ਵੈੱਬਸਾਈਟ ਨੀਤੀਆਂ ਵੈੱਬਸਾਈਟ ਨੀਤੀਆਂ

ਨਿਯਮ ਅਤੇ ਸ਼ਰਤਾਂ

ਇਸ ਪੋਰਟਲ ਤੇ ਡਾਟਾ ਦੀ ਦਰੁਸਤੀ ਯਕੀਨੀ ਬਣਾਉਣ ਦੇ ਯਤਨ ਕੀਤੇ ਗਏ ਹਨ| ਹਾਲਾਂਕਿ ਇਨ੍ਹਾਂ ਦੀ ਤਸਦੀਕ ਕਰਨ ਲਈ ਸਬੰਧਤ ਅਥਾਰਟੀਆਂ ਵੱਲੋਂ ਜਾਰੀ ਕੀਤੇ ਗਏ ਅੰਤਮ ਅਨੁਪੂਰਕ ਦਸਤਾਵੇਜਾਂ ਦੀ ਲੋੜ ਹੈ| ਦਰਸਾਏ ਗਏ ਡਾਟੇ ਦੇ ਅਧਾਰ ਤੇ ਕਿਸੇ ਵੀ ਫ਼ੈਸਲੇ ਜਾਂ ਦਾਅਵੇ ਲਈ ਪ੍ਰਸ਼ਾਸਕੀ ਸੁਧਾਰ ਵਿਭਾਗ ਜਿੰਮੇਵਾਰ ਨਹੀਂ ਹੋਵੇਗਾ| ਕਿਰਪਾ ਕਰ ਕੇ ਧਿਆਨ ਕਰੋ ਕਿ ਪੋਰਟਲ ਹੋਰ ਵੈੱਬਸਾਈਟਾਂ / ਸਰਕਾਰੀ ਮੰਤਰਾਲਾਂ ਦੇ ਵੈੱਬ ਪੇਜਾਂ / ਵਿਭਾਗਾਂ/ ਸੰਸਥਾਵਾਂ ਦੇ ਲਿੰਕ ਵੀ ਉਪਲਬੱਧ ਕਰਵਾਉਂਦਾ ਹੈ| ਇਨ੍ਹਾਂ ਵੈੱਬਸਾਈਟਾਂ ਦੀ ਸਮੱਗਰੀ ਦੀ ਮਾਲਕੀਅਤ ਉਨ੍ਹਾਂ ਸੰਸਥਾਵਾਂ ਦੀ ਹੀ ਹੈ ਇਸ ਲਈ ਅਗਲੇਰੀ ਜਾਣਕਾਰੀ ਜਾਂ ਸੁਝਾਅ ਲਈ ਉਨ੍ਹਾਂ ਨਾਲ ਸੰਪਰਕ ਕਰਨਾ ਉਚਿਤ ਹੋਵੇਗਾ| ਇਹ ਬੇਦਾਅਵਾ ਇਸ ਪੋਰਟਲ ਦੇ ਸਾਰੇ ਪੰਨਿਆਂ ਤੇ ਲਾਗੂ ਹੁੰਦਾ ਹੈ|

ਕਿਸੇ ਵੀ ਹਾਲਤ ਵਿਚ ਪੰਜਾਬ ਸਰਕਾਰ ਜਾਂ ਪ੍ਰਸ਼ਾਸਕੀ ਸੁਧਾਰ ਵਿਭਾਗ ਇਸ ਪੋਰਟਲ ਦੇ ਉਪਯੋਗ ਦੇ ਸਬੰਧ ਵਿਚ ਖਰਚੇ, ਨੁਕਸਾਨ ਜਾਂ ਹਰਜਾਨੇ ਸਹਿਤ, ਅਸੀਮਿਤ ਰੂਪ ਵਿਚ, ਅਪ੍ਰਤੱਖ ਜਾਂ ਪਰਿਣਾਮੀ ਨੁਕਸਾਨ ਜਾਂ ਹਰਜਾਨੇ, ਜਾਂ ਕੋਈ ਖਰਚ, ਨੁਕਸਾਨ ਜਾਂ ਹਰਜਾਨਾ ਜੋ ਵੀ ਉਪਯੋਗ ਦੇ ਕਾਰਣ ਹੁੰਦਾ ਹੈ, ਦੇ ਲਈ ਜਿੰਮੇਵਾਰ ਨਹੀਂ ਹੋਣਗੇ| 

ਇਹ ਨੀਤੀਆਂ ਆਈਟੀ ਐਕਟ 2000 ਅਤੇ ਇਸ ਉਪਰੰਤ ਇਸ ਵਿਚ ਹੋਈਆਂ ਸੋਧਾਂ ਦੇ ਅਧੀਨ ਅਤੇ ਅਨੁਸਰਣ ਵਿਚ ਹੋਣਗੀਆਂ| ਇਨ੍ਹਾਂ ਨੀਤੀਆਂ ਅਧੀਨ ਉਠਿਆ ਕੋਈ ਵੀ ਝਗੜਾ ਕੇਵਲ ਪੰਜਾਬ ਦੀਆਂ ਅਦਾਲਤਾਂ ਦੇ ਨਿਆਂ ਖੇਤਰ ਅਧੀਨ ਹੀ ਹੋਵੇਗਾ|

 

ਹਾਈਪਰਲਿੰਕਿੰਗ ਨੀਤੀ

ਸਾਡੀ ਪੋਰਟਲ ਤੇ ਉਪਲੱਬਧ ਜਾਣਕਾਰੀ ਨਾਲ ਤੁਹਾਡੇ ਵੱਲੋਂ ਪ੍ਰਤੱਖ ਲਿੰਕ ਸਥਾਪਿਤ ਕਰਨ ਤੇ ਸਾਨੂੰ ਕੋਈ ਇਤਰਾਜ ਨਹੀਂ ਹੈ ਅਤੇ ਇਸ ਲਈ ਕੋਈ ਪੂਰਵ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੈ| ਹਾਲਾਂਕਿ ਸਾਨੂੰ ਚੰਗਾ ਲੱਗੇਗਾ ਜੇ ਤੁਸੀਂ ਸਾਡੀ ਪੋਰਟਲ ਤੇ ਦਿੱਤੇ ਜਾਨ ਵਾਲੇ ਕਿਸੇ ਵੀ ਲਿੰਕ ਬਾਰੇ ਸੂਚਿਤ ਕਰੋਗੇ  ਤਾਂ ਜੋ ਅਸੀਂ ਉਸ ਲਿੰਕ ਵਿਚ ਕਿਸੇ ਵੀ ਤਬਦੀਲੀ ਜਾਂ ਅਪਡੇਸ਼ਨ ਬਾਰੇ ਤੁਹਾਨੂੰ ਦੱਸ ਸਕੀਏ| ਇਹ ਵੀ, ਕਿ ਅਸੀਂ ਆਪਣੇ ਪੇਜਾਂ ਨੂੰ ਤੁਹਾਡੀ ਵੈੱਬਸਾਈਟ ਦੇ ਫ਼੍ਰੇਮਾਂ ਵਿਚ ਲੋਡ ਕਰਨ ਦੀ ਆਗਿਆ ਨਹੀਂ ਦਿੰਦੇ| ਸਾਡੀ ਪੋਰਟਲ ਦੇ ਪੇਜਾਂ ਨੂੰ ਵਰਤੋਂਕਾਰ ਦੀ ਨਵੀਂ ਖੁੱਲੀ ਬ੍ਰਾਊਜ਼ਰ ਵਿੰਡੋ ਵਿਚ ਲੋਡ ਕੀਤਾ ਜਾਣਾ ਚਾਹੀਦਾ ਹੈ|

 

ਗੁਪਤਤਾ ਨੀਤੀ

ਇਹ ਪੋਰਟਲ ਆਪਣੇ ਆਪ ਤੁਹਾਡੇ ਤੋਂ ਕੋਈ ਵਿਸ਼ੇਸ਼ ਨਿਜੀ ਜਾਣਕਾਰੀ (ਜਿਵੇਂ ਨਾਮ, ਫ਼ੋਨ ਨੰ ਜਾਂ ਈ-ਮੇਲ ਪਤਾ) ਨਹੀਂ ਲੈਂਦੀ ਜਿਸ ਨਾਲ ਅਸੀਂ ਵਿਅਕਤੀਗਤ ਤੌਰ ਤੇ ਤੁਹਾਡੀ ਪਹਿਚਾਣ ਕਰ ਸਕੀਏ|

ਜੇਕਰ ਪੋਰਟਲ ਤੇ ਨਿਜੀ ਜਾਣ੍ਕਾਰੀ ਦੇਣ ਲਈ ਬੇਨਤੀ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਜਾਣਕਾਰੀ ਲੈਣ ਦੇ ਵਿਸ਼ੇਸ਼ ਮੰਤਵ ਬਾਰੇ ਦੱਸਿਆ ਜਾਵੇਗਾ ਜਿਸ ਲਈ ਜਾਣਕਾਰੀ ਮੰਗੀ ਜਾ ਰਹੀ ਹੈ ਅਤੇ ਉਸ ਜਾਣਕਾਰੀ ਨੂੰ ਮਹਿਫ਼ੂਜ਼ ਰੱਖਣ ਲਈ ਚੋਖੇ ਸੁਰ੍ੱਖਿਆ ਪ੍ਰਬੰਧ ਕੀਤੇ ਜਾਣਗੇ|

ਅਸੀਂ ਸ੍ਵੈ-ਇੱਛਾ ਨਾਲ ਪੋਰਟਲ ਤੇ ਦਿੱਤੀ ਕਿਸੇ ਵੀ ਪਹਿਚਾਣਯੋਗ ਸੂਚਨਾ ਕਿਸੇ ਵੀ ਤੀਜੀ ਧਿਰ (ਜਨਤੱਕ / ਨਿਜੀ) ਨੂੰ  ਵੇਚਦੇ ਜਾਂ ਉਸ ਨਾਲ ਸਾਂਝੀ ਨਹੀਂ ਕਰਦੇ| ਇਸ ਪੋਰਟਲ ਤੇ ਦਿੱਤੀ ਗਈ ਕਿਸੇ ਵੀ ਜਾਣਕਾਰੀ ਨੂੰ ਗੁੰਮਣ, ਕੁਵਰਤੋਂ, ਅਣਅਧਿਕ੍ਰਿਤ ਪਹੁੰਚ ਜਾਂ ਪ੍ਰਗਟਾਵੇ, ਤਬਦੀਲੀ ਜਾਂ ਨੁਕਸਾਨ ਤੋਂ ਸੁਰੱਖਿਅਤ ਰੱਖਿਆ ਜਾਵੇਗਾ|

ਅਸੀਂ ਵਰਤੋਂਕਾਰ ਤੋਂ ਕੁਝ ਜਾਣਕਾਰੀ ਪ੍ਰਾਪਤ ਕਰਦੇ ਹਾਂ ਜਿਵੇਂ ਕਿ ਇੰਟਰਨੈੱਟ ਪ੍ਰੋਟੋਕਾੱਲ (ਆਈਪੀ) ਐਡ੍ਰੇਸ, ਡੋਮੇਨ ਦਾ ਨਾਮ, ਬ੍ਰਾਊਜ਼ਰ ਦੀ ਕਿਸਮ, ਓਪਰੇਟਿੰਗ ਸਿਸਟਮ, ਸਾਈਟ ਦੇਖਣ ਦੀ ਮਿਤੀ ਅਤੇ ਸਮਾਂ ਅਤੇ ਦੇਖੇ ਗਏ ਪੇਜ| ਅਸੀਂ ਇਨ੍ਹਾਂ ਐਡ੍ਰੇਸਾਂ ਨੂੰ ਵਿਅਕਤੀ ਦੀ ਪਹਿਚਾਣ ਨਾਲ ਜੋੜਨ ਦਾ ਕੋਈ ਯਤਨ ਨਹੀਂ ਕਰਦੇ ਬਸ਼ਰਤੇ ਕਿ ਸਾਈਟ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਬਾਰੇ ਪਤਾ ਨਾ ਲੱਗੇ|

 

ਕਾਪੀਰਾਈਟ ਨੀਤੀ

ਪੋਰਟਲ ਤੇ ਪ੍ਰਦਰਸ਼ਿਤ ਸਮੱਗਰੀ ਦਾ ਮੁਫ਼ਤ ਪੁਨਰ ਪ੍ਰਕਾਸ਼ਨ ਸਾਡੇ ਕੋਲ ਮੇਲ ਭੇਜ ਕੇ ਉਚਿਤ ਪ੍ਰਵਾਨਗੀ ਲੈਣ ਤੋਂ ਬਾਅਦ ਕੀਤਾ ਜਾ ਸਕਦਾ ਹੈ| ਸਮੱਗਰੀ ਦਾ ਪੁਨਰ ਪ੍ਰਕਾਸ਼ਨ ਦਰੁਸਤੀ ਨਾਲ ਕੀਤਾ ਜਾਵੇ ਅਤੇ ਇਹ ਅਪਮਾਨਜਨਕ ਜਾਂ ਗੁਮਰਾਹ ਕਰਨ ਦੇ ਹਵਾਲੇ ਵਿਚ ਨਾ ਹੋਵੇ| ਜਿਥੇ ਕਿਤੇ ਵੀ ਸਮੱਗਰੀ ਦਾ ਪ੍ਰਕਾਸ਼ਨ ਕੀਤਾ ਜਾਂਦਾ ਜਾਂ ਹੋਰਾਂ ਨੂੰ ਜਾਰੀ ਕੀਤਾ ਜਾਂਦਾ ਹੈ, ਤਾਂ ਸਾਡੇ ਕੋਲੋਂ ਰਸਮੀ ਜਾਣਕਾਰੀ ਲੈਣ ਉਪਰੰਤ ਸਰੋਤ ਦਾ ਪੁਖਤਾ ਧੰਨਵਾਦ ਕੀਤਾ ਜਾਵੇ|

 

ਰਿਫ਼ੰਡ ਨੀਤੀ

1. ਜੇਕਰ ਕਿਸੇ ਤਕਨੀਕੀ ਖਰਾਬੀ ਕਾਰਨ ਨਾਗਰਿਕ ਤੇ ਖਾਤੇ ਵਿਚੋਂ ਭੁਗਤਾਨ ਹੋ ਜਾਂਦਾ ਹੈ ਪਰ ਐਪਲੀਕੇਸ਼ਨ ਨੰਬਰ ਨਹੀਂ ਮਿਲਦਾ ਤਾਂ ਅਗਲੇ ਦਿਨ ਨਾਗਰਿਕ ਦੇ ਖਾਤੇ ਵਿਚ ਫ਼ੀਸ ਦਾ ਰਿਫ਼ੰਡ (ਪੇਮੈਂਟ ਗੇਟਵੇ ਫ਼ੀਸ ਤੋਂ ਇਲਾਵਾ) ਹੋ ਜਾਵੇਗਾ|

2. ਜੇਕਰ ਬੇਨਤੀ ਪੱਤਰ ਰਾਜ ਪੋਰਟਲ ਤੇ ਭੇਜਿਆ ਜਾਂਦਾ ਹੈ ਪਰ ਕਿਸੇ ਵਿਭਾਗੀ ਅਧਿਕਾਰੀ ਵੱਲੋਂ ਕਿਸੇ ਕਾਰਨ 'ਰੱਦ' ਕਰ ਦਿੱਤੀ ਜਾਵੇ ਤਾਂ ਫ਼ੀਸ ਰਿਫ਼ੰਡ ਨਹੀਂ ਹੋਵੇਗੀ|

3. ਜੇਕਰ ਨਾਗਰਿਕ ਵੱਲੋਂ ਬੇਨਤੀ ਫ਼ਾਰਮ ਵਿੱਚ ਦਿੱਤੀ ਗਈ ਜਾਣਕਾਰੀ ਗਲਤ ਹੈ ਜਾਂ ਅਧੂਰੀ ਸੂਚਨਾ ਹੈ, ਤਾਂ ਫ਼ੀਸ ਰਿਫ਼ੰਡ ਨਹੀਂ ਹੋਵੇਗੀ|

4. ਜੇਕਰ ਨਾਗਰਿਕ ਨੇ ਬੇਨਤੀ ਪੱਤਰ ਵਿਚ 'ਬਾਈ ਪੋਸਟ' ਵਿਕਲਪ ਦੀ ਚੋਣ ਕੀਤੀ ਹੈ ਅਤੇ ਇਸ ਲਈ ਬਣਦਾ ਡਾਕ ਖਰਚਾ ਦੇ ਦਿੱਤਾ ਹੈ, ਜੇਕਰ ਉਸ ਨੇ ਸਬੰਧਤ ਦਫ਼ਤਰ ਜਾਂ ਸੁਵਿਧਾ ਕੇਂਦਰ ਜਾ ਕੇ ਸਰਟੀਫ਼ਿਕੇਟ / ਆਊਟਪੁਟ ਲੈ ਲੈਂਦਾ ਹੈ ਤਾਂ ਫ਼ੀਸ ਰਿਫ਼ੰਡ ਨਹੀਂ ਹੋਵੇਗੀ|

 

ਸਮੱਗਰੀ ਪੁਰਾਲੇਖ ਪਾਲਸੀ ਨੂੰ ਵੇਖਣ ਲਈ ਇੱਥੇ ਕਲਿੱਕ ਕਰੋ

ਸਮੱਗਰੀ ਸਮੀਖਿਆ ਪਾਲਸੀ (ਸੀਆਰਪੀ) ਨੂੰ ਵੇਖਣ ਲਈ ਇੱਥੇ ਕਲਿੱਕ ਕਰੋ