ਛਪਾਈ ਅਤੇ ਸਟੇਸ਼ਨਰੀ ਵਿਭਾਗ ਛਪਾਈ ਅਤੇ ਸਟੇਸ਼ਨਰੀ ਵਿਭਾਗ

1.  ਪ੍ਰਬੰਧਕੀ ਵਿਭਾਗ ਦਾ ਨਾਮ: ਛਪਾਈ ਅਤੇ ਲਿਖਣ ਸਮੱਗਰੀ ਪੰਜਾਬ

2.  ਇਨਚਾਰਜ ਮੰਤਰੀ:

ਨਾਮ ਈ-ਮੇਲ ਟੈਲੀਫ਼ੋਨ ਫ਼ੋਟੋਗ੍ਰਾਫ਼
ਦਫ਼ਤਰ ਘਰ ਮੋਬਾਈਲ
ਸ੍ਰੀ ਸਾਧੂ ਸਿੰਘ ਧਰਮਸੋਟ
ਕੈਬਨਿਟ ਮੰਤਰੀ
ssnabha2017
@gmail.com
2740105
2740255
PBX-4354
2686965 9815545390 -

 

3.  ਵਧੀਕ ਮੁੱਖ ਸਕੱਤਰ / ਵਿੱਤੀ ਕਮਿਸ਼ਨਰ / ਪ੍ਰਮੁੱਖ ਸਕੱਤਰ / ਸਕੱਤਰ ਪ੍ਰਬੰਧਕੀ ਵਿਭਾਗ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ਼੍ਰੀ ਵਿਜੈ ਕੁਮਾਰ ਜੰਜੂਆ, ਆਈਏਐਸ
ਪ੍ਰਮੁੱਖ ਸਕੱਤਰ
vkjanjua@yahoo.com 2741193 2270077 9592564371

 

4. ਵਿਭਾਗੀ ਮੁਖੀ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ
ਦਫ਼ਤਰ ਘਰ ਮੋਬਾਈਲ
ਸ੍ਰੀਮਤੀ ਜਸਵਿੰਦਰ ਕੌਰ ਸਿੱਧੂ, ਆਈਏਐਸ pa.pbcpt@gmail.com 0172-2549041 0172-2793721 9814205583

 

5.  ਵਿਭਾਗ ਦੇ ਕਾਰਜਕਾਰੀ ਨਿਯਮ:

 1. ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਦੀ ਸਥਾਪਨਾ|
 2. ਕਾਪੀਰਾਈਟ|
 3. ਪੋਸਟ ਟੈਲੀਗ੍ਰਾਫ ਅਤੇ ਟੈਲੀਫੋਨ ਸਹੂਲਤਾਂ ਦਾ ਵਿਸਥਾਰ|
 4. ਸਰਕਾਰੀ ਕੰਮ ਦੀ ਛਪਾਈ|
 5. ਸਟੇਸ਼ਨਰੀ ਦੀ ਖਰੀਦ ਅਤੇ ਸਪਲਾਈ|
 6. ਟਾਇਪਰਾਇਟਰਾਂ, ਡੁਪਲੀਕੇਟਰਾਂ, ਫ਼ੋਟੋਕਾਪੀ ਅਤੇ ਫੈਕਸ ਮਸ਼ੀਨਾਂ ਨੂੰ ਕਿਰਾਏ ਤੇ ਲੈਣਾ ਅਤੇ ਖਰੀਦ|
 7. ਸਰਕਾਰੀ ਕਰਮਚਾਰੀਆਂ ਅਤੇ ਸਰਕਾਰੀ ਵਾਹਨਾਂ ਦੇ ਡਰਾਈਵਰਾਂ (ਪੰਜਾਬ ਰੋਡਵੇਜ਼ ਦੇ ਡਰਾਈਵਰਾਂ ਤੋਂ ਇਲਾਵਾ) ਦੀਆਂ ਵਰਦੀਆਂ ਅਤੇ ਪੁਸ਼ਾਕਾਂ ਦੀ ਸਪਲਾਈ ਦੀ ਸੰਬੰਧੀ ਨੀਤੀ|
 8. ਸਰਕਾਰੀ ਪ੍ਰਕਾਸ਼ਨ ਅਤੇ ਸਰਕਾਰੀ ਗਜ਼ਟ ਦੀ ਸਪਲਾਈ|

 

6.  ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ:

ਕ. ਪੰਜਾਬ ਸਰਕਾਰ ਦੇ ਗਜ਼ਟ ਦਾ ਪ੍ਰਕਾਸ਼ਨ ਅਤੇ ਇਸ ਨੂੰ ਪੰਜਾਬ ਸਰਕਾਰ ਦੇ ਪੋਰਟਲ ਦੀ ਈ-ਗਜ਼ਟ ਲਿੰਕ 'ਤੇ ਉਪਲਬਧ ਕਰਵਾਉਣਾ| ਪੰਜਾਬ ਛਪਾਈ ਮੈਨੁਅਲ ਹੇਠ ਅਨੁਸਾਰ ਹੈ:-

 1. ਹਰੇਕ ਤੱਤਕਾਲੀ ਨੋਟੀਫਿਕੇਸ਼ਨ, ਜਿਸ ਨਾਲ ਪੰਜਾਬ ਸਰਕਾਰ ਗਜ਼ਟ ਦਾ ਇਕ ਅਸਧਾਰਨ ਮੁੱਦਾ ਜੁੜਿਆ ਹੋਵੇ, ਇਕ ਪੱਤਰ ਨਾਲ ਭੇਜੀ ਜਾਣੀ ਚਾਹੀਦੀ ਹੈ ਜੋ ਹਰੇਕ ਮਾਮਲੇ ਵਿਚ ਲੋੜੀਂਦੀਆਂ ਵਾਧੂ ਕਾਪੀਆਂ ਦੀ ਗਿਣਤੀ ਨੂੰ ਸਪੱਸ਼ਟ ਰੂਪ ਵਿਚ ਦੱਸਦਾ ਹੋਵੇ| ਅਜਿਹੀਆਂ ਮੰਗਾਂ 'ਤੇ ਹਸਤਾਖਰ ਕਰਨ ਵਾਲੇ ਅਧਿਕਾਰੀ, ਸਰਕਾਰ ਦੇ ਸਹਾਇਕ ਸਕੱਤਰ ਦੇ ਅਹੁਦੇ ਤੋਂ ਘੱਟ ਨਹੀਂ ਹੋਣਗੇ| ਹਾਲਾਂਕਿ ਡਿਪਟੀ ਕਮਿਸ਼ਨਰ, ਅਤਿਅੰਤ ਜ਼ਰੂਰੀ ਅਤੇ ਨਾ-ਟਾਲਣਯੋਗ ਹਾਲਤਾਂ ਦੇ ਮਾਮਲੇ ਵਿਚ, ਅਸਾਧਾਰਣ ਗਜ਼ਟ ਵਿਚ ਪ੍ਰਕਾਸ਼ਨ ਲਈ ਨੋਟੀਫਿਕੇਸ਼ਨ ਭੇਜ ਸਕਦੇ ਹਨ| ਆਮ ਤੌਰ 'ਤੇ ਉਨ੍ਹਾਂ ਨੂੰ ਆਪਣੀਆਂ ਨੋਟੀਫ਼ਿਕੇਸ਼ਨਾਂ ਆਮ ਗਜ਼ਟ ਵਿਚ ਪ੍ਰਕਾਸ਼ਿਤ ਕਰਵਾਉਣੀਆਂ ਚਾਹੀਦੀਆਂ ਹਨ| ਅਸਧਾਰਣ ਗਜ਼ਟ ਵਿਚ ਪ੍ਰਕਾਸ਼ਨ ਲਈ ਸਾਰੀਆਂ ਨੋਟੀਫ਼ਿਕੇਸ਼ਨਾਂ ਪ੍ਰੈਸ ਵਿਚ 2 ਬਾਅਦ ਦੁਪਹਿਰ ਪ੍ਰਾਪਤ ਹੋ ਜਾਣੀਆਂ ਚਾਹੀਦੀਆਂ ਹਨ| 2 ਵਜੇ ਤੋਂ ਬਾਅਦ ਪ੍ਰਾਪਤ ਹੋਈਆਂ ਨੋਟੀਫ਼ਿਕੇਸ਼ਨਾਂ ਨੂੰ ਅਗਲੇ ਦਿਨ ਦੇ ਅਸਧਾਰਣ ਗਜ਼ਟ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ|
 2. ਹਫ਼ਤਾਵਾਰੀ ਗਜ਼ਟ ਵਿਚ ਪ੍ਰਕਾਸ਼ਤ ਹੋਣ ਵਾਲੀਆਂ ਨੋਟੀਫ਼ਿਕੇਸ਼ਨਾਂ ਭੇਜ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਸਰਕਾਰੀ ਪ੍ਰੈਸ, ਚੰਡੀਗੜ੍ਹ ਵਿਖੇ ਪਹੁੰਚ ਸਕਣ| ਮੰਗਲਵਾਰ ਨੂੰ ਦੁਪਹਿਰ 12 ਵਜੇ ਦੇ ਬਾਅਦ ਪ੍ਰਾਪਤ ਹੋਇਆ ਕੋਈ ਵੀ ਮਾਮਲਾ ਅਗਲੇ ਹਫਤੇ ਜਾਰੀ ਹੋਣ ਵਾਲੇ ਗਜ਼ਟ ਵਿਚ ਸ਼ਾਮਲ ਕੀਤਾ ਜਾਵੇਗਾ|

ਈ-ਗਜ਼ਟ

ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਵੱਲੋਂ ਨੋਟੀਫਿਕੇਸ਼ਨ ਦੇ ਪ੍ਰਕਾਸ਼ਨ ਲਈ ਕਾਰਜ ਪ੍ਰਵਾਹ ਦੇ ਆਟੋਮੇਸ਼ਨ ਲਈ ਈ ਗਜ਼ਟ ਐਪਲੀਕੇਸ਼ਨ ਲਾਗੂ ਕੀਤੀ ਗਈ ਹੈ| ਪ੍ਰਸ਼ਾਸ਼ਕੀ ਵਿਭਾਗਾਂ ਅਤੇ ਹੋਰ ਹਿੱਸੇਦਾਰਾਂ ਨੂੰ ਆਈਡਬਲਿਊਡੀਐਮਐਸ ਦੇ ਕੇਐਮਐਸ (ਗਿਆਨ ਪ੍ਰਬੰਧਨ ਸਿਸਟਮ) ਰਾਹੀਂ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਨੂੰ ਆਪਣੀਆਂ ਨੋਟੀਫਿਕੇਸ਼ਨਾਂ ਆਨ ਲਾਈਨ ਭੇਜਣੀਆਂ ਜ਼ਰੂਰੀ ਹਨ|

ਛਪਾਈ ਅਤੇ ਸਟੇਸ਼ਨਰੀ ਵਿਭਾਗ ਨੂੰ ਪ੍ਰਕਾਸ਼ਨ ਲਈ ਨੋਟੀਫਿਕੇਸ਼ਨਾਂ ਭੇਜਣ ਦੀ ਪ੍ਰਕਿਰਿਆ: -

 • ਨੋਡਲ ਅਫਸਰ ਵਿਭਾਗ / ਦਫ਼ਤਰ ਵੱਲੋਂ ਨਿਯੁਕਤ ਜਾਂਦੇ ਹਨ|
 • ਨੋਡਲ ਅਫਸਰਾਂ ਨੂੰ ਟ੍ਰੇਨਿੰਗ ਕੰਟਰੋਲਰ, ਪ੍ਰਿੰਟਿੰਗ ਅਤੇ ਸਟੇਸ਼ਨਰੀ ਦੇ ਦਫ਼ਤਰ ਵਿਖੇ ਦਿੱਤੀ ਜਾਂਦੀ ਹੈ ਅਤੇ  ਯੂਜ਼ਰ ਨੇਮ ਅਤੇ ਪਾਸਵਰਡ ਜਾਰੀ ਕੀਤੇ ਜਾਂਦੇ ਹਨ|
 • ਵਿਭਾਗ / ਦਫਤਰ ਆਈ.ਡਬਲਯੂ.ਡੀ.ਐਮ.ਐਸ ਦੇ ਕੇਐੱਮਐੱਸ ਦੁਆਰਾ ਛਪਾਈ ਅਤੇ ਸਟੇਸ਼ਨਰੀ ਵਿਭਾਗ ਨੂੰ ਨੋਟੀਫਿਕੇਸ਼ਨ ਭੇਜਣ ਦੇ ਯੋਗ ਹੈ|

ਪੰਜਾਬ ਸਰਕਾਰ ਪੋਰਟਲ ਉੱਤੇ ਇਕ ਸਮਰਪਿਤ ਸਬ-ਪੋਰਟਲ ਦਿੱਤਾ ਗਿਆ ਹੈ| ਸਟੇਕਹੋਲਡਰ ਅਤੇ ਆਮ ਜਨਤਾ ਨੋਟੀਫਿਕੇਸ਼ਨਾਂ ਨੂੰ ਆਨਲਾਈਨ ਲੱਭ ਅਤੇ ਦੇਖ  ਸਕਦੀ ਹੈ|

ਖ. ਸਰਕਾਰੀ ਵਿਭਾਗਾਂ ਦਾ ਛਪਾਈ ਕਰਜ ਜਿਸ ਵਿਚ ਭਾਸ਼ਾ ਵਿਭਾਗ, ਪੰਜਾਬ ਦੀਆਂ ਪੁਸਤਕਾਂ ਦੀ ਛਪਾਈ ਸ਼ਾਮਲ ਹੈ|

ਜਦੋਂ ਕੋਈ ਅਸਧਾਰਣ ਅਚਨਚੇਤ ਕੰਮ ਆ ਜਾਵੇ ਜੋ ਕਿਸੇ ਵੀ ਕਾਰਜਕਾਰੀ ਦਿਨ ਨੂੰ ਸ਼ਾਮ 5.00 ਵਜੇ ਤੋਂ ਬਾਅਦ ਕਰਨਾ ਹੋਵੇ ਤਾਂ ਇਸ ਸਬੰਧੀ ਨੋਟਿਸ 2 ਵਜੇ ਬਾਅਦ ਦੁਪਹਿਰ ਤੋਂ ਪਹਿਲਾਂ ਕੰਟ੍ਰੋਲਰ ਨੂੰ ਭੇਜਿਆ ਜਾਣਾ ਚਾਹੀਦਾ ਹੈ ਤਾਂ ਜੋ ਲੋੜੀਂਦੇ ਸਟਾਫ਼ ਨੂੰ ਡਿਊਟੀ ਲਈ ਰੋਕਿਆ ਜਾ ਸਕੇ| ਇਸ ਨੋਟਿਸ ਤੋਂ ਬਿਨਾਂ ਅਤੇ ਕੋਈ ਬਹੁਤ ਹੀ ਖਾਸ ਕਾਰਨ ਨਾ ਹੋਣ ਦੀ ਸੂਰਤ ਵਿਚ ਉਕਤ ਕਾਰਜ ਅਗਲੇ ਦਿਨ ਕੀਤਾ ਜਾਵੇਗਾ|

ਗ)  ਸਰਕਾਰੀ ਵਿਭਾਗਾਂ / ਦਫ਼ਤਰਾਂ ਹਿਤ ਸਟੇਸ਼ਨਰੀ ਦੇ ਸਮਾਨ ਦੀ ਖਰੀਦ ਅਤੇ ਸਪਲਾਈ :-

ਘ)  ਸਰਕਾਰੀ ਵਿਭਾਗਾਂ/ ਦਫ਼ਤਰਾਂ ਨੂੰ ਹੇਠ ਦਰਜ ਫ਼ਾਰਮਾਂ ਦੀ ਛਪਾਈ ਅਤੇ ਸਪਲਾਈ:-

 • ਯੂਨੀਵਰਸਲ ਫ਼ਾਰਮ
 • ਖਜਾਨਾ ਅਤੇ ਲੇਖਾ ਫ਼ਾਰਮ
 • ਵਿਭਾਗੀ ਮਿਆਰੀ ਫ਼ਾਰਮ
 • ਵਿਭਾਗੀ ਗੈਰ-ਮਿਆਰੀ ਫ਼ਾਰਮ
 • ਨਵੇਂ ਫ਼ਾਰਮ

ਚ)  ਟੈਲੀਫ਼ੋਨ ਬੋਰਡ ਦੇ ਪ੍ਰਤੀਨਿਧੀ ਮੰਡਲ ਅਨੁਸਾਰ ਟੈਲੀਫ਼ੋਨ ਲਗਾਉਣੇ|

ਛ)  ਸਰਕਾਰੀ ਕਰਮਚਾਰੀਆਂ ਅਤੇ ਸਰਕਾਰੀ ਵਾਹਨਾਂ ਦੇ ਡਰਾਈਵਰਾਂ (ਪੰਜਾਬ ਰੋਡਵੇਜ਼ ਦੇ ਡਰਾਈਵਰਾਂ ਤੋਂ ਇਲਾਵਾ) ਦੀਆਂ ਵਰਦੀਆਂ ਅਤੇ ਪੁਸ਼ਾਕਾਂ ਹਿਤ ਨਿਯਮਂ ਅਤੇ ਖਰਚਿਆਂ ਦਾ ਨਿਰਧਾਰਣ|

ਜ) ਟਾਈਪਰਾਈਟਰਾਂ, ਫ਼ੋਟੋਕਪੀਅਰਾਂ ਫ਼ੈਕਸ ਮਸ਼ੀਨਾਂ ਆਦਿ ਦਾ ਨਿਪਟਾਰਾ|

ਝ) ਸਰਕਾਰੀ ਪ੍ਰਕਾਸ਼ਨਾਵਾਂ, ਗਜ਼ਟ, ਡਾਇਰੀ ਅਤੇ ਕਲੰਦਰ ਦੀ ਸਪਲਾਈ/ਵਿੱਕਰੀ|

ਇੱਕ ਸਰਕਾਰੀ ਸੇਵਕ ਜਿਹੜਾ ਨਵਾਂ ਨਾਮ ਰਖਦਾ ਹੈ ਜਾਂ ਆਪਣੇ ਮੌਜੂਦਾ ਨਾਮ ਵਿੱਚ ਕਿਸੇ ਵੀ ਤਰਹਾ ਦੀ ਸੋਧ ਕਰਦਾ ਹੈ, ਉਸ ਨੂੰ ਰਸਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਜਰੂਰੀ ਦਸਤਾਵੇਜ਼ਾਂ (ਨਾਮ ਤਬਦੀਲੀ ਦਾ ਡੀਡ, ਨਿਊਜ ਪੇਪਰ ਅਤੇ ਪਛਾਣ ਕਾਰਡ, ਆਧਾਰ ਕਾਰਡ ਵਿਚ ਪ੍ਰਕਾਸ਼ਨ) ਅਤੇ ਆਪਣੇ ਮੁਖ ਵਿਭਾਗ ਦੀ ਮਨਜ਼ੂਰੀ ਨੂ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਨ ਲਈ ਸਰਕਾਰੀ ਪ੍ਰੈਸ, ਐਸ.ਏ.ਐਸ ਨਗਰ ਨੂ ਹੇਠ ਲਿਖੀ ਫੀਸ ਅਨੁਸਾਰ ਦੇਣਾ ਹੈ.

ਗਜ਼ਟ ਨੋਟੀਫਿਕੇਸ਼ਨ ਲਈ ਫੀਸ
ਭੁਗਤਾਨ ਦੇ ਢੰਗ ਫੀਸ ਟਿੱਪਣੀ
ਡਿਮਾਂਡ ਡ੍ਰਾਫਟ 160/- ਕੰਟਰੋਲਰ, ਛਪਾਈ ਅਤੇ ਸਟੇਸ਼ਨਰੀ ਵਿਭਾਗ, ਚੰਡੀਗੜ ਦੇ ਪੱਖ ਵਿਚ

 

7.  ਪ੍ਰਬੰਧਕੀ ਵਿਭਾਗ ਅਧੀਨ ਕਾਰਜਸ਼ੀਲ ਬੋਰਡ/ ਕਾਰਪੋਰੇਸ਼ਨਾਂ/ ਕਮਿਸ਼ਨਾਂ/ਸੁਸਾਈਟਿਆਂ ਦੀ ਮੁਖੀਆਂ ਸਮੇਤ ਜਾਣਕਾਰੀ ਹੇਠ ਅਨੁਸਾਰੇ ਹੈ:

ਨਾਮ ਅਤੇ ਅਹੁਦਾ ਈ-ਮੇਲ ਟੈਲੀਫ਼ੋਨ ਸਰਕਾਰੀ ਵੈੱਬਸਾਈਟ
ਦਫ਼ਤਰ ਘਰ
ਨਿੱਲ - - - -

 

8.  ਅਹਿਮ ਦਸਤਾਵੇਜ਼:

ਲੜੀ ਨੰ. ਵੇਰਵੇ ਡਾਊਨਲੋਡ

ਦਫਤਰੀ ਮੈਨੁਅਲ

1 ਪੰਜਾਬ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੈਨੂਅਲ (ਦੂਜਾ ਐਡੀਸ਼ਨ 19 75)
2 ਜਨਰਲ ਕੈਟਾਲਾਗ