਡਾ: ਕਮਲ ਕੁਮਾਰ ਗਰਗ ਪੀਸੀਐਸ
ਸਕੱਤਰ, ਐਸਐਸਐਸ ਬੋਰਡ
ਐਸਏਐਸ ਨਗਰ, ਮੋਹਾਲੀ
secy.sssb@punjab.gov.in 0172-2298082
0172-2298083
9888836658 www.pwsssb.in

 

ਵਧੇਰੇ ਵੇਰਵੇਵਾਰ ਜਾਣਕਾਰੀ ਲਈ:

ਵਿਭਾਗੀ ਵੈਬਸਾਈਟ: ਉਪਲਬੱਧ ਨਹੀ